Home /News /lifestyle /

ਘਰੇ ਬਣਾਓ ਇਟਾਲੀਅਨ ਸਟਾਈਲ ਕ੍ਰੀਮੀ ਪਾਸਤਾ, ਸਿਰਫ 20 ਮਿੰਟਾ 'ਚ ਹੋ ਜਾਵੇਗਾ ਤਿਆਰ

ਘਰੇ ਬਣਾਓ ਇਟਾਲੀਅਨ ਸਟਾਈਲ ਕ੍ਰੀਮੀ ਪਾਸਤਾ, ਸਿਰਫ 20 ਮਿੰਟਾ 'ਚ ਹੋ ਜਾਵੇਗਾ ਤਿਆਰ

ਇਸ ਚਿੱਤਰ 'ਚ ਸਵੀਟ ਕੌਰਨ ਅਤੇ ਸਕੈਲੀਅਨ ਨਾਲ ਬੁਕਾਟਿਨੀ ਦਿਖਾਈ ਦੇ ਰਹੀ ਹੈ।

ਇਸ ਚਿੱਤਰ 'ਚ ਸਵੀਟ ਕੌਰਨ ਅਤੇ ਸਕੈਲੀਅਨ ਨਾਲ ਬੁਕਾਟਿਨੀ ਦਿਖਾਈ ਦੇ ਰਹੀ ਹੈ।

ਜੇ ਓਰਿਜਨਲ ਕ੍ਰੀਮੀ ਪਾਸਤਾ ਦੀ ਗੱਲ ਕਰੀਏ ਤਾਂ ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ । ਇਸ ਨੂੰ ਬਣਾਉਣ ਵਿੱਚ ਸਿਰਫ 20 ਮਿੰਟ ਲਗਦੇ ਹਨ ਤੇ ਇਸ ਲਈ ਸਮੱਗਰੀ ਵੀ ਕਾਫੀ ਸੀਮਤ ਹੀ ਲਗਦੀ ਹੈ। ਜੇ ਤੁਸੀਂ ਚਾਹੋ ਤਾਂ ਇਸ ਨੂੰ ਲੰਚ ਜਾਂ ਡਿਨਰ ਲਈ ਤਿਆਰ ਕਰ ਸਕਦੇ ਹੋ।

  • Share this:

Italian Pasta recipe: ਪਾਸਤਾ ਇੱਕ ਇਟਾਲੀਅਨ ਡਿਸ਼ ਹੈ ਜਿਸ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਕਈ ਲੋਕ ਇਸ ਨੂੰ ਆਪਣੇ ਅੰਦਾਜ਼ ਵਿੱਚ ਵੀ ਬਣਾਉਂਦੇ ਹਨ, ਜਿਵੇਂ ਕਿ ਸਾਡੇ ਪੰਜਾਬੀ ਪਾਸਤਾ ਵਿੱਚ ਪੰਜਾਬੀ ਤੜਕਾ ਲਗਾ ਦੇਣ ਤਾਂ ਇਹ ਪੰਜਾਬੀ ਪਾਸਤਾ ਬਣ ਜਾਵੇਗਾ। ਪਰ ਜੇ ਓਰਿਜਨਲ ਕ੍ਰੀਮੀ ਪਾਸਤਾ ਦੀ ਗੱਲ ਕਰੀਏ ਤਾਂ ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ । ਇਸ ਨੂੰ ਬਣਾਉਣ ਵਿੱਚ ਸਿਰਫ 20 ਮਿੰਟ ਲਗਦੇ ਹਨ ਤੇ ਇਸ ਲਈ ਸਮੱਗਰੀ ਵੀ ਕਾਫੀ ਸੀਮਤ ਹੀ ਲਗਦੀ ਹੈ। ਜੇ ਤੁਸੀਂ ਚਾਹੋ ਤਾਂ ਇਸ ਨੂੰ ਲੰਚ ਜਾਂ ਡਿਨਰ ਲਈ ਤਿਆਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕ੍ਰੀਮੀ ਪਾਸਤਾ ਬਣਾਉਣ ਦੀ ਅਜਿਹੀ ਵਿਧੀ ਦੱਸਾਂਗੇ ਕਿ ਹਰ ਕੋਈ ਖਾ ਕੇ ਸੋਚੇਗਾ ਕਿ ਤੁਸੀਂ ਇਟਾਲੀਅਨ ਖਾਣੇ ਵਿੱਚ ਐਕਸਪਰਟ ਹੋ ਗਏ ਹੋ। ਤਾਂ ਆਓ ਜਾਣਦੇ ਹਾਂ ਕ੍ਰੀਮੀ ਪਾਸਤਾ ਬਣਾਉਣ ਦੀ ਵਿਧੀ :

