Gajrela Recipe: ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੰਡ ਦੇ ਮੌਸਮ 'ਚ ਬਣਨ ਵਾਲੇ ਖਾਣੇ ਦਾ ਇੰਤਜ਼ਾਰ ਸ਼ੁਰੂ ਹੋ ਜਾਂਧਾ ਹੈ। ਪਰ ਸਰਦੀਆਂ 'ਚ ਜਿਸ ਮਿੱਠੇ ਪਕਵਾਨ ਦੇ ਲੋਕ ਦੀਵਾਨੇ ਹਨ, ਉਹ ਹੈ 'ਗਾਜਰ ਦਾ ਹਲਵਾ'। ਕਿਹਾ ਜਾਂਦਾ ਹੈ ਕਿ ਮੁਗਲਾਂ ਨੇ ਇਸ ਨੂੰ ਹਲਵੇ ਦਾ ਰੂਪ ਦਿੱਤਾ ਅਤੇ ਅੱਜ ਇਹ ਦੇਸ਼ ਅਤੇ ਦੁਨੀਆ ਭਰ ਵਿੱਚ ਮਸ਼ਹੂਰ ਹੈ। ਸਰਦੀਆਂ ਦੇ ਮੌਸਮ ਵਿੱਚ ਗਾਜਰ ਦਾ ਹਲਵਾ ਬਣਾਉਣਾ ਇੱਰ ਜ਼ਰੂਰੀ ਰਿਵਾਜ਼ ਬਣ ਗਿਆ ਹੈ। ਗਾਜਰ ਦੇ ਹਲਵੇ ਦੀ ਮਸ਼ਹੂਰੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਦੀਆਂ ਵਿੱਚ ਹੋਣ ਵਾਲੀਆਂ ਵਿਆਹ ਦੀਆਂ ਪਾਰਟੀਆਂ ਵਿਚ ਸਵੀਟ ਡਿਸ਼ ਵਜੋਂ ਗਾਜਰ ਦਾ ਹਲਵਾ ਵਿਸ਼ੇਸ਼ ਸਥਾਨ ਰੱਖਦਾ ਹੈ। ਆਓ ਜਾਣਦੇ ਹਾਂ ਗਾਜਰ ਦਾ ਹਲਵਾ ਬਣਾਉਣ ਦਾ ਤਰੀਕਾ...
ਗਾਜਰ ਦੇ ਹਲਵੇ ਲਈ ਸਮੱਗਰੀ
ਗਾਜਰ - 1 ਕਿਲੋ, ਮਾਵਾ (ਖੋਇਆ)- 1 ਕੱਪ, ਦੁੱਧ - 2 ਕੱਪ, ਬਦਾਮ - 8-10, ਕਾਜੂ - 8-10, ਪਿਸਤਾ - 8-10, ਸੌਗੀ - 1 ਚਮਚ, ਇਲਾਇਚੀ ਪਾਊਡਰ - 1 ਚਮਚ, ਦੇਸੀ ਘਿਓ - 1/2 ਕੱਪ, ਖੰਡ - 1 ਕੱਪ ਜਾਂ ਸਵਾਦ ਅਨੁਸਾਰ
ਗਾਜਰ ਦਾ ਹਲਵਾ ਬਣਾਉਣ ਦੀ ਰੈਸਿਪੀ
-ਗਾਜਰ ਨੂੰ ਪਾਣੀ ਨਾਲ ਧੋ ਕੇ ਸੂਤੀ ਕੱਪੜੇ ਨਾਲ ਪੂੰਝ ਲਓ। ਇਸ ਤੋਂ ਬਾਅਦ ਗਾਜਰਾਂ ਨੂੰ ਪੀਸ ਲਓ। ਤੁਸੀਂ ਚਾਹੋ ਤਾਂ ਗਾਜਰ ਨੂੰ ਛਿੱਲ ਕੇ ਵੀ ਪੀਸ ਸਕਦੇ ਹੋ।
-ਹੁਣ ਕਾਜੂ, ਬਦਾਮ, ਪਿਸਤਾ ਦੇ ਬਾਰੀਕ ਟੁਕੜੇ ਕੱਟ ਲਓ। ਇਸ ਤੋਂ ਬਾਅਦ ਇਕ ਪੈਨ 'ਚ ਦੁੱਧ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ।
-ਇੱਕ ਮਿੰਟ ਬਾਅਦ, ਦੁੱਧ ਵਿੱਚ ਪੀਸੀ ਹੋਈ ਗਾਜਰ ਪਾਓ।
-ਗਾਜਰ ਨੂੰ ਦੁੱਧ 'ਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਪਕਣ ਦਿਓ। ਜਦੋਂ ਤੱਕ ਮਿਸ਼ਰਣ ਪਕ ਰਿਹਾ ਹੈ, ਇਸ ਨੂੰ ਸਮੇਂ-ਸਮੇਂ 'ਤੇ ਕੜਛੀ ਦੀ ਮਦਦ ਨਾਲ ਹਿਲਾਉਂਦੇ ਰਹੋ।
-ਇਸ ਮਿਸ਼ਰਣ ਨੂੰ ਉਦੋਂ ਤੱਕ ਪਕਣ ਦਿਓ ਜਦੋਂ ਤੱਕ ਦੁੱਧ ਗਾੜ੍ਹਾ ਨਾ ਹੋ ਜਾਵੇ ਅਤੇ ਗਾਜਰ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ।
-ਇਸ ਤੋਂ ਬਾਅਦ ਮਿਸ਼ਰਣ 'ਚ ਸੁਆਦ ਮੁਤਾਬਕ ਚੀਨੀ ਤੇ ਦੇਸੀ ਘਿਓ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਦੌਰਾਨ ਗੈਸ ਦੀ ਅੱਗ ਨੂੰ ਮੱਧਮ 'ਤੇ ਹੀ ਰੱਖੋ।
-ਹਲਵੇ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਚੀਨੀ ਚੰਗੀ ਤਰ੍ਹਾਂ ਮਿਲ ਨਾ ਜਾਵੇ। ਇਸ ਤੋਂ ਬਾਅਦ ਗਾਜਰ ਦੇ ਹਲਵੇ 'ਚ ਮਾਵਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
-ਮਾਵਾ ਪਾਉਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਇਸ ਤੋਂ ਬਾਅਦ ਹਲਵੇ 'ਚ ਕੱਟੇ ਹੋਏ ਕਾਜੂ, ਪਿਸਤਾ, ਬਦਾਮ ਅਤੇ ਕਿਸ਼ਮਿਸ਼ ਪਾਓ ਅਤੇ ਮਿਕਸ ਕਰ ਲਓ।
-ਅੰਤ ਵਿੱਚ ਇਲਾਇਚੀ ਪਾਊਡਰ ਪਾਓ ਅਤੇ ਹਲਵੇ ਨੂੰ ਥੋੜਾ ਜਿਹਾ ਪਕਾਉਣਾ ਹੈ।
-ਹਲਵੇ ਨੂੰ ਪੂਰੀ ਤਰ੍ਹਾਂ ਪਕਣ ਵਿੱਚ 30-35 ਮਿੰਟ ਲੱਗ ਸਕਦੇ ਹਨ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਤੁਹਾਡਾ ਸੁਆਦੀ ਗਾਜਰ ਦਾ ਹਲਵਾ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।