Home /News /lifestyle /

ਔਰਤਾਂ ਲਈ ਹੋਮ ਲੋਨ ਹੋਇਆ ਆਸਾਨ, ਘੱਟ ਵਿਆਜ਼ ਦਰਾਂ ਅਤੇ ਸਟੈਂਪ ਡਿਊਟੀ ਦੀ ਵੀ ਛੋਟ, ਜਾਣੋ ਡੀਟੇਲ

ਆਰਥਿਕ ਆਜ਼ਾਦੀ ਸਾਡੇ ਮੌਜੂਦਾ ਮਾਹੌਲ ਵਿੱਚ ਇੱਕ ਲੋੜ ਬਣ ਗਈ ਹੈ। ਆਰਥਿਕ ਪੱਖ ਤੋਂ ਮਜ਼ਬੂਤ ਤੇ ਸ੍ਵੈ ਨਿਰਭਰ ਮਨੁੱਖ ਆਜ਼ਾਦੀ ਨਾਲ ਜੀਅ ਸਕਣ ਦਾ ਹੌਂਸਲਾ ਰੱਖਦਾ ਹੈ। ਸਮਾਜ ਵਿਚ ਆਪਣੀ ਬਣਦੀ ਥਾਂ ਲੈਣ ਖ਼ਾਤਰ ਔਰਤਾਂ ਲਈ ਆਰਥਿਕ ਆਜ਼ਾਦੀ ਬਹੁਤ ਮਾਇਨੇ ਰੱਖਦੀ ਹੈ। ਇਸ ਨੂੰ ਮਹਿਸੂਸ ਕਰਦੇ ਹੋਏ, ਬਹੁਤ ਸਾਰੀਆਂ ਔਰਤਾਂ ਆਪਣਾ ਘਰ ਖਰੀਦਣ ਵੱਲ ਕਦਮ ਚੁੱਕ ਰਹੀਆਂ ਹਨ, ਜੋ ਵਿੱਤੀ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਘਰ ਖਰੀਦਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ, ਔਰਤਾਂ ਹੋਮ ਲੋਨ ਲਈ ਅਰਜ਼ੀ ਦਿੰਦੀਆਂ ਹਨ, ਜੋ ਕਿ ਮਰਦਾਂ ਦੇ ਮੁਕਾਬਲੇ ਜ਼ਿਆਦਾ ਆਸਾਨੀ ਨਾਲ ਸਵੀਕਾਰ ਹੋ ਜਾਂਦੀਆਂ ਹਨ।

ਹੋਰ ਪੜ੍ਹੋ ...
  • Share this:

ਕ੍ਰਿਫ ਹਾਈਮਾਰਕ ਦੀ ਰਿਪੋਰਟ ਦੇ ਅਨੁਸਾਰ ਮਹਿਲਾ ਕਰਜ਼ਦਾਰਾਂ ਵਿੱਚ ਡਿਫਾਲਟ ਦਰ 0.63 ਪ੍ਰਤੀਸ਼ਤ ਹੈ, ਜੋ ਕਿ ਪੁਰਸ਼ ਕਰਜ਼ਦਾਰਾਂ ਨਾਲੋਂ 15 ਅਧਾਰ ਅੰਕ ਘੱਟ ਹੈ। ਇਸ ਲਈ ਬੈਂਕ ਔਰਤਾਂ ਕਰਜ਼ਦਾਰਾਂ 'ਤੇ ਜ਼ਿਆਦਾ ਭਰੋਸਾ ਕਰਦੇ ਹਨ। ਕਰਜ਼ੇ ਦੇਣ ਵਾਲੀਆਂ ਸੰਸਥਾਵਾਂ ਔਰਤਾਂ ਨੂੰ ਹੋਮ ਲੋਨ ਲੈਣ ਲਈ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਪੈਕੇਜ, ਘੱਟ ਪ੍ਰੋਸੈਸਿੰਗ ਚਾਰਜ ਅਤੇ ਹੋਰ ਛੋਟਾਂ ਵੀ ਪੇਸ਼ ਕਰਦੀਆਂ ਹਨ। ਈਜ਼ੀਲੋਨ (EasyLoan) ਦੇ ਸੰਸਥਾਪਕ ਅਤੇ ਸੀਈਓ ਪ੍ਰਮੋਦ ਕਥੂਰੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਔਰਤਾਂ ਨੂੰ ਹੋਮ ਲੋਨ ਨਾਲ ਕੀ-ਕੀ ਫ਼ਾਇਦੇ ਮਿਲਦੇ ਹਨ।

