• Home
  • »
  • News
  • »
  • lifestyle
  • »
  • EARNING OPPORTUNITY SJS ENTERPRISES IPO ISSUE WILL OPEN TODAY ON 1 NOVEMBER 2021 KNOW PRICE BAND GH AP

ਖੁੱਲ ਗਿਆ SJS Enterprises ਦਾ ਆਈਪੀਓ, ਨਿਵੇਸ਼ ਕਰਨ ਤੋਂ ਪਹਿਲਾਂ ਜਾਣ ਲਓ ਕੰਪਨੀ ਬਾਰੇ ਜ਼ਰੂਰੀ ਗੱਲਾਂ

ਡੈਕੋਰੇਟਿਵ ਐਸਥੈਟਿਕ ਸਪਲਾਇਰ SJS Enterprises ਦੀ ਪਬਲਿਕ ਆਫਰਿੰਗ ਅੱਜ ਖੁੱਲ੍ਹ ਗਿਆ ਹੈ। SJS Enterprises ਦਾ IPO ਸਬਸਕ੍ਰਿਪਸ਼ਨ ਲਈ ਅੱਜ ਯਾਨੀ 1 ਨਵੰਬਰ ਨੂੰ ਖੁੱਲ੍ਹ ਗਿਆ ਅਤੇ 3 ਨਵੰਬਰ, 2021 ਨੂੰ ਬੰਦ ਹੋਵੇਗਾ। ਇਹ ਪੂਰੀ ਤਰ੍ਹਾਂ ਆਫਰ ਫੋਰ ਸੇਲ ਹੈ। ਇਸ ਲਈ ਕੰਪਨੀ ਨੂੰ IPO ਤੋਂ ਕੋਈ ਪੈਸਾ ਨਹੀਂ ਮਿਲੇਗਾ। ਆਈਪੀਓ ਤੋਂ ਇਕੱਠਾ ਹੋਣ ਵਾਲਾ ਸਾਰਾ ਫੰਡ ਪ੍ਰਮੋਟਰਾਂ ਨੂੰ ਜਾਵੇਗਾ।

ਖੁੱਲ ਗਿਆ SJS Enterprises ਦਾ ਆਈਪੀਓ, ਨਿਵੇਸ਼ ਕਰਨ ਤੋਂ ਪਹਿਲਾਂ ਜਾਣ ਲਓ ਕੰਪਨੀ ਬਾਰੇ ਜ਼ਰੂਰੀ ਗੱਲਾਂ

  • Share this:
ਡੈਕੋਰੇਟਿਵ ਐਸਥੈਟਿਕ ਸਪਲਾਇਰ SJS Enterprises ਦੀ ਪਬਲਿਕ ਆਫਰਿੰਗ ਅੱਜ ਖੁੱਲ੍ਹ ਗਿਆ ਹੈ। SJS Enterprises ਦਾ IPO ਸਬਸਕ੍ਰਿਪਸ਼ਨ ਲਈ ਅੱਜ ਯਾਨੀ 1 ਨਵੰਬਰ ਨੂੰ ਖੁੱਲ੍ਹ ਗਿਆ ਅਤੇ 3 ਨਵੰਬਰ, 2021 ਨੂੰ ਬੰਦ ਹੋਵੇਗਾ। ਇਹ ਪੂਰੀ ਤਰ੍ਹਾਂ ਆਫਰ ਫੋਰ ਸੇਲ ਹੈ। ਇਸ ਲਈ ਕੰਪਨੀ ਨੂੰ IPO ਤੋਂ ਕੋਈ ਪੈਸਾ ਨਹੀਂ ਮਿਲੇਗਾ। ਆਈਪੀਓ ਤੋਂ ਇਕੱਠਾ ਹੋਣ ਵਾਲਾ ਸਾਰਾ ਫੰਡ ਪ੍ਰਮੋਟਰਾਂ ਨੂੰ ਜਾਵੇਗਾ।

