ਕੋਰੋਨਾ ਮਹਾਂਮਾਰੀ ਤੋਂ ਬਾਅਦ ਕੰਮ ਦੇ ਮਾਹੌਲ ਵਿੱਚ ਬਹੁਤ ਬਦਲਾਅ ਆਇਆ ਹੈ। ਹੁਣ ਹਰ ਖੇਤਰ ਵਿੱਚ ਫ੍ਰੀਲਾਂਸਰਾਂ ਦੀ ਮੰਗ ਵੱਧ ਰਹੀ ਹੈ। ਜੇਕਰ ਤੁਸੀਂ ਫ੍ਰੀਲਾਂਸ ਦੇ ਤੌਰ 'ਤੇ ਕੰਮ ਕਰਕੇ ਬਹੁਤ ਕਮਾਈ ਕਰਦੇ ਹੋ, ਤਾਂ ਤੁਹਾਡੀ ਇਹ ਆਮਦਨ ਵੀ ਟੈਕਸ ਦੇ ਘੇਰੇ ਵਿੱਚ ਆਉਂਦੀ ਹੈ। ਇਸ ਟੈਕਸ ਵਿੱਚ ਇਨਕਮ ਟੈਕਸ ਅਤੇ ਜੀਐਸਟੀ ਦੋਵੇਂ ਲਾਗੂ ਹਨ। ਵਿੱਤੀ ਸਾਲ 2020-21 ਦੇ ਟੈਕਸ ਲਈ ITR ਫਾਈਲ ਕਰਨ ਦੀ ਆਖਰੀ ਮਿਤੀ 31 ਮਾਰਚ, 2022 ਹੈ।
ਇਨਕਮ ਟੈਕਸ ਐਕਟ ਦੇ ਅਨੁਸਾਰ, ਕਿਸੇ ਦੀ ਬੌਧਿਕ ਜਾਂ ਸਰੀਰਕ ਯੋਗਤਾ ਦੇ ਅਧਾਰ 'ਤੇ ਕੀਤੀ ਆਮਦਨ ਨੂੰ ਕਿਸੇ ਪੇਸ਼ੇ ਤੋਂ ਪ੍ਰਾਪਤ ਆਮਦਨ ਮੰਨਿਆ ਜਾਂਦਾ ਹੈ। ਭਾਵ ਕਿ ਫ੍ਰੀਲਾਂਸ ਨੌਕਰੀਆਂ ਤੋਂਹੋਈ ਆਮਦਨ ਨੂੰ ਕਿਸੇ ਕਾਰੋਬਾਰ ਤੋਂ ਪ੍ਰਾਪਤ ਲਾਭ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਫ੍ਰੀਲਾਂਸ ਦੀ ਆਮਦਨ 'ਤੇ ਟੈਕਸ ਕਿਸ ਤਰ੍ਹਾਂ ਲਗਾਇਆ ਜਾਂਦਾ ਹੈ-
ITR ਫਾਈਲ ਕਰਨਾ
ਫ੍ਰੀਲਾਂਸਰ ਸਿਰਫ ਇਨਕਮ ਟੈਕਸ ਰਿਟਰਨ ਭਰਨ ਲਈ ITR-3 ਜਾਂ ITR-4 ਦੀ ਚੋਣ ਕਰ ਸਕਦਾ ਹੈ। ਜੇਕਰ ਕਿਸੇ ਤਨਖ਼ਾਹਦਾਰ ਵਿਅਕਤੀ ਨੇ ਕਿਸੇ ਵਿਸ਼ੇਸ਼ ਵਿੱਤੀ ਸਾਲ ਵਿੱਚ ਆਪਣੀ ਨੌਕਰੀ ਤੋਂ ਬਾਹਰ ਫ੍ਰੀਲਾਂਸਿੰਗ ਤੋਂ ਕੋਈ ਕਮਾਈ ਕੀਤੀ ਹੈ ਤਾਂ ਉਸਨੂੰ ਕਾਰੋਬਾਰ ਤੋਂ ਆਮਦਨੀ ਵਾਲੇ ਲੋਕਾਂ ਲਈ ਯੋਗ ITR ਫਾਰਮ ਦੀ ਚੋਣ ਕਰਨੀ ਪਵੇਗੀ।
ਤੁਸੀਂ ਟੈਕਸ ਕਟੌਤੀ ਦਾ ਕਰ ਸਕਦੇ ਹੋ ਦਾਅਵਾ
