Home /News /lifestyle /

Chili Cheese Noodles Recipe: ਚਾਈਨੀਜ਼ ਖਾਣ ਦਾ ਮਨ ਹੈ ਤਾਂ ਬਣਾਓ ਚਿਲੀ ਪਨੀਰ ਨੂਡਲਜ਼, ਮਿੰਟਾਂ 'ਚ ਹੋ ਜਾਣਗੇ ਤਿਆਰ

Chili Cheese Noodles Recipe: ਚਾਈਨੀਜ਼ ਖਾਣ ਦਾ ਮਨ ਹੈ ਤਾਂ ਬਣਾਓ ਚਿਲੀ ਪਨੀਰ ਨੂਡਲਜ਼, ਮਿੰਟਾਂ 'ਚ ਹੋ ਜਾਣਗੇ ਤਿਆਰ

ਜੇ ਤੁਹਾਡਾ ਘਰ 'ਚ ਮਜ਼ੇਦਾਰ ਚਾਈਨੀਜ਼ ਖਾਣ ਦਾ ਮਨ ਹੈ ਤਾਂ ਤੁਸੀਂ ਚਿਲੀ ਪਨੀਰ ਨੂਡਲਜ਼ ਬਣਾ ਸਕਦੇ ਹੋ।

ਜੇ ਤੁਹਾਡਾ ਘਰ 'ਚ ਮਜ਼ੇਦਾਰ ਚਾਈਨੀਜ਼ ਖਾਣ ਦਾ ਮਨ ਹੈ ਤਾਂ ਤੁਸੀਂ ਚਿਲੀ ਪਨੀਰ ਨੂਡਲਜ਼ ਬਣਾ ਸਕਦੇ ਹੋ।

Chili Cheese Noodles Recipe: ਇਸ ਨੂੰ ਭਾਰਤੀ ਸਟਾਈਲ ਵਿੱਚ ਬਣਾਉਣ ਲਈ ਤੁਸੀਂ ਇਸ ਵਿੱਚ ਪੰਜਾਬੀ ਮਸਾਲੇ ਜਾਂ ਪੰਜਾਬੀ ਤੜਕਾ ਮਿਕਲਸ ਕਰ ਸਕਦੇ ਹੋ। ਜੇ ਤੁਹਾਡਾ ਘਰ 'ਚ ਮਜ਼ੇਦਾਰ ਚਾਈਨੀਜ਼ ਖਾਣ ਦਾ ਮਨ ਹੈ ਤਾਂ ਤੁਸੀਂ ਚਿਲੀ ਪਨੀਰ ਨੂਡਲਜ਼ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ

ਹੋਰ ਪੜ੍ਹੋ ...
  • Share this:

Chili Cheese Noodles Recipe: ਜਦੋਂ ਵੀ ਚਾਈਨੀਜ਼ ਖਾਣ ਦਾ ਮਨ ਕਰੇ ਤਾਂ ਤੁਸੀਂ ਤੁਰੰਤ ਹੱਕਾ ਨੂਡਲਜ਼ ਆਨਲਾਈਨ ਆਰਡਰ ਕਰ ਲੈਂਦੇ ਹੋ। ਨੂਡਲਜ਼ ਇੱਕ ਅਜਿਹੀ ਏਸ਼ੀਆਈ ਡਿਸ਼ ਹੈ ਜਿਸ ਨੂੰ ਕਈ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ। ਇਸ ਦੀ ਸਭ ਤੋਂ ਖਾਲ ਗੱਲ ਇਹ ਹੈ ਕਿ ਇਸ ਨੂੰ ਹਰ ਦੇਸ਼ ਆਪਣੇ ਅੰਦਾਜ਼ ਵਿੱਚ ਪਕਾਉਂਦਾ ਹੈ। ਇਸ ਨੂੰ ਭਾਰਤੀ ਸਟਾਈਲ ਵਿੱਚ ਬਣਾਉਣ ਲਈ ਤੁਸੀਂ ਇਸ ਵਿੱਚ ਪੰਜਾਬੀ ਮਸਾਲੇ ਜਾਂ ਪੰਜਾਬੀ ਤੜਕਾ ਮਿਕਲਸ ਕਰ ਸਕਦੇ ਹੋ। ਜੇ ਤੁਹਾਡਾ ਘਰ 'ਚ ਮਜ਼ੇਦਾਰ ਚਾਈਨੀਜ਼ ਖਾਣ ਦਾ ਮਨ ਹੈ ਤਾਂ ਤੁਸੀਂ ਚਿਲੀ ਪਨੀਰ ਨੂਡਲਜ਼ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ

