Paisa Kamao instagram naal: ਪੈਸਾ ਕਮਾਉਣਾ ਤਾਂ ਹਰੇਕ ਨੂੰ ਪਸੰਦ ਹੁੰਦਾ ਹੈ ਪਰ ਇਸ ਲਈ ਤੁਹਾਡੇ ਕੋਲ ਜਾਂ ਤਾਂ ਨੌਕਰੀ ਵਧੀਆ ਹੋਣੀ ਚਾਹੀਦੀ ਹੈ ਜਾਂ ਕਾਰੋਬਾਰ ਵਧੀਆ ਹੋਣਾ ਚਾਹੀਦਾ ਹੈ। ਵੈਸੇ ਇਨ੍ਹਾਂ ਦੋ ਵਿਕਲਪਾਂ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਸਾਧਨ ਹਨ ਜਿਨ੍ਹਾਂ ਤੋਂ ਪੈਸੇ ਕਮਾਏ ਜਾ ਸਕਦੇ ਹਨ। ਉਦਾਹਰਣ ਲਈ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਐਪਸ ਜਿਵੇਂ ਫੇਸਬੁਕ ਤੇ ਯੂਟਿਊਬ ਇੰਫਲੁਐਂਸਰਜ਼ ਲਈ ਵਧੀਆ ਕਮਾਈ ਦਾ ਸਾਧਨ ਬਣ ਗਿਆ ਹੈ। ਇਸ ਵਿੱਚ ਇੰਸਟਾਗ੍ਰਾਮ ਵੀ ਪਿੱਛੇ ਨਹੀਂ ਹੈ। ਇਸ ਵੇਲੇ ਨੌਜਵਾਨਾਂ ਵਿੱਚ ਇੰਸਟਾਗ੍ਰਾਮ ਦਾ ਬਹੁਤ ਕ੍ਰੇਜ਼ ਹੈ। ਇੱਥੇ ਤੁਸੀਂ ਕਈ ਤਰੀਕਿਆਂ ਨਾਲ ਕਮਾਈ ਕਰ ਸਕਦੇ ਹੋ। ਆਓ ਤੁਹਾਨੂੰ ਇੰਸਟਾਗ੍ਰਾਮ ਤੋਂ ਹੋਰ ਵਾਲੀ ਅਲੱਗ ਅਲੱਗ ਕਮਾਈਆਂ ਦੇ ਬਾਰੇ ਵਿੱਚ ਦੱਸੀਏ...
ਅਲੱਗ ਅਲੱਗ ਸ਼੍ਰੇਣੀਆਂ ਦੇ ਫਾਲੋਅਰਸ
ਇੰਸਟਾਗ੍ਰਾਮ 'ਤੇ ਪੈਸੇ ਕਮਾਉਣ ਲਈ ਤੁਹਾਡੇ ਫਾਲੋਅਰਸ ਦੀ ਗਿਣਤੀ ਇਨ੍ਹਾਂ ਦੀ ਕੈਟਾਗਿਰੀ ਉੱਤੇ ਨਿਰਭਰ ਕਰਦੀ ਹੈ। ਮੰਨ ਲਓ ਜੇ ਤੁਸੀਂ ਇੱਕ ਫੈਸ਼ਨ ਬਲੌਗਰ ਹੋ, ਤਾਂ ਤੁਹਾਨੂੰ ਪੈਸਾ ਕਮਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਫਾਲੋਅਰਸ ਦੀ ਲੋੜ ਪੈ ਸਕਦੀ ਹੈ ਪਰ ਜੇਕਰ ਤੁਸੀਂ ਫੂਡ ਜਾਂ ਫਿਟਨੈਸ ਬਲੌਗਰ ਹੋ, ਤਾਂ ਤੁਸੀਂ ਘੱਟ ਫਾਲੋਅਰਸ ਦੇ ਨਾਲ ਵੀ ਪੈਸਾ ਕਮਾਉਣਾ ਸ਼ੁਰੂ ਕਰ ਸਕਦੇ ਹੋ।
