Home /News /lifestyle /

Earn Rs 61 Lakh Eating Candy: ਕੈਂਡੀ ਖਾਓ ਤੇ ਕਮਾਓ ਲੱਖਾਂ ਰੁਪਏ, ਜਾਣੋ ਇਸ ਨੌਕਰੀ ਬਾਰੇ ਖਾਸ

Earn Rs 61 Lakh Eating Candy: ਕੈਂਡੀ ਖਾਓ ਤੇ ਕਮਾਓ ਲੱਖਾਂ ਰੁਪਏ, ਜਾਣੋ ਇਸ ਨੌਕਰੀ ਬਾਰੇ ਖਾਸ

Earn Rs 61 Lakh Eating Candy: ਕੈਂਡੀ ਖਾਓ ਤੇ ਕਮਾਓ ਲੱਖਾਂ ਰੁਪਏ, ਜਾਣੋ ਇਸ ਨੌਕਰੀ ਬਾਰੇ ਖਾਸ

Earn Rs 61 Lakh Eating Candy: ਕੈਂਡੀ ਖਾਓ ਤੇ ਕਮਾਓ ਲੱਖਾਂ ਰੁਪਏ, ਜਾਣੋ ਇਸ ਨੌਕਰੀ ਬਾਰੇ ਖਾਸ

Earn Rs 61 Lakh Eating Candy:  ਕੈਂਡੀ ਖਾਣਾ ਇਕੱਲੇ ਬੱਚਿਆਂ ਹੀ ਨਹੀਂ ਬਲਕਿ ਵੱਡੀ ਉਮਰ ਦੇ ਲੋਕਾਂ ਨੂੰ ਵੀ ਪਸੰਦ ਹੁੰਦਾ ਹੈ। ਪੰਜਾਬੀ ਵਿਚ ਕੈਂਡੀ ਲਈ ਵਧੇਰੇ ਢੁੱਕਵਾਂ ਸ਼ਬਦ ਟੌਫੀ ਵਰਤਿਆ ਜਾਂਦਾ ਹੈ। ਬਹੁਤ ਜ਼ਿਆਦਾ ਕੈਂਡੀਜ਼ ਯਾਨੀ ਟੌਫੀਆਂ ਖਾਣਾ ਇਕ ਮਾੜੀ ਆਦਤ ਵੀ ਗਿਣੀ ਜਾਂਦੀ ਹੈ। ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਅਮਰੀਕਾ ਵਿਚ ਇਕ ਕੰਪਨੀ ਵਿਚ ਅਜਿਹੀ ਨੌਕਰੀ ਵੀ ਜਿਸਦੇ ਕਰਮਚਾਰੀ ਦਾ ਕੰਮ ਸਾਰਾ ਦਿਨ ਕੈਂਡੀਜ਼ ਖਾਣਾ ਹੀ ਹੈ। ਇਸ ਲਈ ਜੇਕਰ ਤੁਸੀਂ ਵੀ ਕੈਂਡੀ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਵਧੀਆ ਮੌਕਾ ਹੈ।

ਹੋਰ ਪੜ੍ਹੋ ...
  • Share this:

Earn Rs 61 Lakh Eating Candy:  ਕੈਂਡੀ ਖਾਣਾ ਇਕੱਲੇ ਬੱਚਿਆਂ ਹੀ ਨਹੀਂ ਬਲਕਿ ਵੱਡੀ ਉਮਰ ਦੇ ਲੋਕਾਂ ਨੂੰ ਵੀ ਪਸੰਦ ਹੁੰਦਾ ਹੈ। ਪੰਜਾਬੀ ਵਿਚ ਕੈਂਡੀ ਲਈ ਵਧੇਰੇ ਢੁੱਕਵਾਂ ਸ਼ਬਦ ਟੌਫੀ ਵਰਤਿਆ ਜਾਂਦਾ ਹੈ। ਬਹੁਤ ਜ਼ਿਆਦਾ ਕੈਂਡੀਜ਼ ਯਾਨੀ ਟੌਫੀਆਂ ਖਾਣਾ ਇਕ ਮਾੜੀ ਆਦਤ ਵੀ ਗਿਣੀ ਜਾਂਦੀ ਹੈ। ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਅਮਰੀਕਾ ਵਿਚ ਇਕ ਕੰਪਨੀ ਵਿਚ ਅਜਿਹੀ ਨੌਕਰੀ ਵੀ ਜਿਸਦੇ ਕਰਮਚਾਰੀ ਦਾ ਕੰਮ ਸਾਰਾ ਦਿਨ ਕੈਂਡੀਜ਼ ਖਾਣਾ ਹੀ ਹੈ। ਇਸ ਲਈ ਜੇਕਰ ਤੁਸੀਂ ਵੀ ਕੈਂਡੀ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਵਧੀਆ ਮੌਕਾ ਹੈ। ਦਰਅਸਲ, ਕੈਨੇਡਾ ਦੀ ਇੱਕ ਆਨਲਾਈਨ ਕੰਪਨੀ ਕੈਂਡੀ ਫਨਹਾਊਸ (Candy Funhouse) ਕੈਂਡੀ ਖਾਣ ਲਈ ਲੱਖਾਂ ਰੁਪਏ ਦੀ ਨੌਕਰੀ ਦੀ ਪੇਸ਼ਕਸ਼ ਕਰ ਰਹੀ ਹੈ। ਕੰਪਨੀ ਨੇ ਇਸ ਲਈ ਇਸ਼ਤਿਹਾਰ ਵੀ ਕੱਢਿਆ ਹੈ।

