
ਸਰਦੀਆਂ 'ਚ ਖਜੂਰ ਖਾਣ ਨਾਲ ਦਿਮਾਗ਼ ਰਹਿੰਦਾ ਹੈ ਤੰਦਰੁਸਤ, ਸਰੀਰ ਨੂੰ ਮਿਲਦੇ ਨੇ ਹੋਰ ਵੀ ਕਈ ਫਾਇਦੇ
ਸਾਡੇ ਬਜ਼ੁਰਗ ਦੁੱਧ ਵਿੱਚ ਖਜੂਰ ਪਾ ਕੇ ਖਾਂਦੇ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸਿਹਤ ਹਮੇਸ਼ਾ ਕਾਇਮ ਰਹਿੰਦੀ ਸੀ ਤੇ ਇਹੀ ਕਾਰਨ ਹੈ ਕਿ ਸਾਡੇ ਬਜ਼ੁਰਗ ਸਰਦੀਆਂ ਵਿੱਚ ਸਾਨੂੰ ਖਜੂਰ ਖਾਣ ਦੀ ਸਲਾਹ ਦਿੰਦੇ ਹਨ। ਖਜੂਰ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਸਰਦੀਆਂ ਵਿੱਚ ਇਸ ਨੂੰ ਖਾਣ ਦੇ ਕਈ ਫਾਇਦੇ ਹਨ।
ਖਜੂਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਖਜੂਰ ਵਿੱਚ ਆਇਰਨ ਅਤੇ ਫਲੋਰੀਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਖਜੂਰ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਸਰਦੀਆਂ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਦੇ ਲਈ ਖਜੂਰ ਦਾ ਸੇਵਨ ਇਨ੍ਹਾਂ ਬਦਲਾਅ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਖਜੂਰ ਨੂੰ ਆਮ ਤੌਰ 'ਤੇ ਸੁਕਾ ਕੇ ਖਾਧਾ ਜਾਂਦਾ ਹੈ। ਸੁੱਕੀਆਂ ਖਜੂਰਾਂ ਦਾ ਪੌਸ਼ਟਿਕ ਮੁੱਲ ਜ਼ਿਆਦਾ ਹੁੰਦਾ ਹੈ। ਖਜੂਰ ਵਿੱਚ ਸੌਗੀ ਜਾਂ ਅੰਜੀਰ ਜਿੰਨੀ ਕੈਲੋਰੀ ਹੁੰਦੀ ਹੈ। ਖਜੂਰ ਵਿੱਚ ਜ਼ਿਆਦਾਤਰ ਕੈਲੋਰੀ ਕਾਰਬੋਹਾਈਡਰੇਟ ਤੋਂ ਆਉਂਦੀ ਹੈ।
ਹੈਲਥਲਾਈਨ ਦੀ ਖਬਰ ਮੁਤਾਬਕ 100 ਗ੍ਰਾਮ ਖਜੂਰ 'ਚ 75 ਗ੍ਰਾਮ ਕਾਰਬੋਹਾਈਡ੍ਰੇਟਸ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ 277 ਕੈਲੋਰੀ ਊਰਜਾ ਦਿੰਦਾ ਹੈ। ਖਜੂਰ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਮੈਂਗਨੀਜ਼, ਆਇਰਨ, ਵਿਟਾਮਿਨ ਬੀ6 ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਖਜੂਰ 'ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਦਿਮਾਗ ਦੀ ਸਿਹਤ ਲਈ ਖਜੂਰ ਸਭ ਤੋਂ ਵਧੀਆ ਫਲ ਹੈ। ਖਜੂਰਾਂ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ। ਇਸ ਵਿੱਚ ਫੈਟ ਵੀ ਬਹੁਤ ਘੱਟ ਹੁੰਦੀ ਹੈ। ਇਸ ਲਈ ਇਹ ਦਿਲ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਖਜੂਰਾਂ ਖਾਣ ਦੇ ਕੀ ਫਾਇਦੇ ਹੁੰਦੇ ਹਨ।
ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਖਜੂਰ : ਖਜੂਰ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਐਂਟੀਆਕਸੀਡੈਂਟ ਸੈੱਲਾਂ ਵਿੱਚ ਫ੍ਰੀ ਰੈਡੀਕਲਸ ਨੂੰ ਬਣਨ ਤੋਂ ਰੋਕਦੇ ਹਨ। ਫ੍ਰੀ ਰੈਡੀਕਲਸ ਕਾਰਨ ਸੈੱਲ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਖਜੂਰ 'ਚ ਫਲੇਵੋਨੋਇਡਸ ਐਂਟੀਆਕਸੀਡੈਂਟ ਹੁੰਦੇ ਹਨ ਜੋ ਡਾਇਬਟੀਜ਼, ਅਲਜ਼ਾਈਮਰ ਦੇ ਖਤਰੇ ਨੂੰ ਰੋਕਣ 'ਚ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਕੈਰੋਟੀਨੋਇਡ ਆਕਸੀਡੈਂਟ ਮਾਸਪੇਸ਼ੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ।
ਪਾਚਨ ਵਿੱਚ ਮਦਦ ਮਿਲਦੀ ਹੈ : ਖਜੂਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਰੀਰ ਵਿੱਚ ਆਇਰਨ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ। ਖਜੂਰ 'ਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਰੋਜ਼ਾਨਾ 3-4 ਖਜੂਰਾਂ ਖਾਣ ਨਾਲ ਪੇਟ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਦਿਮਾਗ ਵਿੱਚ ਸੋਜ ਨਹੀਂ ਹੁੰਦੀ : ਕਈ ਕਾਰਨਾਂ ਕਰਕੇ ਦਿਮਾਗ ਵਿੱਚ ਇੰਟਰਲਿਊਕਿਨ 6 (ਆਈਐਲ-6) ਪਦਾਰਥ ਜਮ੍ਹਾ ਹੋਣ ਲੱਗਦਾ ਹੈ। ਇਸ ਨਾਲ ਦਿਮਾਗ ਵਿੱਚ ਸੋਜ ਆ ਜਾਂਦੀ ਹੈ। ਆਈਐਲ-6 ਕਾਰਨ ਅਲਜ਼ਾਈਮਰ ਦਾ ਖਤਰਾ ਵੀ ਰਹਿੰਦਾ ਹੈ। ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਖਜੂਰ ਦੇ ਸੇਵਨ ਨਾਲ ਦਿਮਾਗ ਵਿੱਚ ਆਈਐਲ-6 ਨੂੰ ਘੱਟ ਕੀਤਾ ਜਾ ਸਕਦਾ ਹੈ। ਖਜੂਰ ਦੇ ਸੇਵਨ ਨਾਲ ਦਿਮਾਗ ਦੀ ਸਿਹਤ 'ਚ ਸੁਧਾਰ ਹੋ ਸਕਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਖਜੂਰ : ਖਜੂਰ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਸੇਲੇਨੀਅਮ ਹੁੰਦਾ ਹੈ। ਇਸ ਲਈ ਖਜੂਰ ਦਾ ਨਿਯਮਤ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।