Home /News /lifestyle /

E-cycle: ਟਰੈਕਿੰਗ ਲਈ ਲਾਂਚ ਹੋਏ ਦੋ ਸ਼ਾਨਦਾਰ ਈ-ਸਾਈਕਲ, ਜਾਣੋ ਕੀ ਹੈ ਕੀਮਤ

E-cycle: ਟਰੈਕਿੰਗ ਲਈ ਲਾਂਚ ਹੋਏ ਦੋ ਸ਼ਾਨਦਾਰ ਈ-ਸਾਈਕਲ, ਜਾਣੋ ਕੀ ਹੈ ਕੀਮਤ

E-cycle: ਟਰੈਕਿੰਗ ਲਈ ਲਾਂਚ ਹੋਏ ਦੋ ਸ਼ਾਨਦਾਰ ਈ-ਸਾਈਕਲ, ਜਾਣੋ ਕੀ ਹੈ ਕੀਮਤ (ਫਾਈਲ ਫੋਟੋ)

E-cycle: ਟਰੈਕਿੰਗ ਲਈ ਲਾਂਚ ਹੋਏ ਦੋ ਸ਼ਾਨਦਾਰ ਈ-ਸਾਈਕਲ, ਜਾਣੋ ਕੀ ਹੈ ਕੀਮਤ (ਫਾਈਲ ਫੋਟੋ)

E-cycle:  ਇਲੈਕਟ੍ਰਿਕ ਵ੍ਹੀਕਲਸ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਕਈ ਕੰਪਨੀਆਂ ਇਲੈਕਟ੍ਰਿਕ ਵ੍ਹੀਕਲਸ ਦੇ ਨਵੇਂ ਨਵੇਂ ਮਾਡਲ ਲਾਂਚ ਕਰ ਰਹੀਆਂ ਹਨ। ਹੁਣ ਈ-ਸਾਈਕਲ ਬ੍ਰਾਂਡ eMotorad ਨੇ ਦੋ ਨਵੇਂ ਇਲੈਕਟ੍ਰਿਕ ਸਾਈਕਲ Lil E ਅਤੇ T-Rex+ ਲਾਂਚ ਕੀਤੇ ਹਨ। ਲਿਲ ਈ ਇੱਕ ਇਲੈਕਟ੍ਰਿਕ ਕਿੱਕ-ਸਕੂਟਰ ਹੈ ਜਦੋਂ ਕਿ ਦੂਜਾ ਇੱਕ ਮਾਉਂਟਨ ਬਾਈਕ ਹੈ। Lil E ਦੀ ਕੀਮਤ 29,999 ਰੁਪਏ ਹੈ, ਜਦਕਿ ਈ-ਸਾਈਕਲ T Rex+ ਦੀ ਕੀਮਤ 49,999 ਰੁਪਏ ਹੈ। ਇਹ ਦੋ ਨਵੇਂ ਮਾਡਲ ਮੌਜੂਦਾ ਰੇਂਜ ਵਿੱਚ ਸ਼ਾਮਲ ਹੋਣਗੇ ਜਿਸ ਵਿੱਚ ਟੀ-ਰੇਕਸ, ਈਐਮਐਕਸ ਅਤੇ ਡੂਡਲ ਵਰਗੇ ਈ-ਸਾਈਕਲ ਸ਼ਾਮਲ ਹਨ। Lil E ਨੂੰ ਨਵੀਂ ਤਕਨਾਲੋਜੀ ਅਤੇ ਸਥਿਰਤਾ ਦੇ ਸੁਮੇਲ ਨਾਲ ਬਣਾਇਆ ਗਿਆ ਹੈ।

ਹੋਰ ਪੜ੍ਹੋ ...
  • Share this:
E-cycle:  ਇਲੈਕਟ੍ਰਿਕ ਵ੍ਹੀਕਲਸ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਕਈ ਕੰਪਨੀਆਂ ਇਲੈਕਟ੍ਰਿਕ ਵ੍ਹੀਕਲਸ ਦੇ ਨਵੇਂ ਨਵੇਂ ਮਾਡਲ ਲਾਂਚ ਕਰ ਰਹੀਆਂ ਹਨ। ਹੁਣ ਈ-ਸਾਈਕਲ ਬ੍ਰਾਂਡ eMotorad ਨੇ ਦੋ ਨਵੇਂ ਇਲੈਕਟ੍ਰਿਕ ਸਾਈਕਲ Lil E ਅਤੇ T-Rex+ ਲਾਂਚ ਕੀਤੇ ਹਨ। ਲਿਲ ਈ ਇੱਕ ਇਲੈਕਟ੍ਰਿਕ ਕਿੱਕ-ਸਕੂਟਰ ਹੈ ਜਦੋਂ ਕਿ ਦੂਜਾ ਇੱਕ ਮਾਉਂਟਨ ਬਾਈਕ ਹੈ। Lil E ਦੀ ਕੀਮਤ 29,999 ਰੁਪਏ ਹੈ, ਜਦਕਿ ਈ-ਸਾਈਕਲ T Rex+ ਦੀ ਕੀਮਤ 49,999 ਰੁਪਏ ਹੈ। ਇਹ ਦੋ ਨਵੇਂ ਮਾਡਲ ਮੌਜੂਦਾ ਰੇਂਜ ਵਿੱਚ ਸ਼ਾਮਲ ਹੋਣਗੇ ਜਿਸ ਵਿੱਚ ਟੀ-ਰੇਕਸ, ਈਐਮਐਕਸ ਅਤੇ ਡੂਡਲ ਵਰਗੇ ਈ-ਸਾਈਕਲ ਸ਼ਾਮਲ ਹਨ। Lil E ਨੂੰ ਨਵੀਂ ਤਕਨਾਲੋਜੀ ਅਤੇ ਸਥਿਰਤਾ ਦੇ ਸੁਮੇਲ ਨਾਲ ਬਣਾਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਸਾਈਕਲ ਕੱਚੀਆਂ ਸੜਕਾਂ ਦੇ ਨਾਲ-ਨਾਲ ਆਮ ਸੜਕਾਂ 'ਤੇ ਵੀ ਚੱਲਣ ਦੇ ਸਮਰੱਥ ਹੈ। ਲਿਲ ਈ 15 ਤੋਂ 20 ਕਿਲੋਮੀਟਰ ਦੀ ਰੇਂਜ ਪ੍ਰਾਪਤ ਕਰਦਾ ਹੈ। ਇਸ ਦਾ ਡਿਜ਼ਾਈਨ ਅਲਟਰਾ-ਫੋਲਡਿੰਗ ਬਣਾਇਆ ਗਿਆ ਹੈ, ਇਸ ਕਾਰਨ ਇਸ ਨੂੰ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।

