Home /News /lifestyle /

ਮਖਾਨੇ ਹੁੰਦੇ ਹਨ ਸਿਹਤ ਲਈ ਬਹੁਤ ਫਾਇਦੇਮੰਦ, ਜਾਣੋ ਇਸ ਤੋਂ ਚਾਟ ਬਣਾਉਣ ਦਾ ਆਸਾਨ ਤਰੀਕਾ

ਮਖਾਨੇ ਹੁੰਦੇ ਹਨ ਸਿਹਤ ਲਈ ਬਹੁਤ ਫਾਇਦੇਮੰਦ, ਜਾਣੋ ਇਸ ਤੋਂ ਚਾਟ ਬਣਾਉਣ ਦਾ ਆਸਾਨ ਤਰੀਕਾ

Makhana Food Recipe: ਜਾਣੋ ਮਖਾਨੇ ਤੋਂ ਚਾਟ ਬਣਾਉਣ ਦਾ ਆਸਾਨ ਤਰੀਕਾ !

Makhana Food Recipe: ਜਾਣੋ ਮਖਾਨੇ ਤੋਂ ਚਾਟ ਬਣਾਉਣ ਦਾ ਆਸਾਨ ਤਰੀਕਾ !

ਮਖਾਨੇ ਵਿੱਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਅਤੇ ਇਹ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ (HDL) ਪੱਧਰ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਮਖਾਨਾ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਿਹਤਮੰਦ ਸਕਿਨ ਅਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਲਈ ਤੁਸੀਂ ਇਸ ਦੀ ਚਾਟ ਬਣਾ ਸਕਦੇ ਹੋ।

ਹੋਰ ਪੜ੍ਹੋ ...
  • Share this:

Makhana Chat Recipe: ਬਹੁਤ ਸਾਰੇ ਲੋਕ ਮਖਾਨਾ ਖਾਣਾ ਪਸੰਦ ਕਰਦੇ ਹਨ। ਇਹ ਇੱਕ ਵਧੀਆ ਆਯੁਰਵੈਦਿਕ ਦਵਾਈ ਅਤੇ ਪੌਸ਼ਟਿਕ ਆਹਾਰ ਹੈ। ਮਖਾਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ, ਜਿਸ ਦਾ ਸੇਵਨ ਕਈ ਸਵਾਦਿਸ਼ਟ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਭਾਰਤ ਵਿੱਚ ਮਖਾਨਾ ਬਹੁਤ ਸ਼ੁੱਧ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨੂੰ ਜ਼ਿਆਦਾਤਰ ਲੋਕ ਵਰਤ ਜਾਂ ਤਿਉਹਾਰਾਂ ਦੌਰਾਨ ਪ੍ਰਸ਼ਾਦ ਬਣਾਉਣ ਲਈ ਖਾਂਦੇ ਹਨ। ਮਖਾਨਾ ਨੂੰ ਲੋਟਸ ਸੀਡਸ ਅਤੇ ਫੌਕਸ ਨਟਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਅੱਜਕੱਲ੍ਹ ਜ਼ਿਆਦਾਤਰ ਲੋਕ ਵਜ਼ਨ ਘੱਟ ਕਰਨ ਵਾਲੀ ਡਾਈਟ ਕਾਰਨ ਮਖਾਨੇ ਨੂੰ ਡਾਈਟ ਵਿੱਚ ਸ਼ਾਮਲ ਕਰ ਰਹੇ ਹਨ।

ਮਖਾਨੇ ਵਿੱਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਅਤੇ ਇਹ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ (HDL) ਪੱਧਰ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਮਖਾਨਾ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਿਹਤਮੰਦ ਸਕਿਨ ਅਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਲਈ ਤੁਸੀਂ ਇਸ ਦੀ ਚਾਟ ਬਣਾ ਸਕਦੇ ਹੋ, ਇਹ ਬਹੁਤ ਸੁਆਦੀ ਤੇ ਮਜ਼ੇਦਾਰ ਹੋਵੇਗੀ ਅੱਜ ਅਸੀਂ ਤੁਹਾਨੂੰ ਦੋ ਤਰੀਕੇ ਨਾਲ ਮਖਾਨੇ ਦੀ ਚਾਟ ਬਣਾਉਣੀ ਦੱਸਾਂਗੇ, ਪਹਿਲੀ ਹੈ ਟਮਾਟਰ-ਪਿਆਜ਼ ਦੇ ਨਾਲ ਮਖਾਨੇ ਦੀ ਚਾਟ...