ਕ੍ਰੀਮੀ ਪਾਸਤਾ ਬਮਾਉਣ ਲਈ ਸਮੱਗਰੀ

400 ਤੋਂ 450 ਗ੍ਰਾਮ ਬੁਕਾਟਿਨੀ ਪਾਸਤਾ ਜਾਂ ਸਪੈਗੇਟੀ

400 ਜਾਂ 450 ਗ੍ਰਾਮ ਫ੍ਰੋਜ਼ਨ ਮੱਕੀ ਦੇ ਦਾਣੇ

6 ਤੋਂ 8 ਸਕੈਲੀਅਨ (ਇਸ ਦੀ ਥਾਂ ਤੁਸੀਂ ਸਪ੍ਰਿੰਗ ਅਨੀਅਨ ਦੀ ਵਰਤੋਂ ਵੀ ਕਰ ਸਕਦੇ ਹੋ)

ਰਾਕ ਸਾਲਟ ਤੇ ਪੀਸੀ ਹੋਈ ਕਾਲੀ ਮਿਰਚ

4 ਚਮਚ ਨਮਕੀਨ ਬਟਰ

50 ਤੋਂ 60 ਗ੍ਰਾਮ ਪੇਕੋਰੀਨੋ ਰੋਮਾਨੋ ਪਨੀਰ, ਬਾਰੀਕ ਪੀਸਿਆ ਹੋਇਆ

1 ਜਾਂ 2 ਫਰਿਜ਼ਨੋ ਜਾਂ ਆਲਾਪਿਨੋ ਮਿਰਚਾਂ

ਇਟਾਲੀਅਨ ਸਟਾਈਲ ਕ੍ਰੀਮੀ ਪਾਸਤਾ ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਇੱਕ ਬਲੈਂਡਰ ਵਿੱਚ 2 ਕੱਪ ਮੱਕੀ ਦੇ ਦਾਣੇ, ਸਕੈਲੀਅਨ ਦਾ ਸਫੈਦ ਹਿੱਸਾ, ½ ਕੱਪ ਪਾਣੀ, 1 ਚੱਮਚ ਨਮਕ ਅਤੇ ½ ਚੱਮਚ ਕਾਲੀ ਮਿਰਚ ਨੂੰ ਪਾ ਕੇ ਬਲੈਂਡ ਕਰੋ ਕੇ ਪਿਊਰੀ ਬਣਾ ਲਓ। ਇਸ ਤੋਂ ਬਾਅਦ ਪਾਸਤਾ ਨੂੰ ਨਮਕੀਨ ਉਬਲਦੇ ਪਾਣੀ ਵਿੱਚ ਉਬਾਲੋ। ਜਦੋਂ ਪਾਸਤਾ ਪੱਕ ਜਾਵੇ ਤਾਂ ਇਸ ਪਾਣੀ ਵਿੱਚੋਂ ਇੱਕ ਕੱਪ ਕੱਢ ਕੇ ਵੱਖਰਾ ਰੱਖ ਲਓ, ਜੋ ਕਿ ਬਾਅਦ ਵਿੱਚ ਕੰਮ ਆਵੇਗਾ। ਬਾਕੀ ਸਾਰਾ ਪਾਣੀ ਕੱਢ ਦਿਓ। ਹੁਣ ਇੱਕ ਭਾਂਡੇ ਵਿੱਚ ਮੱਖਣ ਪਾਓ। ਮੱਖਣ ਦੇ ਪਿਘਲ ਜਾਣ ਤੋਂ ਬਾਅਦ ਪਿਊਰੀ ਤੇ ਬਾਕੀ ਦੇ ਬਚੇ ਦਾਣੇ ਪਾਓ ਤੇ ਇਸ ਨੂੰ ਗਾੜ੍ਹਾ ਹੋਣ ਤੱਕ ਹਿਲਾਉਂਦੇ ਰਹੋ।

ਹੁਣ ਗੈਸ ਬੰਦ ਕਰਨ ਤੋਂ ਬਾਅਦ ਇਸ ਵਿੱਚ ਉਬਲਿਆ ਹੋਇਆ ਪਾਸਤਾ, ਚੀਜ਼ ਤੇ ਮਿਰਚਾਂ ਪਾ ਕੇ ਹਿਲਾਓ। ਇਸ ਦਾ ਗਾੜ੍ਹਾਪਨ ਜ਼ਿਆਦਾ ਹੈ ਤਾਂ ਜੋ ਪਾਣੀ ਅਸੀਂ ਪਹਿਲਾਂ ਪਾਸਤਾ ਉਬਾਲਣ ਤੋਂ ਬਾਅਦ ਬਚਾਇਆ ਸੀ, ਉਸ ਨੂੰ ਮਿਲਾਓ। ਸੁਆਦ ਅਨੁਸਾਰ ਨਮਕ ਤੇ ਕਾਲੀ ਮਿਰਚ ਪਾਓ ਤੇ ਸਕੈਲੀਅਨ ਦੇ ਬਚੇ ਹੋਏ ਹਰੇ ਭਾਗ ਨੂੰ ਕੱਟ ਕੇ ਗਾਰਨਿਸ਼ ਕਰੋ। ਤੁਹਾਡਾ ਗਰਮਾ ਗਰਮ ਕ੍ਰੀਮੀ ਇਤਾਲਵੀ ਸਟਾਈਲ ਪਾਸਤਾ ਤਿਆਰ ਹੈ।

Published by:Tanya Chaudhary
First published:

Tags: Cooking, Fast food, Food, Italian, Recipe