Home /News /lifestyle /

Eating Dry Fruits In Summer: ਸੁੱਕੇ ਮੇਵੇ ਦਾ ਗਰਮੀ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਸੇਵਨ, ਨਹੀਂ ਹੋਵੇਗੀ ਸਮੱਸਿਆ

Eating Dry Fruits In Summer: ਸੁੱਕੇ ਮੇਵੇ ਦਾ ਗਰਮੀ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਸੇਵਨ, ਨਹੀਂ ਹੋਵੇਗੀ ਸਮੱਸਿਆ

Eating Dry Fruits In Summer: ਸੁੱਕੇ ਮੇਵੇ ਦਾ ਗਰਮੀ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਸੇਵਨ, ਨਹੀਂ ਹੋਵੇਗੀ ਸਮੱਸਿਆ  (ਫਾਈਲ ਫੋਟੋ)

Eating Dry Fruits In Summer: ਸੁੱਕੇ ਮੇਵੇ ਦਾ ਗਰਮੀ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਸੇਵਨ, ਨਹੀਂ ਹੋਵੇਗੀ ਸਮੱਸਿਆ (ਫਾਈਲ ਫੋਟੋ)

Eating Dry Fruits In Summer: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਵਿੱਚ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿੱਚ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸੁੱਕੇ ਮੇਵੇ (Dry Fruits) ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਲੋਕ ਸਿਰਫ ਸਰਦੀਆਂ ਵਿੱਚ ਹੀ ਸੁੱਕੇ ਮੇਵੇ ਖਾਂਦੇ ਹਨ ਅਤੇ ਗਰਮੀਆਂ ਵਿੱਚ ਇਨ੍ਹਾਂ ਨੂੰ ਖਾਣਾ ਬੰਦ ਕਰ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਤਰ੍ਹਾਂ ਦੇ ਮੌਸਮ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੁੱਕੇ ਮੇਵੇ ਖਾਣੇ ਜ਼ਰੂਰੀ ਹਨ। ਸੁੱਕੇ ਮੇਵਿਆਂ ਦੀ ਤਸੀਰ ਗਰਮ ਹੁੰਦੀ ਹੈ।

ਹੋਰ ਪੜ੍ਹੋ ...
  • Share this:
    Eating Dry Fruits In Summer: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਵਿੱਚ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿੱਚ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸੁੱਕੇ ਮੇਵੇ (Dry Fruits) ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਲੋਕ ਸਿਰਫ ਸਰਦੀਆਂ ਵਿੱਚ ਹੀ ਸੁੱਕੇ ਮੇਵੇ ਖਾਂਦੇ ਹਨ ਅਤੇ ਗਰਮੀਆਂ ਵਿੱਚ ਇਨ੍ਹਾਂ ਨੂੰ ਖਾਣਾ ਬੰਦ ਕਰ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਤਰ੍ਹਾਂ ਦੇ ਮੌਸਮ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੁੱਕੇ ਮੇਵੇ ਖਾਣੇ ਜ਼ਰੂਰੀ ਹਨ। ਸੁੱਕੇ ਮੇਵਿਆਂ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀ ਦੇ ਮੌਸਮ ਦੌਰਾਨ ਤੁਸੀਂ ਇਨ੍ਹਾਂ ਨੂੰ ਪਾਣੀ ਵਿੱਚ ਭਿਓਂ ਕੇ ਖਾ ਸਕਦੇ ਹੋ। ਅਜਿਹਾ ਕਰਨ ਨਾਲ ਇਹ ਤੁਹਾਨੂੰ ਗਰਮੀ ਨਹੀਂ ਕਰਦੇ। ਆਓ ਜਾਣਦੇ ਹਾਂ ਕਿ ਗਰਮੀਆਂ ਵਿੱਚ ਕਿਹੜੇ ਸੁੱਕੇ ਮੇਵੇ ਕਿਸ ਤਰ੍ਹਾਂ ਖਾਣੇ ਵਧੇਰੇ ਲਾਭਦਾਇਕ ਹੁੰਦੇ ਹਨ-

