ਜਾਣੋ ਕਿਵੇਂ ਹਾਸਲ ਕਰਨੀ 40 ਸਾਲ ਦੀ ਉਮਰ ਵਿੱਚ, 25 ਸਾਲ ਵਾਲੀ ਊਰਜਾ, ਇਹ ਘਰੇਲੂ ਨੁਸਖਾ ਆਵੇਗਾ ਕੰਮ

  • Share this:
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਉਮਰ ਤੋਂ ਵੱਡੇ ਦਿਖਣ ਲੱਗਦੇ ਹਨ। ਇਸ ਦਾ ਇਕ ਕਾਰਨ ਥਕਾਵਟ ਅਤੇ ਕਮਜ਼ੋਰੀ ਵੀ ਹੈ, ਜਿਸ ਦੀ ਸਮੱਸਿਆ ਅੱਜਕਲ ਆਮ ਹੋ ਗਈ ਹੈ। ਅੱਜ ਦਸਾਂ ਵਿੱਚੋਂ ਘੱਟੋ-ਘੱਟ ਇੱਕ ਵਿਅਕਤੀ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਅਸਲ ਵਿੱਚ ਇਸ ਦਾ ਮੁੱਖ ਕਾਰਨ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਇਸ ਵਿੱਚ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਲਾਪਰਵਾਹੀ ਹੈ। ਫਿਰ ਜਦੋਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਲੋਕ ਸਿੱਧੀਆਂ ਦਵਾਈਆਂ ਲੈਣ ਲੱਗ ਜਾਂਦੇ ਹਨ ਅਤੇ ਉਨ੍ਹਾਂ 'ਤੇ ਨਿਰਭਰ ਹੋ ਜਾਂਦੇ ਹਨ। ਜਿਸ ਕਾਰਨ ਇਹ ਸਮੱਸਿਆ ਅਕਸਰ ਘਟਣ ਦੀ ਬਜਾਏ ਹੋਰ ਵੀ ਵੱਧ ਜਾਂਦੀ ਹੈ। ਇਸ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ 'ਤੇ ਵੀ ਮਾੜਾ ਅਸਰ ਪੈਂਦਾ ਹੈ।

ਸਾਡੇ ਦੇਸ਼ ਵਿੱਚ ਕੁਝ ਅਜਿਹੇ ਘਰੇਲੂ ਅਤੇ ਪ੍ਰਭਾਵਸ਼ਾਲੀ ਉਪਾਅ ਵੀ ਉਪਲਬਧ ਹਨ, ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਦੁੱਧ, ਛੁਹਾਰੇ ਅਤੇ ਮਖਾਣੇ ਦੀ ਵਰਤੋਂ। ਇਹ ਦੇਸੀ ਨੁਸਖਾ ਹੈ। ਜਿਸ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਛੁਹਾਰੇ, ਮਖਾਣੇ ਅਤੇ ਦੁੱਧ ਦੀਆਂ ਕੁਝ ਖਾਸ ਚੀਜ਼ਾਂ

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਛੁਹਾਰੇ ਵਿੱਚ ਕੈਲਸ਼ੀਅਮ, ਆਇਰਨ ਅਤੇ ਜ਼ਿੰਕ ਦੇ ਨਾਲ-ਨਾਲ ਫਾਈਬਰ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ ਵਿੱਚ ਵਿਸ਼ੇਸ਼ ਹਨ। ਇਹ ਸਾਡੇ ਪਾਚਨ ਤੰਤਰ ਨੂੰ ਵੀ ਤੰਦਰੁਸਤ ਰੱਖਦਾ ਹੈ। ਦੁੱਧ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਇਸ ਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ। ਛੁਹਾਰੇ ਵਾਂਗ ਮਖਾਣੇ ਦੀ ਵਰਤੋਂ ਵੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ ਲਈ ਦਵਾਈ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਮਖਾਣੇ ਵਿੱਚ ਕੈਲੋਰੀ ਵੀ ਘੱਟ ਹੁੰਦੀ ਹੈ ਅਤੇ ਇਹ ਫਾਈਬਰ ਦਾ ਵਧੀਆ ਸਰੋਤ ਹੈ। ਇਸ ਦੇ ਨਾਲ ਹੀ ਮਖਾਣੇ ਵਿੱਚ ਕੈਲਸ਼ੀਅਮ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕਮਜ਼ੋਰੀ ਦੂਰ ਕਰਨ ਦੇ ਨਾਲ-ਨਾਲ ਇਹ ਸਾਡੀਆਂ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸੇ ਤਰ੍ਹਾਂ ਦੁੱਧ ਦੇ ਫਾਇਦਿਆਂ ਤੋਂ ਅਸੀਂ ਸਾਰੇ ਜਾਣੂ ਹਾਂ। ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ।