ਕਟੌਤੀਯੋਗ ਖਰਚਿਆਂ ਵਿੱਚ ਸੰਪਤੀ ਦਾ ਕਿਰਾਇਆ ਸ਼ਾਮਿਲ ਹੁੰਦਾ ਹੈ। ਇਸ ਤੋਂ ਇਲਾਵਾ ਅਜਿਹੀ ਸੰਪੱਤੀ 'ਤੇ ਤੁਹਾਡੇ ਦੁਆਰਾ ਕੀਤੀ ਗਈ ਕਿਸੇ ਵੀ ਮੁਰੰਮਤ ਦੀ ਲਾਗਤ, ਇਲੈਕਟ੍ਰਾਨਿਕ ਉਪਕਰਨਾਂ ਜਿਵੇਂ ਕਿ ਲੈਪਟਾਪ ਜਾਂ ਨਿੱਜੀ ਕੰਪਿਊਟਰਾਂ ਦੀ ਮੁਰੰਮਤ, ਇੰਟਰਨੈੱਟ ਬਿੱਲ ਅਤੇ ਫ਼ੋਨ ਦੇ ਬਿੱਲ ਆਦਿ ਉੱਤ ਵੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਹੋ। ਫ੍ਰੀਲਾਂਸਰ ਨੂੰ ITR ਫਾਈਲ ਕਰਦੇ ਸਮੇਂ 50,000 ਰੁਪਏ ਦੀ ਮਿਆਰੀ ਕਟੌਤੀ ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਕਿਸੇ ਵਿੱਤੀ ਸਾਲ ਵਿੱਚ ਨਿਯਮਤ ਨੌਕਰੀ ਅਤੇ ਫ੍ਰੀਲਾਂਸ ਕੰਮ ਕੀਤਾ ਹੈ, ਤਾਂ ਤੁਸੀਂ ਤਨਖਾਹ ਦੀ ਆਮਦਨ 'ਤੇ ਮਿਆਰੀ ਕਟੌਤੀ ਦਾ ਦਾਅਵਾ ਕਰ ਸਕਦੇ ਹੋ।
ਇਸ ਤਰ੍ਹਾਂ ਟੈਕਸ ਦੀ ਕੀਤੀ ਜਾਵੇਗੀ ਗਣਨਾ
ਭੁਗਤਾਨ ਯੋਗ ਟੈਕਸ ਲਈ ਖਰਚਿਆਂ ਅਤੇ ਲੋੜੀਦੀ ਟੈਕਸ ਕਟੌਤੀ ਕਰਨੀ ਚਾਹੀਦੀ ਹੈ। ਜ਼ਿਆਦਾਤਰ ਕੰਪਨੀਆਂ ਫ੍ਰੀਲਾਂਸਰਾਂ ਨੂੰ ਕੀਤੇ ਗਏ ਭੁਗਤਾਨਾਂ 'ਤੇ TDS ਦੀ ਕਟੌਤੀ ਕਰਦੇ ਹਨ, ਇਸ ਲਈ ਟੈਕਸ ਦੇਣਦਾਰੀ ਦੀ ਗਣਨਾ ਕਰਦੇ ਸਮੇਂ TDS ਨੂੰ ਸ਼ਾਮਿਲ ਕਰੋ। ਫ੍ਰੀਲਾਂਸ ਆਮਦਨ ਵਾਲੇ ਲੋਕਾਂ ਨੂੰ ਨਿਯਤ ਮਿਤੀ ਦੇ ਅੰਦਰ ਹਰ ਤਿਮਾਹੀ ਵਿੱਚ ਐਡਵਾਂਸ ਟੈਕਸ ਅਦਾ ਕਰਨਾ ਪੈਂਦਾ ਹੈ, ਜਦੋਂ ਸ਼ੁੱਧ ਟੈਕਸਯੋਗ ਰਕਮ 10,000 ਰੁਪਏ ਤੋਂ ਵੱਧ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Freelancing, Work from home