Business Idea: ਬਹੁਤ ਸਾਰੇ ਨੌਜਵਾਨ ਐਸੇ ਹਨ ਜਿਹੜੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਬਹੁਤੀ ਵਾਰ ਉਹਨਾਂ ਨੂੰ ਕੋਈ ਵਧੀਆ ਆਇਡਿਯਾ ਨਹੀਂ ਮਿਲਦਾ ਅਤੇ ਉਹਨਾਂ ਦਾ ਇਹ ਵਿਚਾਰ ਕਲਪਨਾ ਬਣ ਕੇ ਹੀ ਰਹਿ ਜਾਂਦਾ ਹੈ। ਜੇਕਰ ਤੁਸੀਂ ਵੀ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਪੂੰਜੀ ਵੀ ਹੈ ਪਰ ਤੁਹਾਡੇ ਕੋਲ ਕੋਈ ਆਇਡਿਯਾ ਨਹੀਂ ਹੈ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਕਾਰੋਬਾਰ ਦੱਸਾਂਗੇ ਜਿਸ ਨੂੰ ਤੁਸੀਂ ਘਰ ਬੈਠ ਕੇ ਸ਼ੁਰੂ ਕਰ ਸਕਦੇ ਹੋ ਅਤੇ ਇਸ ਵਿੱਚ ਮੁਨਾਫ਼ਾ ਵੀ ਵਧੀਆ ਹੁੰਦਾ ਹੈ।
ਅਸੀਂ ਜਿਸ ਕਾਰੋਬਾਰ ਦੀ ਗੱਲ ਕਰ ਰਹੇ ਹਾਂ ਉਹ ਹੈ ਗਰਮ ਮਸਾਲੇ ਦਾ ਕਾਰੋਬਾਰ। ਤੁਹਾਨੂੰ ਪਤਾ ਹੈ ਕਿ ਜਿਵੇਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਹਨ ਗਰਮ ਮਸਾਲਿਆਂ ਦੀ ਮੰਗ ਵੀ ਬਾਜ਼ਾਰ ਵਿੱਚ ਵੱਧ ਜਾਂਦੀ ਹੈ। ਤੁਸੀਂ ਆਪਣੇ ਘਰ ਵਿੱਚ ਹੀ ਇਸਨੂੰ ਬਣਾਉਣ ਦਾ ਪਲਾਂਟ ਲਗਾ ਸਕਦੇ ਹੋ। ਇਸ ਕਾਰੋਬਾਰ ਲਈ ਤੁਹਾਨੂੰ ਬਹੁਤ ਜ਼ਿਆਦਾ ਨਿਵੇਸ਼ ਨਹੀਂ ਕਰਨਾ ਪੈਂਦਾ। ਗਰਮ ਮਸਾਲਿਆਂ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ।
ਭਾਰਤੀ ਖਾਣੇ ਬਿਨਾਂ ਮਸਾਲੇ ਦੇ ਅਧੂਰੇ ਹੁੰਦੇ ਹਨ ਅਤੇ ਇਹਨਾਂ ਦੀ ਮੰਗ ਵਧਦੀ ਰਹਿੰਦੀ ਹੈ। ਇਸ ਕਾਰੋਬਾਰ ਲਈ ਤੁਹਾਨੂੰ ਮਸਾਲਿਆਂ ਦੇ ਸਵਾਦ ਬਾਰੇ ਗਿਆਨ ਹੋਣਾ ਚਾਹੀਦਾ ਹੈ। ਹੁਣ ਗੱਲ ਆਉਂਦੀ ਹੈ ਕਿ ਇਸ ਕਾਰੋਬਾਰ ਨੂੰ ਸ਼ੁਰੂ ਕਿਵੇਂ ਕਰਨਾ ਹੈ। ਇਸ ਲਈ ਤੁਹਾਨੂੰ ਆਪਣੇ ਘਰ ਵਿੱਚ ਪਲਾਂਟ ਲਗਾਉਣ ਤੋਂ ਪਹਿਲਾਂ ਆਪਣੇ ਇਲਾਕੇ ਵਿੱਚ ਮਸਾਲਿਆਂ ਦੀ ਮੰਗ ਬਾਰੇ ਜਾਨਣਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਅਗਲੇ ਕਦਮ ਚੁੱਕਣ ਬਾਰੇ ਵਿਚਾਰ ਕਰੋ। ਤੁਸੀਂ ਥੋਕ ਦੇ ਰੇਟ 'ਤੇ ਮਸਾਲੇ ਖਰੀਦ ਕੇ ਇਸ ਲਈ ਆਪਣੇ ਗਾਹਕ ਤਿਆਰ ਕਰ ਸਕਦੇ ਹੋ।