T-Rex+, ਇੱਕ ਇਲੈਕਟ੍ਰਿਕ ਮਾਉਂਟੇਨ ਬਾਈਕ ਹੈ ਤੇ ਇਸ ਨੂੰ ਖਾਸ ਤੌਰ ਉੱਤੇ ਸੰਤੁਲਨ ਅਤੇ ਆਰਾਮ ਲਈ ਤਿਆਰ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਇਹ ਬਾਈਕ ਪਹਾੜੀ ਪਗਡੰਡੀਆਂ, ਸਿੰਗਲ ਟ੍ਰੈਕ ਅਤੇ ਖੁਰਦਰੇ ਇਲਾਕਿਆਂ 'ਤੇ ਆਸਾਨੀ ਨਾਲ ਚੱਲਣ ਦੇ ਸਮਰੱਥ ਹੈ। eMotorad ਦੇ ਸਹਿ-ਸੰਸਥਾਪਕ ਅਤੇ ਸੀਈਓ ਕੁਨਾਲ ਗੁਪਤਾ ਨੇ ਕਿਹਾ ਕਿ T-Rex ਬਾਈਕ ਨੂੰ ਬਣਾਉਣ ਲਈ T-Rex ਬਾਈਕ ਵਿੱਚ ਕਈ ਸੁਧਾਰ ਕੀਤੇ ਗਏ ਹਨ। ਗੁਪਤਾ ਨੇ ਕਿਹਾ, "ਅਸੀਂ ਦੂਜੇ ਬਾਜ਼ਾਰਾਂ ਵਿੱਚ ਵਿਸਤਾਰ ਕਰਕੇ ਭਾਰਤੀ ਬਾਜ਼ਾਰ ਵਿੱਚ ਇੱਕ ਬਹੁਤ ਮਜ਼ਬੂਤ ​​ਆਧਾਰ ਬਣਾਉਣ ਦੇ ਯੋਗ ਹੋ ਗਏ ਹਾਂ ਅਤੇ ਆਪਣੇ ਖਪਤਕਾਰਾਂ ਦੇ ਫੀਡਬੈਕ ਨਾਲ ਲਗਾਤਾਰ ਆਪਣੇ ਉਤਪਾਦਾਂ ਵਿੱਚ ਸੁਧਾਰ ਕਰ ਰਹੇ ਹਾਂ।"

eMotorad ਦੇ ਸੰਸਥਾਪਕ ਰਾਜੀਵ ਗੰਗੋਪਾਧਿਆਏ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਇਲੈਕਟ੍ਰਿਕ ਵ੍ਹੀਕਲ ਸਪੇਸ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਬਾਜ਼ਾਰ ਵਿੱਚ ਈ-ਕਾਰਾਂ ਤੋਂ ਲੈ ਕੇ ਈ-ਸਾਈਕਲ, ਈ-ਸਕੂਟਰ ਕੇ ਈ-ਬਾਈਕਸ ਤੱਕ ਮੌਜੂਦ ਹਨ। ਵਿੱਤੀ ਸਾਲ 2023 ਲਈ ਸਾਡਾ ਟੀਚਾ ਜਾਪਾਨ ਵਰਗੇ ਪਰਿਪੱਕ ਬਾਜ਼ਾਰਾਂ ਤੋਂ ਸਿੱਖੇ ਸਬਕ ਨੂੰ ਖਿੱਚਣਾ ਅਤੇ ਇਸ ਨੂੰ ਹੋਰ ਪੱਛਮੀ ਬਾਜ਼ਾਰਾਂ 'ਤੇ ਵੀ ਲਾਗੂ ਕਰਨਾ ਹੈ।
Published by:rupinderkaursab
First published:

Tags: Auto, Auto industry, Auto news, Automobile

ਅਗਲੀ ਖਬਰ