ਵਿਟਾਮਿਨ ਅਤੇ ਖਣਿਜਾਂ ਦੇ ਨਾਲ-ਨਾਲ ਇਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਚਰਬੀ ਵੀ ਪਾਈ ਜਾਂਦੀ ਹੈ। ਜਿਸ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਹ ਕੈਲਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ ਲਈ ਰੋਜ਼ਾਨਾ ਦੁੱਧ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਅਜਿਹੇ 'ਚ ਜੇਕਰ ਦੁੱਧ ਨੂੰ ਛੁਹਾਰੇ ਅਤੇ ਮਖਾਣੇ ਦੇ ਨਾਲ ਲਿਆ ਜਾਵੇ ਤਾਂ ਇਸ ਦੇ ਗੁਣ ਹੋਰ ਵੀ ਵਧ ਜਾਂਦੇ ਹਨ।

ਇਸ ਤਰ੍ਹਾਂ ਤੁਸੀਂ ਛੁਹਾਰੇ ਅਤੇ ਮਖਾਨੇ ਵਾਲਾ ਦੁੱਧ ਬਣਾ ਸਕਦੇ ਹੋ

ਛੁਹਾਰੇ ਅਤੇ ਮਖਾਣੇ ਦਾ ਦੁੱਧ ਬਣਾਉਣ ਲਈ ਇਨ੍ਹਾਂ ਨੂੰ ਦੋ ਤੋਂ ਚਾਰ ਘੰਟੇ ਲਈ ਪਾਣੀ ਜਾਂ ਦੁੱਧ ਵਿੱਚ ਭਿਉਂ ਕੇ ਰੱਖੋ। ਇਸ ਤੋਂ ਬਾਅਦ ਸਹੀ ਮਾਤਰਾ 'ਚ ਦੁੱਧ ਲੈ ਕੇ ਛੁਹਾਰੇ ਅਤੇ ਮਖਾਣੇ ਦੇ ਨਾਲ ਮਿਕਸੀ 'ਚ ਪਾ ਕੇ ਕਰੀਬ ਪੰਜ ਮਿੰਟ ਤੱਕ ਚਲਾਓ। ਤਾਂ ਜੋ ਇਹ ਤਿੰਨੇ ਚੀਜ਼ਾਂ ਚੰਗੀ ਤਰ੍ਹਾਂ ਮਿਲ ਜਾਣ। ਇਸ ਤਰ੍ਹਾਂ ਛੁਹਾਰੇ ਅਤੇ ਮਖਾਨੇ ਵਾਲਾ ਦੁੱਧ ਤਿਆਰ ਕੀਤਾ ਜਾਂਦਾ ਹੈ, ਜੋ ਕਿ ਬਹੁਤ ਵਧੀਆ ਐਨਰਜੀ ਡਰਿੰਕ ਹੈ। ਤੁਸੀਂ ਜਦੋਂ ਚਾਹੋ ਇਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਦੁੱਧ 'ਚ ਸ਼ਹਿਦ ਅਤੇ ਅਸ਼ਵਗੰਧਾ ਵੀ ਮਿਲਾ ਸਕਦੇ ਹੋ। ਜਿਸ ਕਾਰਨ ਇਸ ਡਰਿੰਕ ਦਾ ਅਸਰ ਹੋਰ ਵੀ ਵੱਧ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ।

ਇਸ ਘਰੇਲੂ ਨੁਸਖੇ ਦੇ ਕੁਝ ਹੋਰ ਫਾਇਦੇ

ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਤੋਂ ਇਲਾਵਾ ਇਸ ਐਨਰਜੀ-ਡਰਿੰਕ ਦੇ ਹੋਰ ਵੀ ਕਈ ਫਾਇਦੇ ਹਨ। ਉਦਾਹਰਣ ਦੇ ਤੌਰ 'ਤੇ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ ਕਿਉਂਕਿ ਇਸ 'ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਦੇ ਨਾਲ ਹੀ ਤੁਹਾਡੀ ਨੀਂਦ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ। ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਸਲੀਪਿੰਗ-ਹਾਰਮੋਨ ਨੂੰ ਵਧਾਉਂਦਾ ਹੈ। ਯਾਨੀ ਇਨਸੌਮਨੀਆ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਦੁੱਧ, ਖਜੂਰ ਅਤੇ ਮਖਾਣੇ ਤੋਂ ਬਣੇ ਇਸ ਐਨਰਜੀ ਡਰਿੰਕ ਦੀ ਵਰਤੋਂ ਵੀ ਕਰ ਸਕਦੇ ਹੋ।
Published by:Anuradha Shukla
First published:
Advertisement
Advertisement