• Home
  • »
  • News
  • »
  • lifestyle
  • »
  • EAT STALE BREAD LIKE THIS EVERY DAY THERE WILL BE NO STOMACH PROBLEMS GH RUP AS

ਰੋਜ਼ਾਨਾ ਇਸ ਤਰ੍ਹਾਂ ਖਾਓ ਬਾਸੀ ਰੋਟੀ, ਨਹੀਂ ਰਹੇਗੀ ਪੇਟ ਦੀ ਕੋਈ ਸਮੱਸਿਆ

Many benefits of stale bread: ਸਾਡੇ ਘਰ ਵਿੱਚ ਅਕਸਰ ਹੀ ਰੋਟੀਆਂ ਬਚ ਜਾਂਦੀਆਂ ਹਨ। ਪਰ ਅਸੀਂ ਤਾਜ਼ੀ ਰੋਟੀ ਖਾਣ ਨੂੰ ਹੀ ਪਹਿਲ ਦਿੰਦੇ ਹਾਂ। ਬਹੁਤ ਘੱਟ ਲੋਕ ਬਾਸੀ ਰੋਟੀ ਖਾਣਾ ਪਸੰਦ ਕਰਦੇ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਜਿਸ ਬਾਸੀ ਰੋਟੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਬਾਸੀ ਰੋਟੀ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦੀ ਹੈ।

ਰੋਜ਼ਾਨਾ ਇਸ ਤਰ੍ਹਾਂ ਖਾਓ ਬਾਸੀ ਰੋਟੀ, ਨਹੀਂ ਰਹੇਗੀ ਪੇਟ ਦੀ ਕੋਈ ਸਮੱਸਿਆ

  • Share this:
Many benefits of stale bread: ਸਾਡੇ ਘਰ ਵਿੱਚ ਅਕਸਰ ਹੀ ਰੋਟੀਆਂ ਬਚ ਜਾਂਦੀਆਂ ਹਨ। ਪਰ ਅਸੀਂ ਤਾਜ਼ੀ ਰੋਟੀ ਖਾਣ ਨੂੰ ਹੀ ਪਹਿਲ ਦਿੰਦੇ ਹਾਂ। ਬਹੁਤ ਘੱਟ ਲੋਕ ਬਾਸੀ ਰੋਟੀ ਖਾਣਾ ਪਸੰਦ ਕਰਦੇ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਜਿਸ ਬਾਸੀ ਰੋਟੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਬਾਸੀ ਰੋਟੀ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦੀ ਹੈ।

ਅੱਜ ਅਸੀਂ ਤੁਹਾਨੂੰ ਬਾਸੀ ਰੋਟੀ ਖਾਣ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਬਾਸੀ ਰੋਟੀ ਬਿਨਾਂ ਮਜ਼ਬੂਰੀ ਦੇ ਨਹੀਂ, ਸਗੋਂ ਚਾਅ ਨਾਲ ਮੰਗ ਕੇ ਖਾਣਾ ਪਸੰਦ ਕਰੋਗੇ। ਤਾਂ ਆਓ ਜਾਣਦੇ ਹਾਂ ਕੀ ਹਨ ਬਾਸੀ ਰੋਟੀ ਖਾਣ ਦੇ ਸਾਡੀ ਸਿਹਤ ਲਈ ਫਾਇਦੇ-

ਸ਼ੂਗਰ ਅਤੇ ਬੀਪੀ ਰਹਿੰਦਾ ਹੈ ਕੰਟਰੋਲ
ਬਾਸੀ ਰੋਟੀ ਖਾਣ ਨਾਲ ਸ਼ੂਗਰ ਅਤੇ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ। ਬਾਸੀ ਰੋਟੀ ਨੂੰ ਦੁੱਧ ਦੇ ਨਾਲ ਖਾਣਾ ਹੋਰ ਵੀ ਫਾਇਦੇਮੰਦ ਹੁੰਦਾ ਹੈ। ਦਰਅਸਲ, ਜਦੋਂ ਰੋਟੀ ਬਾਸੀ ਹੋ ਜਾਂਦੀ ਹੈ ਤਾਂ ਇਸ ਵਿਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਬਾਸੀ ਰੋਟੀ ਵਿੱਚ ਗਲੂਕੋਜ਼ ਦੀ ਮਾਤਰਾ ਵੀ ਘੱਟ ਹੁੰਦੀ ਹੈ।

ਪਾਚਨ ਕਿਰਿਆ ਰਹਿੰਦੀ ਹੈ ਦਰੁਸਤ
ਬਾਸੀ ਰੋਟੀ ਫਾਈਬਰ ਨਾਲ ਭਰਪੂਰ ਹੁੰਦੀ ਹੈ, ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਦੁੱਧ ਦੇ ਨਾਲ ਬਾਸੀ ਰੋਟੀ ਖਾਣ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਹ ਬਦਹਜ਼ਮੀ, ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ ਵਿੱਚ ਮਦਦ ਕਰਦੀ ਹੈ।

ਸਰੀਰ ਦਾ ਤਾਪਮਾਨ ਰਹਿੰਦਾ ਹੈ ਨਾਰਮਲ
ਬਾਸੀ ਰੋਟੀ ਖਾਣ ਨਾਲ ਸਾਡੇ ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ। ਜੇਕਰ ਬਾਸੀ ਰੋਟੀ ਨੂੰ ਦੁੱਧ ਦੇ ਨਾਲ ਖਾਧਾ ਜਾਵੇ ਤਾਂ ਇਸ ਨਾਲ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ। ਇੰਨਾਂ ਹੀ ਨਹੀਂ ਜੇਕਰ ਗਰਮੀਆਂ 'ਚ ਬਾਸੀ ਰੋਟੀ ਖਾਧੀ ਜਾਵੇ ਤਾਂ ਇਸ ਨਾਲ ਹੀਟ ਸਟ੍ਰੋਕ ਵਰਗੀਆਂ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਕਮਜ਼ੋਰੀ ਦੂਰ ਹੁੰਦੀ ਹੈ
ਬਾਸੀ ਰੋਟੀ ਖਾਣ ਨਾਲ ਕਮਜ਼ੋਰੀ ਵੀ ਦੂਰ ਹੁੰਦੀ ਹੈ। ਖਾਸ ਕਰਕੇ ਜਦੋਂ ਇਸ ਰੋਟੀ ਨੂੰ ਦੁੱਧ ਦੇ ਨਾਲ ਖਾਧਾ ਜਾਵੇ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ। ਜੇਕਰ ਤੁਸੀਂ ਬਹੁਤ ਪਤਲੇ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਸੀ ਰੋਟੀ ਦਾ ਸੇਵਨ ਕਰ ਸਕਦੇ ਹੋ।
Published by:rupinderkaursab
First published: