HOME » NEWS » Life

ਕਮਾਈ ਦਾ ਮੌਕਾ: 23 ਜੂਨ ਨੂੰ 290 ਰੁਪਏ ਲਗਾ ਕੇ ਬਣ ਸਕਦੇ ਹੋ ਲੱਖਪਤੀ! ਜਾਣੋ ਕਿਥੇ ਲਾਉਣਾ ਹੈ ਪੈਸਾ?

News18 Punjabi | News18 Punjab
Updated: June 19, 2021, 8:41 AM IST
share image
ਕਮਾਈ ਦਾ ਮੌਕਾ: 23 ਜੂਨ ਨੂੰ 290 ਰੁਪਏ ਲਗਾ ਕੇ ਬਣ ਸਕਦੇ ਹੋ ਲੱਖਪਤੀ! ਜਾਣੋ ਕਿਥੇ ਲਾਉਣਾ ਹੈ ਪੈਸਾ?
ਕਮਾਈ ਦਾ ਮੌਕਾ: 23 ਜੂਨ ਨੂੰ 290 ਰੁਪਏ ਲਗਾ ਕੇ ਬਣ ਸਕਦੇ ਹੋ ਲੱਖਪਤੀ! ਜਾਣੋ ਕਿਥੇ ਲਾਉਣਾ ਹੈ ਪੈਸਾ? (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਸ਼ੇਅਰ ਬਾਜ਼ਾਰ (Share Market)  ਤੋਂ ਕਮਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇਕ ਵਧੀਆ ਮੌਕਾ ਹੈ। ਤੁਹਾਨੂੰ ਇਹ ਮੌਕਾ 23 ਜੂਨ ਯਾਨੀ ਬੁੱਧਵਾਰ ਨੂੰ ਮਿਲੇਗਾ। ਇਸ ਦਿਨ ਤੁਸੀਂ ਘੱਟ ਨਿਵੇਸ਼ ਕਰਕੇ ਮੋਟੀ ਰਕਮ ਕਮਾ ਸਕਦੇ ਹੋ।

ਦਰਅਸਲ, ਲਗਾਤਾਰ ਆ ਰਹੇ ਆਈਪੀਓ (IPO) ਦੀ ਲੜੀ ਵਿਚ ਇਕ ਹੋਰ ਕੰਪਨੀ ਪ੍ਰਾਇਮਰੀ ਮਾਰਕੀਟ ਤੋਂ ਫੰਡ ਇਕੱਠਾ ਕਰਨ ਲਈ ਉਤਰ ਰਹੀ ਹੈ। ਹੁਣ ਐਗਰੀ ਕੈਮਿਕਲ ਕੰਪਨੀ ਇੰਡੀਆ ਪੈਸਟੀਸਾਈਡਜ਼ (India Pesticides) ਦਾ ਆਈਪੀਓ 23 ਜੂਨ ਨੂੰ ਖੁੱਲ੍ਹ ਰਿਹਾ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ ਵਿਸਥਾਰ ਵਿੱਚ ....

25 ਜੂਨ ਤੱਕ ਲਗਾ ਸਕਦੇ ਹੋ ਪੈਸਾ
India Pesticides IPO ਵਿਚ ਤੁਸੀਂ 23 ਜੂਨ ਤੋਂ ਲੈ ਕੇ 25 ਜੂਨ ਤੱਕ ਪੈਸਾ ਲਗਾ ਸਕਦੇ ਹੋ। ਕੰਪਨੀ ਦੁਆਰਾ ਜਾਰੀ ਬਿਆਨ ਅਨੁਸਾਰ, ਐਂਕਰ ਨਿਵੇਸ਼ਕ 22 ਜੂਨ ਨੂੰ ਸ਼ੇਅਰਾਂ ਲਈ ਬੋਲੀ ਲਗਾ ਸਕਣਗੇ। ਇੰਡੀਆ ਪੈਸਟੀਸਾਈਡਜ਼ ਲਿਮਟਡ ਆਈਪੀਓ ਦਾ ਪ੍ਰਾਈਜ਼ ਬੈਂਡ 290-296 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਗਿਆ ਹੈ। ਕੰਪਨੀ ਦੇ ਸ਼ੇਅਰ ਬੀਐਸਈ ਅਤੇ ਐਨਐਸਈ ਦੋਵਾਂ ਉੱਤੇ ਸੂਚੀਬੱਧ ਹੋਣਗੇ।

800 ਕਰੋੜ ਦਾ ਇਹ IPO
ਇੰਡੀਆ ਪੈਸਟੀਸਾਈਡ ਦਾ ਆਈਪੀਓ ਦੀ ਕੀਮਤ 800 ਕਰੋੜ ਰੁਪਏ ਦਾ ਹੋਵੇਗਾ। ਯਾਨੀ ਇਸ ਆਈਪੀਓ ਦੇ ਜ਼ਰੀਏ ਕੰਪਨੀ ਬਾਜ਼ਾਰ ਤੋਂ 800 ਕਰੋੜ ਰੁਪਏ ਇਕੱਠੀ ਕਰੇਗੀ। ਕੰਪਨੀ ₹ 100 ਕਰੋੜ ਦਾ ਫ੍ਰੈਸ਼ ਈਸ਼ੂ ਜਾਰੀ ਕਰੇਗੀ। ਇਸ ਦੇ ਨਾਲ ਹੀ ਪ੍ਰਮੋਟਰ ਆਨੰਦ ਸਵਰੂਪ ਅਗਰਵਾਲ 281.4 ਕਰੋੜ ਰੁਪਏ ਦੀ ਆਫਰ ਫਾਰ ਸੇਲ ਕਰਨਗੇ। ਇੰਨਾ ਹੀ ਨਹੀਂ, ਸ਼ੇਅਰ ਧਾਰਕਾਂ ਦੇ 418.6 ਕਰੋੜ ਰੁਪਏ ਦੇ ਸ਼ੇਅਰ ਵੀ ਵੇਚੇ ਜਾਣਗੇ।
Published by: Gurwinder Singh
First published: June 19, 2021, 8:36 AM IST
ਹੋਰ ਪੜ੍ਹੋ
ਅਗਲੀ ਖ਼ਬਰ