ਆਫਰ ਦੇ ਜ਼ਰੀਏ, ਕੰਪਨੀ ਸਟਾਕ ਐਕਸਚੇਂਜ 'ਤੇ ਇਕਇਟੀ ਸ਼ੇਅਰਾਂ ਦੀ ਸੂਚੀ ਦਾ ਫਾਇਦਾ ਉਠਾਏਗੀ। ਆਈਪੀਓ ਦੇ ਤਹਿਤ, ਐਵਰਗ੍ਰਾਫ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ 710 ਕਰੋੜ ਰੁਪਏ ਦੇ ਸ਼ੇਅਰ ਵੇਚੇਗੀ। ਇਸ ਦੇ ਨਾਲ ਹੀ ਕੇ.ਏ.ਜੋਸਫ਼ OFS ਰਾਹੀਂ 90 ਕਰੋੜ ਰੁਪਏ ਦੇ ਸ਼ੇਅਰ ਵੇਚੇਗਾ। ਇਸ਼ੂ ਦਾ ਆਕਾਰ ਸਾਈਜ਼ 800 ਕਰੋੜ ਰੁਪਏ ਹੈ। ਇਸ ਵਿੱਚੋਂ, ਕੰਪਨੀ ਨੇ 29 ਅਕਤੂਬਰ 2021 ਨੂੰ ਐਂਕਰ ਨਿਵੇਸ਼ਕਾਂ ਤੋਂ 240 ਕਰੋੜ ਰੁਪਏ ਇਕੱਠੇ ਕੀਤੇ ਹਨ। IPO ਲਈ ਪ੍ਰਾਈਸ ਬੈਂਡ 531-542 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਤੈਅ ਕੀਤਾ ਗਿਆ ਹੈ। ਨਿਵੇਸ਼ ਲਈ ਬਿਡਿੰਗ ਲਾਟ ਸਾਈਜ਼ 27 ਇਕੁਇਟੀ ਸ਼ੇਅਰ ਰੱਖੇ ਗਏ ਹਨ।

ਜਾਣੋ, ਕੀ ਹੈ ਕੰਪਨੀ ਦਾ ਇਤਿਹਾਸ : SJS Enterprises ਵਿੱਤੀ ਸਾਲ 2015 ਅਤੇ ਵਿੱਤੀ ਸਾਲ 2021 ਵਿੱਚ ਮਾਲੀਏ ਦੇ ਮਾਮਲੇ ਵਿੱਚ ਭਾਰਤੀ ਡੈਕੋਰੇਟਿਵ ਐਸਥੈਟਿਕ ਸਪਲਾਇਰ ਉਦਯੋਗ ਵਿੱਚ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਮੁੱਖ ਤੌਰ 'ਤੇ ਆਟੋਮੋਟਿਵ ਅਤੇ ਖਪਤਕਾਰ ਉਪਕਰਣ ਉਦਯੋਗ ਵਿੱਚ ਡੈਕੋਰੇਟਿਵ ਐਸਥੈਟਿਕ ਸਪਲਾਇਰ ਵੱਜੋਂ ਇੱਕ ਵਿਸ਼ਾਲ ਰੇਂਜ ਰੱਖਦੀ ਹੈ। ਕੰਪਨੀ ਨੇ ਵਿੱਤੀ ਸਾਲ 2011 ਵਿੱਚ 20 ਦੇਸ਼ਾਂ ਦੇ 90 ਤੋਂ ਵੱਧ ਸ਼ਹਿਰਾਂ ਵਿੱਚ 6,000 ਸਟਾਕ-ਕੀਪਿੰਗ ਯੂਨਿਟਾਂ ਦੇ ਨਾਲ 115 ਮਿਲੀਅਨ ਤੋਂ ਵੱਧ ਪੁਰਜ਼ਿਆਂ ਦੀ ਸਪਲਾਈ ਕੀਤੀ ਸੀ।

ਜਾਣੋ ਕੰਪਨੀ ਦੀ ਵਿੱਤੀ ਹਾਲਤ : ਵਿੱਤੀ ਸਾਲ 2021-22 ਦੀ 30 ਜੂਨ, 2021 ਨੂੰ ਖਤਮ ਹੋਈ ਤਿਮਾਹੀ ਵਿੱਚ, ਕੰਪਨੀ ਨੇ 74.3 ਕਰੋੜ ਰੁਪਏ ਦੇ ਮਾਲੀਏ 'ਤੇ 9.5 ਕਰੋੜ ਰੁਪਏ ਦਾ ਲਾਭ ਦਰਜ ਕੀਤਾ ਸੀ। ਕੰਪਨੀ ਦੇ ਸ਼ੇਅਰ ਗ੍ਰੇ ਮਾਰਕਿਟ ਵਿੱਚ 567 ਰੁਪਏ ਵਿੱਚ ਉਪਲਬਧ ਸਨ, ਜੋ ਕਿ 542 ਰੁਪਏ ਪ੍ਰਤੀ ਸ਼ੇਅਰ ਦੇ ਉਪਰਲੇ ਪ੍ਰਾਈਸ ਬੈਂਡ ਨਾਲੋਂ 25 ਰੁਪਏ ਜਾਂ 4.6 ਪ੍ਰਤੀਸ਼ਤ ਦਾ ਪ੍ਰੀਮੀਅਮ ਹੈ।