ਟਮਾਟਰ-ਪਿਆਜ਼ ਦੇ ਨਾਲ ਮਖਾਨੇ ਦੀ ਚਾਟ: ਤੁਸੀਂ ਅੱਜ ਤੋਂ ਪਹਿਲਾਂ ਕਈ ਤਰ੍ਹਾਂ ਦੀ ਚਾਟ ਖਾਈ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਮਖਾਨੇ ਦੀ ਚਾਟ ਦੀ ਨਵੀਂ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਸਵਾਦ ਤਾਂ ਲਜ਼ੀਜ਼ ਹੈ ਹੀ ਪਰ ਨਾਲ ਹੀ ਸਿਹਤ ਲਈ ਵੀ ਵਧੀਆ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ।

ਸਮੱਗਰੀ

ਮਖਾਨਾ - 2 ਕਟੋਰੇ, ਘਿਓ - 2 ਚਮਚ, ਚਾਟ ਮਸਾਲਾ - 1/2 ਚਮਚ, ਪਿਆਜ਼ - 1 ਬਾਰੀਕ ਕੱਟਿਆ ਹੋਇਆ, ਟਮਾਟਰ - 1 ਬਾਰੀਕ ਕੱਟਿਆ ਹੋਇਆ, ਨਿੰਬੂ - ਅੱਧਾ

ਟਮਾਟਰ-ਪਿਆਜ਼ ਦੇ ਨਾਲ ਮਖਾਨੇ ਦੀ ਚਾਟ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਮਖਾਨੇ ਨੂੰ ਘਿਓ ਵਿੱਚ ਭੁੰਨ ਲਓ। ਫਿਰ ਇਸ ਨੂੰ ਇੱਕ ਕਟੋਰੀ ਵਿੱਚ ਪਾਓ ਅਤੇ ਪਿਆਜ਼, ਟਮਾਟਰ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਅੰਤ ਵਿੱਚ, ਚਾਟ ਵਿੱਚ ਨਿੰਬੂ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਸਰਵ ਕਰੋ। ਤੁਹਾਡੀ ਸੁਆਦੀ ਮਖਾਨਾ ਚਾਟ ਤਿਆਰ ਹੈ।

ਸਬਜ਼ੀ, ਮੱਕੀ ਤੇ ਮਖਾਨੇ ਦੀ ਚਾਟ

ਮੱਕੀ ਦੀ ਚਾਟ ਹਰ ਕੋਈ ਪਸੰਦ ਕਰਦਾ ਹੈ ਪਰ ਤੁਸੀਂ ਇਸ ਵਿੱਚ ਮਖਾਨੇ ਤੇ ਸਬਜ਼ੀ ਮਿਲਾ ਕੇ ਇੱਕ ਮਜ਼ੇਦਾਰ ਡਿਸ਼ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ

ਸਮੱਗਰੀ

ਮਖਾਨਾ - 2 ਕਟੋਰੇ, ਘਿਓ - 2 ਚਮਚ, ਪਿਆਜ਼ - 1 ਬਾਰੀਕ ਕੱਟਿਆ ਹੋਇਆ, ਚਾਟ ਮਸਾਲਾ - 1/2 ਚਮਚ, ਕਾਲੀ ਮਿਰਚ ਪਾਊਡਰ - 2 ਚੁਟਕੀ, ਨਿੰਬੂ - 1/4 ਕੱਟਿਆ ਹੋਇਆ, ਉਬਾਲੀ ਹੋਈ ਸ਼ਿਮਲਾ ਮਿਰਚ - 1 ਬਾਰੀਕ ਕੱਟੀ ਹੋਈ, ਮੱਕੀ - 1 ਛੋਟਾ ਕਟੋਰਾ, ਪਨੀਰ - 1/2 ਛੋਟਾ ਕਟੋਰਾ

ਸਬਜ਼ੀ, ਮੱਕੀ ਤੇ ਮਖਾਨੇ ਦੀ ਚਾਟ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਘਿਓ ਪਾ ਕੇ ਮਖਾਨੇ ਭੁੰਨ ਲਓ। ਹੁਣ ਪੈਨ 'ਚ ਪਿਆਜ਼, ਸ਼ਿਮਲਾ ਮਿਰਚ, ਚਾਟ ਮਸਾਲਾ, ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਪਕਾਓ। ਜਦੋਂ ਇਹ ਪੱਕ ਜਾਵੇ ਤਾਂ ਇਸ ਨੂੰ ਇੱਕ ਕਟੋਰੀ ਵਿੱਚ ਪਾ ਦਿਓ। ਹੁਣ ਇਸ ਵਿਚ ਮੱਕੀ ਅਤੇ ਪਨੀਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਸਰਵ ਕਰਨ ਲਈ ਇਸ ਨੂੰ ਕਟੋਰੀ 'ਚ ਪਾ ਕੇ ਨਿੰਬੂ ਨਿਚੋੜ ਕੇ ਸਾਰਿਆਂ ਨੂੰ ਸਰਵ ਕਰੋ।

Published by:Tanya Chaudhary
First published:

Tags: Food, Healthy lifestyle, Recipe