Home /News /lifestyle /

Amazon ਨਾਲ ਕੰਮ ਕਰ ਕੇ ਕਮਾਓ 60 ਹਜ਼ਾਰ ਰੁਪਏ ਮਹੀਨਾ, ਜਾਣੋ ਕਿੰਝ ਕਰਨਾ ਹੈ Apply  

ਜੇ ਕਾਮਯਾਬ ਹੋਣਾ ਹੈ ਤਾਂ ਵਿੱਤੀ ਤੌਰ ਉੱਤੇ ਤੁਹਾਨੂੰ ਮਜ਼ਬੂਤ ਹੋਣਾ ਪਵੇਗਾ। ਇਸ ਲਈ ਕਿਸੇ ਨਾ ਕਿਸੇ ਤਰੀਕੇ ਸਾਈਡ ਇਨਕਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਦੱਸਾਂਗੇ ਜਿਸ ਵਿੱਚ ਸਿਰਫ 4 ਘੰਟੇ ਕੰਮ ਕਰ ਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਨਾਲ ਜੁੜ ਕੇ ਤੁਸੀਂ ਇੱਕ ਮਹੀਨੇ ਵਿੱਚ 60 ਹਜ਼ਾਰ ਰੁਪਏ ਤੱਕ ਦੀ ਕਮਾਈ ਕਰ ਸਕਦੇ ਹੋ। ਦਰਅਸਲ, ਤੁਸੀਂ ਐਮਾਜ਼ਾਨ ਵਿੱਚ ਡਿਲੀਵਰੀ ਬੁਆਏ ਬਣ ਕੇ ਚੰਗੀ ਕਮਾਈ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਇਸ ਨੌਕਰੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਡੇ ਉੱਤੇ ਕੋਈ ਬੰਦਿਸ਼ ਨਹੀਂ ਹੈ, ਤੁਸੀਂ ਫੁਲ ਟਾਈਮ ਜਾਂ ਪਾਰਟ ਟਾਈਮ ਕੰਮ ਕਰ ਸਕਦੇ ਹੋ। ਡਿਲੀਵਰੀ ਬੁਆਏ ਦਾ ਕੰਮ ਇੰਨਾ ਹੁੰਦਾ ਹੈ ਕਿ ਉਸ ਨੇ ਕੰਪਨੀ ਦੇ ਗੋਦਾਮ ਤੋਂ ਗਾਹਕਾਂ ਤੱਕ ਪੈਕੇਜ ਲੈ ਕੇ ਜਾਣਾ ਹੁੰਦਾ ਹੈ। ਅੱਜ, ਐਮਾਜ਼ਾਨ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਕੇਂਦਰ ਹਨ

ਜੇਕਰ ਅਸੀਂ ਇਸ ਕੰਮ ਨੂੰ ਚੁਣਦੇ ਹੋ ਤਾਂ ਇਸ ਵਿੱਚ ਕੰਨੇ ਘੰਟੇ ਕੰਮ ਕਰ ਕੇ ਤੁਸੀਂ ਕਮਾਈ ਕਰ ਸਕਦੇ ਹੋ, ਉਸ ਦਾ ਹਿਸਾਬ ਲਗਾ ਲੈਂਦੇ ਹਾਂ। ਆਮ ਤੌਰ 'ਤੇ ਇੱਕ ਡਿਲੀਵਰੀ ਬੁਆਏ ਇੱਕ ਦਿਨ ਵਿੱਚ ਲਗਭਗ 4 ਘੰਟਿਆਂ ਵਿੱਚ 100 ਤੋਂ 150 ਪੈਕਟ ਡਿਲੀਵਰ ਕਰਦਾ ਹੈ। ਡਿਲੀਵਰੀ ਕਰਨ ਲਈ ਤੁਹਾਡੇ ਕੋਲ ਆਪਣੀ ਖੁਦ ਦੀ ਮੋਟਰ ਸਾਈਕਲ ਜਾਂ ਸਕੂਟਰ ਹੋਣਾ ਚਾਹੀਦਾ ਹੈ। ਬਾਈਕ ਜਾਂ ਸਕੂਟਰ ਦਾ ਬੀਮਾ ਤੇ ਵੈਲਿਡ ਆਰਸੀ ਹੋਣੀ ਚਾਹੀਦੀ ਹੈ। ਬਿਨੈਕਾਰ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਡਿਲੀਵਰੀ ਨਾਲ ਸਬੰਧਤ ਸਾਰੀ ਸਿਖਲਾਈ ਕੰਪਨੀ ਦੁਆਰਾ ਦਿੱਤੀ ਜਾਂਦੀ ਹੈ।

ਐਮਾਜ਼ਾਨ 'ਚ ਡਿਲੀਵਰੀ ਬੁਆਏ ਨੂੰ 12 ਤੋਂ 15 ਹਜ਼ਾਰ ਰੁਪਏ ਦੀ ਤੈਅ ਤਨਖਾਹ ਮਿਲਦੀ ਹੈ। ਪੈਟਰੋਲ ਦਾ ਖਰਚ ਤੁਹਾਨੂੰ ਆਪ ਕਰਨਾ ਪੈਂਦਾ ਹੈ। ਕਿਸੇ ਪੈਕੇਟ ਦੀ ਡਿਲੀਵਰੀ ਲਈ 10 ਤੋਂ 15 ਰੁਪਏ ਮਿਲਦੇ ਹਨ। ਉਸ ਹਿਸਾਬ ਨਲਾ ਜੇਕਰ ਕੋਈ ਇੱਕ ਮਹੀਨਾ ਕੰਮ ਕਰਦਾ ਹੈ ਅਤੇ ਰੋਜ਼ਾਨਾ 100 ਪੈਕੇਟ ਡਿਲੀਵਰ ਕਰਦਾ ਹੈ, ਤਾਂ ਕੋਈ ਵਿਅਕਤੀ ਆਸਾਨੀ ਨਾਲ ਇੱਕ ਮਹੀਨੇ ਵਿੱਚ 60000 ਰੁਪਏ ਤੱਕ ਕਮਾ ਸਕਦਾ ਹੈ। ਜੇ ਤੁਸੀਂ ਇਹ ਨੌਕਰੀ ਕਰਨ ਦਾ ਮਨ ਬਣਾ ਲਿਆ ਹੈ ਤੇ ਜੇ ਤੁਸੀਂ ਇਸ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਨੀ ਦੀ ਸਾਈਟ (https://logistics.amazon.in) 'ਤੇ ਜਾ ਕੇ ਸਿੱਧੇ ਅਪਲਾਈ ਕਰ ਸਕਦੇ ਹੋ।

Published by:Drishti Gupta
First published:

Tags: Amazon, Jobs, Jobs news, Tech News, Tech updates, Technology