ਪ੍ਰਤੀ ਪੋਸਟ ਇੰਨੀ ਹੁੰਦੀ ਹੈ ਕਮਾਈ : ਤੁਸੀਂ ਸਪਾਂਸਰਸ਼ਿਪ ਰਾਹੀਂ ਕਮਾਈ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਫਾਲੋਅਰਸ ਦੇ ਹਿਸਾਬ ਨਾਲ ਸਪਾਂਸਰ ਆਪਣੇ ਪ੍ਰਾਡਕਟ ਦੀ ਪੋਸਟ ਲਈ ਪੈਸਾ ਦੇਣਗੇ। ਇੰਸਟਾਗ੍ਰਾਮ 'ਤੇ ਕਈ ਤਰ੍ਹਾਂ ਦੇ ਇੰਫਲੁਐਂਸਰਜ਼ ਹਨ। ਇਹਨਾਂ ਵਿੱਚ ਨੈਨੋ ਇੰਫਲੁਐਂਸਰਜ਼, ਮਾਈਕਰੋ ਇੰਫਲੁਐਂਸਰਜ਼, ਮਿਡ-ਟੀਅਰ ਇੰਫਲੁਐਂਸਰਜ਼, ਟਾਪ-ਟੀਅਰ ਇੰਫਲੁਐਂਸਰਜ਼ ਅਤੇ ਮੈਗਾ ਇੰਫਲੁਐਂਸਰਜ਼ ਸ਼ਾਮਲ ਹਨ। ਨੈਨੋ ਇਨਫਲੂਐਂਸਰਜ਼ ਦੇ 2000-9,000 ਫਾਲੋਅਰ ਹੁੰਦੇ ਹਨ ਅਤੇ ਇਹ 4000 ਤੋਂ 16,000 ਰੁਪਏ ਪ੍ਰਤੀ ਪੋਸਟ ਕਮਾਉਂਦੇ ਹਨ। ਜਦੋਂਕਿ, ਮਾਈਕ੍ਰੋ ਇਨਫਲੂਐਂਸਰਜ਼ ਦੇ 10,000 - 50,000 ਫਾਲੋਅਰ ਹਨ। ਉਨ੍ਹਾਂ ਨੂੰ 16,000 ਤੋਂ 30,000 ਰੁਪਏ ਪ੍ਰਤੀ ਪੋਸਟ ਮਿਲਦੇ ਹਨ। 60,000 - 100,000 ਫਾਲੋਅਰ ਵਾਲੇ ਮਿਡ-ਟੀਅਰ ਇੰਫਲੁਐਂਸਰਜ਼ ਇੱਕ ਸਿੰਗਲ ਪੋਸਟ ਲਈ 35,000 ਤੋਂ 60,000 ਰੁਪਏ ਪ੍ਰਤੀ ਪੋਸਟ ਕਮਾਉਂਦੇ ਹਨ, ਜਦੋਂਕਿ 100,000 - 500,000 ਫਾਲੋਅਰ ਵਾਲੇ ਟਾਪ ਟੀਅਰ ਇੰਫਲੁਐਂਸਰਜ਼ 1 ਲੱਖ ਰੁਪਏ ਪ੍ਰਤੀ ਪੋਸਟ ਕਮਾਉਂਦੇ ਹਨ ਅਤੇ 5 ਲੱਖ ਤੋਂ ਵੱਧ ਫਾਲੋਅਰਜ਼ ਵਾਲੇ ਮੈਗਾ ਇੰਫਲੁਐਂਸਰਜ਼ ਪ੍ਰਤੀ ਪੋਸਟ ਦਾ 1.2 ਲੱਖ ਰੁਪਏ ਪੱਤੀ ਪੋਸਟ ਕਮਾਉਂਦੇ ਹਨ।
ਇਸ ਤੋਂ ਇਲਾਵਾ ਤੁਸੀਂ ਵੀਡੀਓ ਮਾਨੇਟਾਈਜ਼ੇਸ਼ਨ ਫੀਚਰ ਨਾਲ ਵੀ ਕਮਾਈ ਕਰ ਸਕਦੇ ਹੋ, ਇਸ ਵਿੱਚ ਤੁਹਾਡੀ ਵੀਡੀਓਜ਼ ਦੇ ਨਾਲ ਐਡ ਚੱਲੇਗੀ ਤੇ ਤੁਹਾਨੂੰ ਉਸ ਲਈ ਪੈਸੇ ਮਿਲਣਗੇ। ਇਸ ਲਈ ਇੰਸਟਾਗ੍ਰਾਮ ਨੇ ਮਾਨੇਟਾਈਜ਼ੇਸ਼ਨ ਟੂਲ ਲਾਂਸ ਕੀਤਾ ਹੈ,ਇਸ ਵਿੱਚ ਤੁਸੀਂ ਕ੍ਰਿਏਟਰ ਦੇ ਤੌਰ ਉੱਤੇ ਮੋਟੀ ਕਮਾਈ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Earn money, Instagram, Instagram Reels, Money Making Tips, Social media news