Home /News /lifestyle /

Health Tips: ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ਬਹੁਤ ਆਮ, ਨਾ ਕਰੋ ਨਜ਼ਰਅੰਦਾਜ਼

Health Tips: ਸਰੀਰ ਵਿੱਚ ਹੋਣ ਵਾਲੇ ਆਮ ਬਦਲਾਅ ਜਾਂ ਲੱਛਣ ਕਈ ਵਾਰ ਕਿਸੇ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਸਾਹ ਲੈਣ ਵਿੱਚ ਮੁਸ਼ਕਲ, ਥਕਾਵਟ, ਭਾਰ ਘਟਣਾ, ਵਾਲਾਂ ਦਾ ਝੜਨਾ ਕੁਝ ਆਮ ਲੱਛਣ ਹਨ। ਇਨ੍ਹਾਂ ਲੱਛਣਾਂ ਦਾ ਕਾਰਨ ਅਸੀਂ ਅਕਸਰ ਆਪਣੀ ਜੀਵਨ ਸ਼ੈਲੀ ਵਿੱਚ ਗੜਬੜੀ ਜਾਂ ਮੌਸਮੀ ਤਬਦੀਲੀਆਂ ਨੂੰ ਸਮਝਦੇ ਹਾਂ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖਤਰਨਾਕ ਹੁੰਦਾ ਹੈ। ਇੱਥੋ ਤੱਕ ਕਿ ਇਨ੍ਹਾਂ ਤੋਂ ਕੈਂਸਰ (cancer) ਵਰਗੀਆਂ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ।

ਹੋਰ ਪੜ੍ਹੋ ...
  • Share this:

ਲੋਕ ਅਕਸਰ ਹੀ ਲੱਛਣਾ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਬਾਅਦ ਹੀ ਡਾਕਟਰ ਕੋਲ ਜਾਂਦੇ ਹਨ। ਪਰ ਉਦੋਂ ਤੱਕ ਸਮੱਸਿਆ ਬਹੁਤ ਵਧ ਚੁੱਕੀ ਹੁੰਦੀ ਹੈ। ਕੈਂਸਰ (cancer) ਵੀ ਇੱਕ ਅਜਿਹੀ ਗੰਭੀਰ ਬਿਮਾਰੀ ਹੈ, ਜੋ ਇਨ੍ਹਾਂ ਸਧਾਰਨ ਲੱਛਣਾਂ ਤੋਂ ਹੀ ਪੈਦਾ ਹੁੰਦੀ ਹੈ। ਕੈਂਸਰ ਦੇ ਸ਼ੁਰੂਆਤੀ ਲੱਛਣ ਬਹੁਤ ਸਾਰੇ ਹਨ। ਇਨ੍ਹਾਂ ਲੱਛਣਾ ਨੂੰ ਸਮੇਂ ਸਿਰ ਪਹਿਚਾਣ ਕੇ ਇਸ ਜਾਨਲੇਵਾ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੈਂਸਰ ਦੇ ਸ਼ੁਰੂਆਤੀ ਲੱਛਣ (early symptoms of cancer) ਕੀ ਹੋ ਸਕਦੇ ਹਨ।

ਅਚਾਨਕ ਭਾਰ ਘਟਣਾ

ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵਜ਼ਨ ਬਰਕਰਾਰ ਰਹੇ, ਜਿਸ ਲਈ ਉਹ ਸਖ਼ਤ ਮਿਹਨਤ ਵੀ ਕਰਦਾ ਹੈ। ਇਸ ਦੇ ਨਾਲ ਹੀ ਬਿਨਾਂ ਕਿਸੇ ਕੋਸ਼ਿਸ਼ ਦੇ ਅਚਾਨਕ ਭਾਰ ਘਟਣਾ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਕੈਂਸਰ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਕੈਂਸਰ ਤੋਂ ਪੀੜਤ ਵਿਅਕਤੀ ਦੇ ਸਰੀਰ ਦਾ ਭਾਰ ਅਚਾਨਕ ਘਟਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਵਿਅਕਤੀ ਦਾ ਭਾਰ ਬਿਨਾਂ ਕਿਸੇ ਕੋਸ਼ਿਸ਼ ਦੇ 4 ਤੋਂ 5 ਕਿਲੋ ਤੋਂ ਘੱਟ ਹੋ ਜਾਵੇ ਤਾਂ ਉਸ ਨੂੰ ਇੱਕ ਵਾਰ ਕੈਂਸਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ।

ਸਰੀਰ ਵਿੱਚ ਗੰਢ

ਜੇਕਰ ਕਿਸੇ ਵਿਅਕਤੀ ਦੇ ਸਰੀਰ 'ਚ ਅਚਾਨਕ ਕੋਈ ਗੰਢ ਨਿਕਲ ਜਾਵੇ ਤਾਂ ਉਸ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ। ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਢ ਹੌਲੀ-ਹੌਲੀ ਵਧ ਜਾਂਦੀ ਹੈ, ਜੋ ਕੈਂਸਰ ਦਾ ਰੂਪ ਧਾਰਨ ਕਰ ਸਕਦੀ ਹੈ। ਕਈ ਵਾਰ ਇਹ ਗੰਢ ਆਪਣੇ ਆਪ ਠੀਕ ਹੋ ਜਾਂਦੀ ਹੈ ਪਰ ਜੇਕਰ ਗੰਢ ਵਿਚ ਦਰਦ ਹੋਵੇ ਜਾਂ ਖੂਨ ਆ ਜਾਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਲੰਬੇ ਸਮੇਂ ਤੱਕ ਦਰਦ

ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਣਾ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਜਿਵੇਂ ਕਿ ਹੱਡੀਆਂ ਜਾਂ ਅੰਡਕੋਸ਼ ਵਿੱਚ ਲੰਬੇ ਸਮੇਂ ਤੱਕ ਦਰਦ ਹੋਣਾ, ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ। ਇਹ ਦਰਦ ਅੰਡਕੋਸ਼ ਦੇ ਕੈਂਸਰ ਅਤੇ ਹੱਡੀਆਂ ਦੇ ਕੈਂਸਰ ਵੱਲ ਇਸ਼ਾਰਾ ਕਰਦੇ ਹਨ। ਜੇ ਦਰਦ ਹੋਵੇ ਤਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ।

ਲਗਾਤਾਰ ਖੰਘ

ਮੌਸਮ ਅਤੇ ਪ੍ਰਦੂਸ਼ਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਖੰਘ ਵਰਗੀ ਆਮ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਖੰਘਦੇ ਸਮੇਂ ਛਾਤੀ ਵਿੱਚ ਦਰਦ ਹੋਣਾ ਅਤੇ ਲਗਾਤਾਰ ਖੰਘ ਦਾ ਰਹਿਣਾ ਕੈਂਸਰ ਦੇ ਲੱਛਣ ਹੋ ਸਕਦੇ ਹਨ। ਲੰਮੀ ਖੰਘ ਫੇਫੜਿਆਂ ਜਾਂ ਥਾਇਰਾਇਡ ਕੈਂਸਰ ਦਾ ਲੱਛਣ ਹੋ ਸਕਦੀ ਹੈ। ਜੇਕਰ ਤੁਸੀਂ ਵੀ ਅਜਿਹੇ ਕੋਈ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
Published by:rupinderkaursab
First published:

Tags: Health care, Health tips, Lifestyle

ਅਗਲੀ ਖਬਰ