Weight Gain Tips: ਅੱਜ ਕੱਲ੍ਹ ਹਰ ਕੋਈ ਫਿਟ ਹੋਣਾ ਚਾਹੁੰਦਾ ਹੈ। ਫਿੱਟਨੈੱਸ ਤੇ ਫਿੱਟ ਬਾਡੀ ਜੋ ਪਹਿਲਾਂ ਕਿਸੇ ਕਿਸੇ ਦਾ ਸ਼ੌਕ ਹੁੰਦਾ ਸੀ, ਹੁਣ ਉਹ ਲੋਕਾਂ ਦਾ ਲਾਈਫਸਟਾਈਲ ਬਣਦਾ ਜਾ ਰਿਹਾ ਹੈ। ਦਰਅਸਲ ਕੋਰੋਨਾ ਦੌਰਾਨ ਤੇ ਇਸ ਤੋਂ ਬਾਅਦ ਲੋਕਾਂ ਨੇ ਆਪਣੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਜ਼ਿਆਦਾਤਰ ਲੋਕ ਫਿੱਟਨੈੱਸ ਵਿੱਚ ਵਜ਼ਨ ਘਟਾਉਣ ਦੀ ਗੱਲ ਕਰਦੇ ਹਨ। ਪਰ ਕਈ ਲੋਕ ਜਿਨ੍ਹਾਂ ਦਾ ਵਜ਼ਨ ਬਹੁਤ ਘੱਟ ਹੈ ਉਹ ਵਜ਼ਨ ਵਧਾਉਣ ਲਈ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਕੁਦਰਤੀ ਸਰੋਤਾਂ ਤੋਂ ਵੀ ਵਜ਼ਨ ਵਧਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣਾ ਵਜ਼ਨ ਵਧਾ ਸਕਦੇ ਹੋ।
ਇਹ ਭੋਜਨ ਭਾਰ ਵਧਾ ਸਕਦੇ ਹਨ :
ਕਾਰਬੋਹਾਈਡਰੇਟ: ਕਾਰਬੋਹਾਈਡਰੇਟ ਇੱਕ ਤੱਤ ਹੈ ਜੋ ਸਾਡਾ ਸਰੀਰ ਊਰਜਾ ਲਈ ਵਰਤਦਾ ਹੈ। ਇਸ ਲਈ, ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਖਾਣ ਨਾਲ ਭਾਰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ। ਚੌਲਾਂ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਸਾਨੂੰ ਬ੍ਰਾਊਨ ਰਾਈਸ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਬਰਾਊਨ ਰਾਈਸ ਵਿੱਚ ਦੂਜੇ ਚੌਲਾਂ ਦੇ ਮੁਕਾਬਲੇ ਜ਼ਿਆਦਾ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਹੁੰਦੇ ਹਨ। ਮੀਟ ਅਤੇ ਬੀਨਜ਼ ਦੇ ਨਾਲ ਚੌਲ ਖਾ ਕੇ ਭਾਰ ਵਧਾਇਆ ਜਾ ਸਕਦਾ ਹੈ।
ਅੰਡੇ: ਆਂਡੇ ਮਾਸਪੇਸ਼ੀਆਂ ਬਣਾਉਣ ਜਾਂ ਭਾਰ ਵਧਾਉਣ ਦਾ ਵਧੀਆ ਸਰੋਤ ਹਨ। ਹਾਲਾਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਭਾਰ ਵਧ ਸਕਦਾ ਹੈ। ਇਸ ਲਈ ਤੁਹਾਨੂੰ ਪੀਲੀ ਜ਼ਰਦੀ ਦੇ ਨਾਲ ਅੰਡੇ ਨੂੰ ਖਾਣਾ ਹੈ, ਤਾਂ ਹੀ ਤੁਹਾਨੂੰ ਫਾਇਦਾ ਮਿਲੇਗਾ।
ਹੋਲ ਗ੍ਰੇਨ: ਹੋਲ ਗ੍ਰੇਨ ਬ੍ਰੈੱਡ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਖਰੋਟ ਦੇ ਮੱਖਣ ਨਾਲ ਰੋਟੀ ਖਾਣ ਨਾਲ ਭਾਰ ਵਧਣ ਵਿੱਚ ਮਦਦ ਮਿਲਦੀ ਹੈ।
ਸੁੱਕੇ ਮੇਵੇ: ਸੁੱਕੇ ਮੇਵਿਆਂ ਵਿੱਚ ਫਰੂਟੋਜ਼ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਨ੍ਹਾਂ ਫਲਾਂ ਵਿਚ ਚੀਨੀ ਹੁੰਦੀ ਹੈ, ਉਹ ਕੁਦਰਤੀ ਤੌਰ 'ਤੇ ਮਿੱਠੇ ਹੁੰਦੇ ਹਨ ਅਤੇ ਭੋਜਨ ਦੀ ਕੈਲੋਰੀ ਵਧਾਉਣ ਵਿਚ ਫਾਇਦੇਮੰਦ ਮੰਨੇ ਜਾਂਦੇ ਹਨ।
ਪਨੀਰ : ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਭਾਰ ਵਧਾਉਣ 'ਚ ਮਦਦਗਾਰ ਹੁੰਦੇ ਹਨ। ਪਨੀਰ ਵਿੱਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਪਨੀਰ ਜਾਂ ਚੀਜ਼ ਵੀ ਪ੍ਰੋਟੀਨ ਦਾ ਭਰਪੂਰ ਸਰੋਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Body weight, Diet, Health, Healthy lifestyle