Home /News /lifestyle /

Beetroot Sweet Potato Cutlet: ਘਰੇ ਬਣਾਓ ਚੁਕੰਦਰ ਸਵੀਟ ਪੋਟੇਟੋ ਕਟਲੇਟ, ਸਿਹਤ ਲਈ ਫਾਇਦੇਮੰਦ ਇਸ ਦੀ ਰੈਸਿਪੀ ਹੈ ਬਹੁਤ ਆਸਾਨ

Beetroot Sweet Potato Cutlet: ਘਰੇ ਬਣਾਓ ਚੁਕੰਦਰ ਸਵੀਟ ਪੋਟੇਟੋ ਕਟਲੇਟ, ਸਿਹਤ ਲਈ ਫਾਇਦੇਮੰਦ ਇਸ ਦੀ ਰੈਸਿਪੀ ਹੈ ਬਹੁਤ ਆਸਾਨ

ਘਰੇ ਬਣਾਓ ਚੁਕੰਦਰ ਸਵੀਟ ਪੋਟੇਟੋ ਕਟਲੇਟ, ਸਿਹਤ ਲਈ ਫਾਇਦੇਮੰਦ ਹੈ ਇਹ ਰੈਸਿਪੀ

ਘਰੇ ਬਣਾਓ ਚੁਕੰਦਰ ਸਵੀਟ ਪੋਟੇਟੋ ਕਟਲੇਟ, ਸਿਹਤ ਲਈ ਫਾਇਦੇਮੰਦ ਹੈ ਇਹ ਰੈਸਿਪੀ

ਵੈਸੇ ਬਜ਼ਾਰੀ ਕਟਲੇਟ ਮੰਗਵਾਉਣ ਦੀ ਥਾਂ ਘਰ ਵਿੱਚ ਹੀ ਹੈਲਥੀ ਤੇ ਸਾਫ ਸੁਥਰੇ ਸੁਆਦਿਸ਼ਟ ਕਟਲੇਟ ਬਣਾਏ ਜਾ ਸਕਦੇ ਹਨ। ਜੇ ਤੁਸੀਂ ਅੱਜ ਤੱਕ ਸਿਰਫ ਆਲੂ, ਬਰੈੱਡ, ਪੋਹੇ ਜਾਂ ਸਬਜ਼ੀ ਤੋਂ ਬਣੇ ਕਟਲੇਟ ਖਾਧੇ ਹਨ ਤਾਂ ਅੱਜ ਅਸੀਂ ਤੁਹਾਡੇ ਲਈ ਕੁੱਝ ਖਾਸ ਲੈ ਕੇ ਆਏ ਹਾਂ, ਅਜਿਹੇ ਕਟਲੇਟ ਜਿਸ ਨੂੰ ਦੇਖ ਕੇ ਹੀ ਮੂੰਹ ਵਿੱਚੋਂ ਪਾਣੀ ਆ ਜਾਵੇਗਾ।

ਹੋਰ ਪੜ੍ਹੋ ...
  • Share this:

Beetroot Sweet Potato Cutlet: ਬਰਸਾਤ ਦੇ ਮੌਸਮ ਵਿੱਚ ਕੁਰਕੁਰੇ ਕਟਲੇਟ ਖਾਣਾ ਬਹੁਤ ਮਜ਼ੇਦਾਰ ਲਗਦਾ ਹੈ। ਕਟਲੇਟ ਇੱਕ ਅਜਿਹੀ ਡਿਸ਼ ਹੈ ਜੋ ਕਈ ਪ੍ਰਕਾਰ ਨਾਲ ਬਣਾਈ ਜਾ ਸਕਦੀ ਹੈ। ਵੈਸੇ ਬਜ਼ਾਰੀ ਕਟਲੇਟ ਮੰਗਵਾਉਣ ਦੀ ਥਾਂ ਘਰ ਵਿੱਚ ਹੀ ਹੈਲਥੀ ਤੇ ਸਾਫ ਸੁਥਰੇ ਸੁਆਦਿਸ਼ਟ ਕਟਲੇਟ ਬਣਾਏ ਜਾ ਸਕਦੇ ਹਨ। ਜੇ ਤੁਸੀਂ ਅੱਜ ਤੱਕ ਸਿਰਫ ਆਲੂ, ਬਰੈੱਡ, ਪੋਹੇ ਜਾਂ ਸਬਜ਼ੀ ਤੋਂ ਬਣੇ ਕਟਲੇਟ ਖਾਧੇ ਹਨ ਤਾਂ ਅੱਜ ਅਸੀਂ ਤੁਹਾਡੇ ਲਈ ਕੁੱਝ ਖਾਸ ਲੈ ਕੇ ਆਏ ਹਾਂ, ਅਜਿਹੇ ਕਟਲੇਟ ਜਿਸ ਨੂੰ ਦੇਖ ਕੇ ਹੀ ਮੂੰਹ ਵਿੱਚੋਂ ਪਾਣੀ ਆ ਜਾਵੇਗਾ।

ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੋਣਗੇ।। ਅੱਜ ਅਸੀਂ ਤੁਹਾਨੂੰ ਚੁਕੰਦਰ ਸਵੀਟ ਪੋਟੇਟੋ ਕਟਲੇਟ ਬਣਾਉਣ ਦੀ ਰੈਸਿਪੀ ਦੱਸਾਂਗੇ। ਚੁਕੰਦਰ ਅਤੇ ਸ਼ਕਰਕੰਦੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਚੁਕੰਦਰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੋਵੇਗੀ। ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ ਮਿੱਠੇ ਆਲੂ ਅਤੇ ਚੁਕੰਦਰ ਦੀ ਲੋੜ ਹੋਵੇਹੀ। ਤਾਂ ਆਓ ਜਾਣਦੇ ਹਾਂ ਚੁਕੰਦਰ ਦੇ ਸਵੀਟ ਪੋਟੇਟੋ ਕਟਲੇਟ ਬਣਾਉਣ ਦਾ ਤਰੀਕਾ।

ਚੁਕੰਦਰ ਸਵੀਟ ਪੋਟੇਟੋ ਕਟਲੇਟ ਲਈ ਸਮੱਗਰੀ

ਚੁਕੰਦਰ - 2, ਮਿੱਠੇ ਆਲੂ - 3 ਮੱਧਮ ਆਕਾਰ ਦੇ, ਲੂਣ - ਸੁਆਦ ਅਨੁਸਾਰ, ਕਾਲੀ ਮਿਰਚ ਪਾਊਡਰ - 1/2 ਚੱਮਚ, ਲਾਲ ਮਿਰਚ ਪਾਊਡਰ - 1 ਚੱਮਚ, ਚਾਟਮਸਾਲਾ - 1 ਚਮਚ, ਪਿਆਜ਼ ਪਾਊਡਰ - 3/4 ਚਮਚ, ਲਸਣ ਪਾਊਡਰ - 3/4 ਚਮਚ, ਅਮਚੂਰ - 1/2 ਚਮਚ, ਕੁਝ ਸੁੱਕੀਆਂ ਬਲੂਬੇਰੀ, ਕਰੈਨਬੇਰੀ ਜਾਂ ਸੌਗੀ

ਆਓ ਬਣਾਈਏ ਚੁਕੰਦਰ ਸਵੀਟ ਪੋਟੇਟੋ ਕਟਲੇਟ

ਸਭ ਤੋਂ ਪਹਿਲਾਂ ਸ਼ਕਰਕੰਦੀ ਜਾਂ ਸਵੀਟ ਪੋਟੇਟੋ ਨੂੰ ਉਬਾਲ ਕੇ ਮੈਸ਼ ਕਰ ਲਓ ਤੇ ਚੁਕੰਦਰ ਨੂੰ ਵੀ ਪੀਸ ਲਓ। ਉਨ੍ਹਾਂ ਨੂੰ ਇੱਕ ਕਟੋਰੇ ਵਿੱਚ ਪਾਓ. ਹੁਣ ਸਾਰੀ ਸਮੱਗਰੀ ਕਾਲੀ ਮਿਰਚ, ਲਾਲ ਮਿਰਚ ਪਾਊਡਰ, ਚਾਟ ਮਸਾਲਾ, ਪਿਆਜ਼ ਪਾਊਡਰ, ਲਸਣ ਪਾਊਡਰ, ਅਮਚੂਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜੇਕਰ ਤੁਹਾਡੇ ਕੋਲ ਪਿਆਜ਼ ਅਤੇ ਲਸਣ ਦਾ ਪਾਊਡਰ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਪਿਆਜ਼ ਅਤੇ ਲਸਣ ਦਾ ਪੇਸਟ ਵੀ ਮਿਲਾ ਸਕਦੇ ਹੋ। ਹੁਣ ਇਸ ਮਿਸ਼ਰਣ ਤੋਂ ਛੋਟੀਆਂ-ਛੋਟੀਆਂ ਗੇਂਦਾਂ ਬਣਾ ਲਓ। ਇਸ ਦੇ ਅੰਦਰ ਸੁੱਕੀ ਬਲੂਬੇਰੀ, ਕ੍ਰੈਨਬੇਰੀ ਜਾਂ ਸੌਗੀ ਦੇ 4-5 ਦਾਣੇ ਭਰੋ ਅਤੇ ਫਿਰ ਇਸ ਨੂੰ ਕਟਲੇਟ ਵਰਗਾ ਗੋਲ ਜਾਂ ਸਮਤਲ ਆਕਾਰ ਦਿਓ। ਕੜਾਹੀ ਵਿਚ ਤੇਲ ਪਾ ਕੇ ਇਨ੍ਹਾਂ ਨੂੰ ਫ੍ਰਾਈ ਕਰ ਲਓ। ਬਹੁਤ ਹੀ ਸਿਹਤਮੰਦ-ਸਵਾਦਿਸ਼ਟ ਚੁਕੰਦਰ ਸਵੀਟ ਪੋਟੇਟੋ ਕਟਲੇਟ ਤਿਆਰ ਹੈ। ਇਸ ਨੂੰ ਆਪਣੀ ਮਨਪਸੰਦ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।

Published by:Tanya Chaudhary
First published:

Tags: Food, Healthy Food, Lifestyle, Recipe