ਖੁਦਰਾ-ਨਿਵੇਸ਼ਕ ਘੱਟੋ-ਘੱਟ 14,634 ਰੁਪਏ ਦੇ ਇੱਕ ਲਾਟ ਸ਼ੇਅਰ ਲਈ ਕਸਟਮਰ ਬਣ ਸਕਦੇ ਹਨ। ਇਸ ਦੇ ਨਾਲ ਹੀ, ਖੁਦਰਾ ਨਿਵੇਸ਼ਕ ਵੱਧ ਤੋਂ ਵੱਧ 1,90,242 ਰੁਪਏ ਭਾਵ 13 ਲਾਟ ਲਈ ਬੋਲੀ ਲਗਾ ਸਕਦੇ ਹਨ। ਉਨ੍ਹਾਂ ਨੂੰ IPO ਵਿੱਚ 2 ਲੱਖ ਰੁਪਏ ਤੱਕ ਦਾ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਆਫਰਿੰਗ ਦਾ ਅੱਧਾ ਹਿੱਸਾ ਯੋਗਤਾ ਪ੍ਰਾਪਤ ਸੰਸਥਾਗਤ ਖਰੀਦਦਾਰਾਂ (QIBs), 15 ਪ੍ਰਤੀਸ਼ਤ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਅਤੇ 35 ਪ੍ਰਤੀਸ਼ਤ ਖੁਦਰਾ ਨਿਵੇਸ਼ਕਾਂ ਲਈ ਰਾਖਵਾਂ ਹੈ। ਕੰਪਨੀ 10 ਨਵੰਬਰ ਨੂੰ ਆਈਪੀਓ ਸ਼ੇਅਰ ਅਲਾਟਮੈਂਟ ਨੂੰ ਅੰਤਿਮ ਰੂਪ ਦੇਵੇਗੀ।

ਇਸ ਤੋਂ ਬਾਅਦ 11 ਨਵੰਬਰ ਤੱਕ ਇਹ ਪੈਸਾ ਉਨ੍ਹਾਂ ਨਿਵੇਸ਼ਕਾਂ ਨੂੰ ਵਾਪਸ ਕਰ ਦੇਵੇਗੀ, ਜਿਨ੍ਹਾਂ ਨੂੰ ਸ਼ੇਅਰ ਅਲਾਟ ਨਹੀਂ ਕੀਤੇ ਜਾਣਗੇ। ਇਕੁਇਟੀ ਸ਼ੇਅਰ 12 ਨਵੰਬਰ, 2021 ਤੱਕ ਯੋਗ ਨਿਵੇਸ਼ਕਾਂ ਦੇ ਡੀਮੈਟ ਖਾਤੇ ਵਿੱਚ ਜਮ੍ਹਾ ਕੀਤੇ ਜਾਣਗੇ। ਕੰਪਨੀ 15 ਨਵੰਬਰ ਨੂੰ BSE ਅਤੇ NSE 'ਤੇ ਡੈਬਿਊ ਕਰੇਗੀ। ਐਕਸਿਸ ਕੈਪੀਟਲ, ਐਡਲਵਾਈਸ ਫਾਈਨੈਂਸ਼ੀਅਲ ਸਰਵਿਸਿਜ਼ (EFS) ਅਤੇ IIFL ਸਕਿਓਰਿਟੀਜ਼ ਇਸ ਇਸ਼ੂ ਦੇ ਬੁੱਕ ਰਨਿੰਗ ਲੀਡ ਮੈਨੇਜਰ ਹਨ।
Published by:Amelia Punjabi
First published:
Advertisement
Advertisement