ਆਸਾਨ ਕਰਜ਼ਾ ਪ੍ਰਵਾਨਗੀ

ਸਰਕਾਰ ਦੀ 'ਹਾਊਸਿੰਗ ਫਾਰ ਆਲ' (Housing for All) ਪਹਿਲਕਦਮੀ ਨੇ ਕਿਫਾਇਤੀ ਹੋਮ ਲੋਨ ਲਈ ਅਪਲਾਈ ਕਰਨ ਵਾਲੀਆਂ ਔਰਤਾਂ ਨੂੰ ਮਿਲਣ ਵਾਲੇ ਲਾਭਾਂ ਵਿੱਚ ਵਾਧਾ ਕੀਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਯੋਜਨਾ ਦੇ ਸ਼ੁਰੂ ਹੋਣ ਨਾਲ, ਹੋਮ ਲੋਨ ਲਈ ਅਰਜ਼ੀ ਦੇਣ ਵਾਲੀਆਂ ਔਰਤਾਂ ਦੀ ਗਿਣਤੀ ਵਿੱਚ 6% ਦਾ ਵਾਧਾ ਹੋਇਆ ਹੈ। ਇਸ ਸਕੀਮ ਦਾ ਲਾਭ ਲੈਣ ਲਈ ਔਰਤਾਂ ਨੂੰ ਕਿਸੇ ਜਾਇਦਾਦ ਦੀ ਸਹਿ-ਮਾਲਕ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ 2.67 ਲੱਖ ਰੁਪਏ ਦੀ ਵਿਆਜ ਸਬਸਿਡੀ ਵੀ ਮਿਲਦੀ ਹੈ। ਕਰਜ਼ੇ ਵਿੱਚ ਔਰਤਾਂ ਨੂੰ ਸ਼ਾਮਲ ਕਰਨਾ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਉਂਦਾ ਹੈ।

ਮਹਿਲਾ ਬਿਨੈਕਾਰਾਂ ਲਈ ਸਟੈਂਪ ਡਿਊਟੀ ਛੋਟ

ਸਰਕਾਰ ਖਰੀਦਦਾਰ ਦੁਆਰਾ ਅਦਾ ਕੀਤੇ ਜਾਣ ਵਾਲੇ ਹਰੇਕ ਲੈਣ-ਦੇਣ 'ਤੇ ਸਟੈਂਪ ਡਿਊਟੀ ਲਗਾਉਂਦੀ ਹੈ। ਇਹ ਸਟੈਂਪ ਡਿਊਟੀ ਦੀ ਰਕਮ ਘਰ ਦੀ ਖਰੀਦ ਕੀਮਤ ਦਾ ਕੁਝ ਪ੍ਰਤੀਸ਼ਤ ਹੁੰਦੀ ਹੈ ਅਤੇ ਜ਼ਿਆਦਾਤਰ ਲੋਕ ਇਸ ਨੂੰ ਕਰਜ਼ੇ ਦਾ ਹਿੱਸਾ ਮੰਨਦੇ ਹਨ ਕਿਉਂਕਿ ਬੈਂਕ ਇਸ ਰਕਮ ਦਾ ਭੁਗਤਾਨ ਵੀ ਕਰਦੇ ਹਨ। ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਸਟੈਂਪ ਡਿਊਟੀ 'ਤੇ 1-2% ਦੀ ਛੋਟ ਮਿਲਦੀ ਹੈ, ਜਿਸ ਨਾਲ ਉਨ੍ਹਾਂ ਲਈ ਕਰਜ਼ਾ ਸਸਤਾ ਹੋ ਜਾਂਦਾ ਹੈ।

