Home /News /lifestyle /

Navratri Special Foods: ਨਵਰਾਤਰੀ ਵਰਤ ਦੌਰਾਨ ਖਾਓ ਡਰਾਈ ਫਰੂਟਸ ਮਖਾਨਾ, ਭੁੱਖ ਤੋਂ ਮਿਲੇਗੀ ਰਾਹਤ

Navratri Special Foods: ਨਵਰਾਤਰੀ ਵਰਤ ਦੌਰਾਨ ਖਾਓ ਡਰਾਈ ਫਰੂਟਸ ਮਖਾਨਾ, ਭੁੱਖ ਤੋਂ ਮਿਲੇਗੀ ਰਾਹਤ

Navratri Special Foods: ਨਵਰਾਤਰੀ ਵਰਤ ਦੌਰਾਨ ਖਾਓ ਡਰਾਈ ਫਰੂਟਸ ਮਖਾਨਾ, ਭੁੱਖ ਤੋਂ ਮਿਲੇਗੀ ਰਾਹਤ

Navratri Special Foods: ਨਵਰਾਤਰੀ ਵਰਤ ਦੌਰਾਨ ਖਾਓ ਡਰਾਈ ਫਰੂਟਸ ਮਖਾਨਾ, ਭੁੱਖ ਤੋਂ ਮਿਲੇਗੀ ਰਾਹਤ

Dry Fruits Makhana Namkeen Recipe: ਨਰਾਤੇ ਚੱਲ ਰਹੇ ਹਨ ਤੇ ਜੇਕਰ ਤੁਸੀਂ ਮਾਂ ਦੁਰਗਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਵਾਰ ਵਰਤ ਰੱਖੇ ਹਨ ਤਾਂ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈ ਰਿਹਾ ਹੋਵੇਹਾ। ਇਸ ਦੌਰਾਨ ਸਿਰਫ ਸਾਤਵਿਕ ਭੋਜਨ ਹੀ ਕੀਤਾ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਹਲਕੇ ਫੁਲਕੇ ਸਨੈਕ ਦੀ ਰੈਸਿਪੀ ਲੈ ਕੇ ਆਏ ਹਾਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡ੍ਰਾਈ ਫਰੂਡ ਮਖਾਨਾ ਨਮਕੀਨ ਦੀ।

ਹੋਰ ਪੜ੍ਹੋ ...
  • Share this:

Dry Fruits Makhana Namkeen Recipe: ਨਰਾਤੇ ਚੱਲ ਰਹੇ ਹਨ ਤੇ ਜੇਕਰ ਤੁਸੀਂ ਮਾਂ ਦੁਰਗਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਵਾਰ ਵਰਤ ਰੱਖੇ ਹਨ ਤਾਂ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈ ਰਿਹਾ ਹੋਵੇਹਾ। ਇਸ ਦੌਰਾਨ ਸਿਰਫ ਸਾਤਵਿਕ ਭੋਜਨ ਹੀ ਕੀਤਾ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਹਲਕੇ ਫੁਲਕੇ ਸਨੈਕ ਦੀ ਰੈਸਿਪੀ ਲੈ ਕੇ ਆਏ ਹਾਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡ੍ਰਾਈ ਫਰੂਡ ਮਖਾਨਾ ਨਮਕੀਨ ਦੀ। ਇਹ ਨਮਕੀਨ ਤੁਹਾਨੂੰ ਦਿਨ ਭਰ ਊਰਜਾਵਾਨ ਰੱਖਣ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋਵੇਗੀ। ਕਾਜੂ, ਬਦਾਮ, ਮਖਨਾ, ਮੂੰਗਫਲੀ ਦੇ ਬੀਜ ਅਤੇ ਤਰਬੂਜ ਦੇ ਬੀਜ ਮੁੱਖ ਤੌਰ 'ਤੇ ਵਰਤ ਵਾਲਾ ਡਰਾਈ ਫਰੂਟਸ ਮਖਾਨਾ ਨਮਕੀਨ ਬਣਾਉਣ ਲਈ ਵਰਤੇ ਜਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ

ਡਰਾਈ ਫਰੂਟਸ ਮਖਾਨਾ ਨਮਕੀਨ ਲਈ ਸਮੱਗਰੀ


ਮਖਾਨਾ - 1/2 ਕੱਪ, ਕਾਜੂ - 1/2 ਕੱਪ, ਮੂੰਗਫਲੀ - 1/2 ਕੱਪ, ਤਰਬੂਜ ਦੇ ਬੀਜ - 1/4 ਕੱਪ, ਬਦਾਮ - 1/2 ਕੱਪ, ਕਾਲੀ ਮਿਰਚ ਪਾਊਡਰ - 1/4 ਚੱਮਚ, ਦੇਸੀ ਘਿਓ - 2 ਚਮਚ, ਰਾਕ ਸਾਲਟ - ਸੁਆਦ ਅਨੁਸਾਰ

ਡ੍ਰਾਈ ਫਰੂਟਸ ਮਖਾਨਾ ਨਮਕੀਨ ਬਣਾਉਣ ਦਾ ਤਰੀਕਾ


ਨਵਰਾਤਰੀ ਦੇ ਵਰਤ ਦੌਰਾਨ ਨਮਕੀਨ ਡਰਾਈ ਫਰੂਟਸ ਮਖਾਨਾ ਬਣਾਉਣ ਲਈ, ਪਹਿਲਾਂ ਇੱਕ ਕੜਾਹੀ ਵਿੱਚ ਘਿਓ ਪਾਓ ਅਤੇ ਇਸ ਨੂੰ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਘਿਓ ਗਰਮ ਹੋ ਕੇ ਪਿਘਲ ਜਾਵੇ ਤਾਂ ਇਸ ਵਿਚ ਮੂੰਗਫਲੀ ਨੂੰ ਭੁੰਨ ਲਓ। ਜਦੋਂ ਦਾਣੇ ਤਲੇ ਜਾਣ ਤਾਂ ਇਨ੍ਹਾਂ ਨੂੰ ਬਾਹਰ ਕੱਢ ਕੇ ਇਕ ਕਟੋਰੀ ਵਿਚ ਰੱਖ ਲਓ। ਹੁਣ ਬਦਾਮ ਨੂੰ ਘਿਓ 'ਚ ਭੁੰਨ ਲਓ ਅਤੇ ਇਕ ਕਟੋਰੀ 'ਚ ਕੱਢ ਲਓ। ਹੁਣ ਥੋੜਾ ਹੋਰ ਘਿਓ ਪਾਓ ਅਤੇ ਕਾਜੂ ਅਤੇ ਤਰਬੂਜ ਦੇ ਬੀਜਾਂ ਨੂੰ ਇਕੱਠੇ ਫ੍ਰਾਈ ਕਰੋ ਅਤੇ ਇੱਕ ਕਟੋਰੀ ਵਿੱਚ ਕੱਢ ਲਓ।

ਇਸ ਤੋਂ ਬਾਅਦ ਬਚੇ ਹੋਏ ਘਿਓ 'ਚ ਮਖਾਨੇ ਪਾਓ ਅਤੇ ਇਨ੍ਹਾਂ ਨੂੰ ਕਰਿਸਪੀ ਅਤੇ ਗੋਲਡਨ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਮਖਾਨੇ ਕੱਢ ਕੇ ਮਿਕਸਿੰਗ ਬਾਊਲ 'ਚ ਪਾ ਦਿਓ। ਤੁਸੀਂ ਚਾਹੋ ਤਾਂ ਮਖਾਨੇ ਦੇ ਟੁਕੜੇ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਮਿਕਸਿੰਗ ਬਾਊਲ 'ਚ ਤਲੀ ਹੋਈ ਮੂੰਗਫਲੀ, ਬਦਾਮ, ਕਾਜੂ ਅਤੇ ਤਰਬੂਜ ਦੇ ਬੀਜ ਪਾਓ ਅਤੇ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਸਵਾਦ ਅਨੁਸਾਰ ਕਾਲੀ ਮਿਰਚ ਪਾਊਡਰ ਅਤੇ ਨਮਕ ਪਾਓ ਅਤੇ ਮਿਕਸ ਕਰੋ। ਸੁਆਦੀ ਅਤੇ ਊਰਜਾ ਨਾਲ ਭਰਪੂਰ ਡਰਾਈ ਫਰੂਟਸ ਮਖਾਨਾ ਨਮਕੀਨ ਤਿਆਰ ਹੈ।

Published by:Rupinder Kaur Sabherwal
First published:

Tags: Food, Healthy Food, Lifestyle, Protein Rich Foods, Recipe, Shardiya Navratri 2022, Shardiya Navratri Celebration, Shardiya Navratri Recipes