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੀ ਮਦਦ ਲੈ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਮਿਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਇੱਕ ਯੂਨਿਟ ਲਗਾਉਣ ਲਈ ਤੁਹਾਨੂੰ 3.50 ਲੱਖ ਰੁਪਏ ਖਰਚ ਕਰਨੇ ਪੈਣਗੇ। ਜਿਸ ਵਿੱਚ 300 ਵਰਗ ਫੁੱਟ ਦੇ ਬਿਲਡਿੰਗ ਸ਼ੈੱਡ 'ਤੇ 60 ਹਜ਼ਾਰ ਰੁਪਏ ਅਤੇ ਸਾਜ਼ੋ-ਸਾਮਾਨ 'ਤੇ 40 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਤੁਹਾਨੂੰ 2.50 ਲੱਖ ਰੁਪਏ ਦੀ ਹੋਰ ਖਰਚਿਆਂ ਲਈ ਲੋੜ ਪਵੇਗੀ।
ਮਸਾਲੇ ਤਿਆਰ ਕਰਨ ਤੋਂ ਬਾਅਦ ਤੁਹਾਨੂੰ ਮਾਰਕੀਟਿੰਗ 'ਤੇ ਵੀ ਧਿਆਨ ਦੇਣਾ ਹੋਵੇਗਾ। ਤੁਸੀਂ ਆਪਣੀ ਪੈਕੇਜਿੰਗ ਨੂੰ ਵਧੀਆ ਬਣਾ ਸਕਦੇ ਹੋ। ਸਥਾਨਕ ਗਾਹਕਾਂ 'ਤੇ ਵਧੇਰੇ ਧਿਆਨ ਦਿਓ। ਇਸ ਲਈ ਤੁਸੀਂ ਅੱਜ ਦੇ ਸਮੇਂ ਦੇ ਡਿਜੀਟਲ ਪਲੇਟਫਾਰਮ ਦੀ ਮਦਦ ਲੈ ਸਕਦੇ ਹੋ। ਤੁਸੀਂ ਆਪਣੀ ਇੱਕ ਵੈੱਬਸਾਈਟ ਬਣਾ ਸਕਦੇ ਹੋ। ਜਿੱਥੇ ਤੁਸੀਂ ਆਪਣੇ ਸਾਰੇ ਪ੍ਰੋਡਕਟਸ ਦੀ ਜਾਣਕਾਰੀ ਦੇ ਸਕਦੇ ਹੋ।
ਜੇਕਰ ਇਸ ਕਾਰੋਬਾਰ ਤੋਂ ਮੁਨਾਫ਼ੇ ਦੀ ਗੱਲ ਕਰੀਏ ਤਾਂ ਅੰਦਾਜ਼ਨ ਜੇਕਰ ਤੁਸੀਂ ਇੱਕ ਸਾਲ ਵਿੱਚ 193 ਕੁਇੰਟਲ ਮਸਾਲੇ ਬਣਾਉਂਦੇ ਹੋ ਅਤੇ ਇਸਨੂੰ 5400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਦੇ ਹੋ ਤਾਂ ਤੁਹਾਨੂੰ 10.42 ਲੱਖ ਰੁਪਏ ਦੀ ਕਮਾਈ ਹੋਵੇਗੀ ਅਤੇ ਸਾਰੇ ਖਰਚਿਆਂ ਤੋਂ ਬਾਅਦ 2.54 ਲੱਖ ਰੁਪਏ ਦਾ ਮੁਨਾਫ਼ਾ ਹੋਵੇਗਾ। ਤੁਹਾਨੂੰ ਇਸ ਹਿਸਾਬ ਨਾਲ ਇੱਕ ਮਹੀਨੇ ਵਿੱਚ 21000 ਰੁਪਏ ਦੀ ਆਮਦਨੀ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Investment