ਚਿਲੀ ਪਨੀਰ ਨੂਡਲਜ਼ ਲਈ ਸਮੱਗਰੀ

ਨੂਡਲਜ਼ (ਪਤਲੇ) - 1 ਪੈਕੇਟ, ਫੁੱਲ ਗੋਭੀ - 1 ਕੱਪ, ਪਿਆਜ਼ - 1, ਕੱਟੀ ਹੋਈ ਸ਼ਿਮਲਾ ਮਿਰਚ - 1, ਗਾਜਰ - 2, ਲਸਣ ਦੀਆਂ ਕਲੀਆਂ - 5-6, ਪਨੀਰ - 50 ਗ੍ਰਾਮ, ਸੁੱਕੀ ਲਾਲ ਮਿਰਚ - 2-3, ਸਿਰਕਾ - 2 ਚੱਮਚ, ਤੇਲ - ਲੋੜ ਅਨੁਸਾਰ, ਲੂਣ - ਸੁਆਦ ਅਨੁਸਾਰ

ਚਿਲੀ ਪਨੀਰ ਨੂਡਲਸ ਬਣਾਉਣ ਦੀ ਵਿਧੀ

ਚਿਲੀ ਪਨੀਰ ਨੂਡਲਜ਼ ਬਣਾਉਣ ਲਈ, ਪਹਿਲਾਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿੱਚ ਕੱਟ ਲਓ। ਇਸ ਤੋਂ ਬਾਅਦ ਲਸਣ ਦੀ ਕਲੀ ਨੂੰ ਵੀ ਬਾਰੀਕ ਕੱਟ ਲਓ। ਹੁਣ ਇਕ ਪੈਨ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਨੂਡਲਜ਼ ਪਾ ਦਿਓ ਅਤੇ ਉੱਪਰ ਥੋੜ੍ਹਾ ਜਿਹਾ ਪਾਣੀ ਅਤੇ ਨਮਕ ਪਾ ਕੇ ਇਸ ਨੂੰ ਮਿਕਸ ਕਰੋ ਅਤੇ ਫਿਰ ਢੱਕ ਕੇ 5 ਮਿੰਟ ਤੱਕ ਪਕਾਓ।

ਨੂਡਲਜ਼ ਨੂੰ 5 ਮਿੰਟ ਤੱਕ ਪਕਾਉਣ ਤੋਂ ਬਾਅਦ ਪੈਨ ਤੋਂ ਕੱਢ ਲਓ ਅਤੇ ਫਿਰ ਸਾਦੇ ਸਾਫ ਪਾਣੀ ਨਾਲ ਧੋ ਕੇ ਇਕ ਪਾਸੇ ਰੱਖ ਦਿਓ। ਹੁਣ ਸੁੱਕੀ ਲਾਲ ਮਿਰਚ ਅਤੇ ਲਸਣ ਦੀਆਂ ਕਲੀਆਂ ਨੂੰ ਮਿਕਸਰ ਦੀ ਮਦਦ ਨਾਲ ਪੀਸ ਲਓ ਅਤੇ ਉਨ੍ਹਾਂ ਦਾ ਪੇਸਟ ਤਿਆਰ ਕਰੋ ਅਤੇ ਇਕ ਛੋਟੇ ਕਟੋਰੇ 'ਚ ਰੱਖੋ। ਹੁਣ ਇਕ ਪੈਨ ਲਓ ਅਤੇ ਉਸ ਵਿਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਨੂਡਲਜ਼ ਨੂੰ ਫਰਾਈ ਕਰੋ ਅਤੇ ਫਿਰ ਉਨ੍ਹਾਂ ਨੂੰ ਬਾਹਰ ਕੱਢ ਲਓ। ਇਸ ਤੋਂ ਬਾਅਦ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਉਸੇ ਤੇਲ 'ਚ ਫ੍ਰਾਈ ਕਰਕੇ ਬਾਹਰ ਕੱਢ ਲਓ।

ਹੁਣ ਪੈਨ 'ਚ ਥੋੜ੍ਹਾ ਹੋਰ ਤੇਲ ਪਾ ਕੇ ਲਾਲ ਮਿਰਚ ਅਤੇ ਲਸਣ ਦਾ ਪੇਸਟ ਪਾ ਕੇ ਭੁੰਨ ਲਓ। ਜਦੋਂ ਪੇਸਟ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਇਸ 'ਚ ਨੂਡਲਜ਼, ਤਲੀਆਂ ਹੋਈਆਂ ਸਬਜ਼ੀਆਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਪਨੀਰ ਪੀਸ ਕੇ ਉਸ 'ਚ ਪਾ ਦਿਓ ਅਤੇ ਅੱਧੇ ਪਨੀਰ ਦੇ ਛੋਟੇ-ਛੋਟੇ ਟੁਕੜਿਆਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਵਿਚ ਸਿਰਕਾ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਕੁਝ ਦੇਰ ਪਕਣ ਦਿਓ ਫਿਰ ਗੈਸ ਬੰਦ ਕਰ ਦਿਓ। ਤੁਹਾਡੀ ਸਵਾਦਿਸ਼ਟ ਚਿਲੀ ਪਨੀਰ ਨੂਡਲਸ ਤਿਆਰ ਹੈ।

Published by:Krishan Sharma
First published:

Tags: Cheese, Fast food, Healthy Food, Recipe