ਹੋਰ ਟੈਕਸ ਛੋਟ

ਔਰਤਾਂ ਨੂੰ ਆਪਣੇ ਹੋਮ ਲੋਨ ਦੀ ਮੁੜ ਅਦਾਇਗੀ 'ਤੇ ਜ਼ਿਆਦਾ ਆਮਦਨ ਟੈਕਸ ਲਾਭ ਮਿਲਦਾ ਹੈ। ਔਰਤਾਂ ਨੂੰ ਆਮਦਨ ਕਰ ਦੀ ਧਾਰਾ 80C ਦੇ ਤਹਿਤ 1.5 ਲੱਖ ਤੱਕ ਦੀ ਛੋਟ ਦੇ ਨਾਲ ਵਿਆਜ 'ਤੇ 2 ਲੱਖ ਰੁਪਏ ਦੀ ਕਟੌਤੀ ਮਿਲਦੀ ਹੈ। ਹਾਲਾਂਕਿ ਇਹ ਲਾਭ ਸਾਰੇ ਹੋਮ ਲੋਨ ਲੈਣ ਵਾਲਿਆਂ ਲਈ ਉਪਲਬਧ ਹੈ ਪਰ ਔਰਤਾਂ ਲਈ ਵਧੇਰੇ ਪ੍ਰਭਾਵੀ ਹੈ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਆਮਦਨ ਕਰ ਕਾਨੂੰਨ ਦੇ ਤਹਿਤ 3 ਲੱਖ ਰੁਪਏ ਦੀ ਸਿੱਧੀ ਟੈਕਸ ਛੋਟ ਦਿੱਤੀ ਗਈ ਹੈ, ਜੋ ਕਿ ਪੁਰਸ਼ਾਂ ਲਈ 2.5 ਲੱਖ ਹੈ।

ਘੱਟ ਵਿਆਜ ਦਰ ਦੀ ਪੇਸ਼ਕਸ਼

ਜ਼ਿਆਦਾਤਰ ਬੈਂਕ ਔਰਤਾਂ ਨੂੰ ਵਧੇਰੇ ਭਰੋਸੇਮੰਦ ਕਰਜ਼ਦਾਰ ਮੰਨਦੇ ਹਨ ਅਤੇ ਉਨ੍ਹਾਂ ਦੇ ਬਿਹਤਰ ਕ੍ਰੈਡਿਟ ਇਤਿਹਾਸ ਕਾਰਨ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹਨ। SBI ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ 0.05% - 0.1% ਘੱਟ ਵਿਆਜ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ।

ਕਰਜ਼ੇ ਦੀ ਅਦਾਇਗੀ ਕਰਨ ਲਈ ਲੰਮੀ ਮਿਆਦ

ਹੋਮ ਲੋਨ ਇੱਕ ਕਰਜ਼ਾ ਹੈ ਜੋ ਲੰਬੇ ਸਮੇਂ ਵਿੱਚ ਅਦਾ ਕੀਤਾ ਜਾਣਾ ਹੈ ਅਤੇ ਇਸਦਾ ਆਮ ਕਾਰਜਕਾਲ 25 ਸਾਲ ਹੈ, ਪਰ ਔਰਤਾਂ ਲਈ, ਇਸਨੂੰ 30 ਸਾਲ ਰੱਖਿਆ ਗਿਆ ਹੈ। 70 ਸਾਲ ਦੀ ਉਮਰ ਤੱਕ ਹੋਮ ਲੋਨ ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਇਹ ਔਰਤਾਂ ਲਈ ਮਹੀਨਾਵਾਰ EMI ਬੋਝ ਨੂੰ ਘਟਾਉਂਦਾ ਹੈ।
Published by:rupinderkaursab
First published:

Tags: Business, Businessman, Home loan, Loan

ਅਗਲੀ ਖਬਰ