ਤੁਹਾਨੂੰ ਸੋਫੇ 'ਤੇ ਬੈਠ ਕੇ 3500 ਤੋਂ ਜ਼ਿਆਦਾ ਕੈਂਡੀਜ਼ ਆਰਾਮ ਨਾਲ ਖਾਣੀਆਂ ਪੈਣਗੀਆਂ, ਇਸਦੇ ਲਈ ਕੰਪਨੀ ਤੁਹਾਨੂੰ ਮੋਟੀ ਤਨਖਾਹ ਦੇਵੇਗੀ। ਇਹ ਕੰਪਨੀ ਅਜਿਹੇ ਕਰਮਚਾਰੀ ਚਾਹੁੰਦੇ ਹਨ ਜੋ ਕੈਂਡੀ ਖਾਣਾ ਪਸੰਦ ਕਰਦੇ ਹਨ ਅਤੇ ਕੈਂਡੀ ਦੇ ਸੁਆਦ ਨੂੰ ਬਿਹਤਰ ਤਰੀਕੇ ਨਾਲ ਬਿਆਨ ਕਰ ਸਕਦੇ ਹਨ।

ਕੰਪਨੀ ਦੀ ਬੁਲਾਰਾ ਵੇਨੇਸਾ ਜਾਨਕੀਜੇਵਸਕੀ ਰੇਬੇਲੋ ਨੇ ਦੱਸਿਆ ਕਿ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਅਸੀਂ ਉਮੀਦਵਾਰ ਵਿਗਿਆਨੀਆਂ ਦੀ ਭਾਲ ਕਰ ਰਹੇ ਹਾਂ। ਉਸ ਨੇ ਦੱਸਿਆ ਕਿ ਇਸ ਸਮੇਂ ਸਾਡੇ ਕੋਲ 3 ਲੋਕ ਹਨ। ਕੰਪਨੀ ਨੇ ਚੀਫ ਕੈਂਡੀ ਅਫਸਰ ਦੀ ਅਸਾਮੀ ਦਾ ਵੀ ਐਲਾਨ ਕੀਤਾ ਹੈ।

ਕਰਮਚਾਰੀਆਂ ਨੂੰ ਕੈਂਡੀਜ਼ ਦੀ ਜਾਂਚ ਕਰਨੀ ਪੈਂਦੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਸੁਆਦ ਬਾਰੇ ਵਿਸਥਾਰ ਨਾਲ ਦੱਸਣਾ ਹੁੰਦਾ ਹੈ। ਭਾਵ ਕਰਮਚਾਰੀ ਦਾ ਕੰਮ ਸਵਾਦ ਟੈਸਟਰ ਦਾ ਹੋਵੇਗਾ। ਉਸ ਨੂੰ ਕੈਂਡੀ ਦਾ ਟੈਸਟ ਦੱਸਣ ਦੇ ਬਦਲੇ ਪੈਸੇ ਦਿੱਤੇ ਜਾਣਗੇ। ਉਹ ਵੀ ਸਾਲਾਨਾ 78000 ਡਾਲਰ ਯਾਨੀ ਲਗਭਗ 61 ਲੱਖ ਰੁਪਏ। ਸਿਰਫ਼ ਉੱਤਰੀ ਅਮਰੀਕਾ ਦੇ ਲੋਕ ਹੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ। ਇਸ ਵਿੱਚ ਉਮਰ 5 ਸਾਲ ਜਾਂ ਇਸ ਤੋਂ ਵੱਧ ਹੋ ਸਕਦੀ ਹੈ।

ਕੈਂਡੀ ਫਨਹਾਊਸ ਦੀ ਐਡਵਰਟਾਈਜ਼ਿੰਗ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਕ ਯੂਜ਼ਰ ਨੇ ਦੱਸਿਆ ਕਿ ਉਸ ਦੀ 8 ਸਾਲ ਦੀ ਬੇਟੀ ਨੇ ਇਸ ਪੋਸਟ ਲਈ ਅਪਲਾਈ ਕਰਨ ਲਈ ਲਿੰਕਡਇਨ (LinkedIn) 'ਤੇ ਆਪਣਾ ਪ੍ਰੋਫਾਈਲ ਬਣਾਇਆ ਸੀ। ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਅਗਸਤ ਹੈ।

Published by:rupinderkaursab
First published:

Tags: Business, Business ideas, Businessman, Job