    ਗਰਮੀਆਂ ਵਿੱਚ ਇਸ ਤਰ੍ਹਾਂ ਖਾਓ ਬਦਾਮ : ਬਦਾਮ ਦੀ ਤਸੀਰ ਗਰਮ ਹੁੰਦੀ ਹੈ। ਇਸ ਕਾਰਨ ਸਰਦੀਆਂ ਵਿੱਚ ਬਦਾਮ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਬਦਾਮ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਭਿਓਂ ਕੇ ਖਾਓ। ਬਦਾਮ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ। ਅਜਿਹਾ ਕਰਨ ਨਾਲ ਬਦਾਮ ਗਰਮੀਆਂ ਵਿੱਚ ਕੋਈ ਨੁਕਸਾਨ ਨਹੀਂ ਕਰਦੇ। ਬਾਲਗਾਂ ਨੂੰ ਗਰਮੀਆਂ ਵਿੱਚ ਇੱਕ ਦਿਨ ਵਿੱਚ 3 ਤੋਂ 4 ਬਦਾਮ ਅਤੇ ਬੱਚਿਆ ਨੂੰ 2 ਬਦਾਮ ਖਾਣੇ ਚਾਹੀਦੇ ਹਨ।

    ਕਿਸ਼ਮਿਸ਼ ਖਾਣ ਦਾ ਸਹੀ ਢੰਗ : ਕਿਸ਼ਮਿਸ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਜ਼ਾਰ ਵਿੱਚ ਕਈ ਕਿਸਮ ਦੀ ਕਿਸ਼ਮਿਸ਼ ਉਪਲਬਧ ਹੈ, ਜਿਸ ਵਿੱਚ ਕਾਲੀ ਸੌਗੀ, ਲਾਲ ਕਿਸ਼ਮਿਸ਼ ਅਤੇ ਸੁਨਹਿਰੀ ਸੌਗੀ ਸ਼ਾਮਿਲ ਹਨ। ਇਹ ਬਹੁਤ ਹੀ ਗਰਮ ਹੁੰਦੀ ਹੈ। ਇਸ ਲਈ ਗਰਮੀਆਂ ਦੇ ਮੌਸਮ 'ਚ ਹਮੇਸ਼ਾ ਇਸ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ।

    ਮੁਨੱਕੇ ਨੂੰ ਖਾਓ ਇਸ ਤਰ੍ਹਾਂ : ਮੁਨੱਕਾ ਆਇਰਨ, ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਵਧਦਾ ਹੈ। ਪਰ ਗਰਮੀਆਂ ਵਿੱਚ ਇਸ ਨੂੰ ਭਿਓਂ ਕੇ ਹੀ ਖਾਣਾ ਚਾਹੀਦਾ ਹੈ। ਮੁਨੱਕਾ ਮਰਦਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ, ਛੋਟੇ ਬੱਚਿਆਂ ਨੂੰ ਸਿਰਫ 2 ਮੁਨੱਕੇ ਹੀ ਭਿਓਂ ਕਿ ਖਵਾਓ। ਨੌਜਵਾਨ ਰੋਜਾਨਾ 5 ਮੁਨੱਕੇ ਭਿਓਂ ਕੇ ਖਾ ਸਕਦੇ ਹਨ।

    ਗਰਮੀਆਂ ਵਿੱਚ ਇਸ ਤਰ੍ਹਾਂ ਖਾਓ ਅਖਰੋਟ : ਅਖਰੋਟ ਆਇਰਨ, ਕੈਲਸ਼ੀਅਮ, ਕਾਪਰ ਅਤੇ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਅਖਰੋਟ ਬਹੁਤ ਗਰਮ ਹੁੰਦੇ ਹਨ। ਜੇਕਰ ਤੁਸੀਂ ਗਰਮੀਆਂ 'ਚ ਅਖਰੋਟ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਰਾਤ ਭਰ ਭਿਓਂ ਕੇ ਰੱਖੋ। ਗਰਮੀਆਂ ਦੇ ਮੌਸਮ ਵਿੱਚ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਤੋਂ ਬਚੋ।

    ਇਸ ਤਰੀਕੇ ਨਾਲ ਖਾਓ ਅੰਜੀਰ : ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸੁੱਕੇ ਅੰਜੀਰ ਨੂੰ ਸਰਦੀਆਂ 'ਚ ਹੀ ਖਾਧਾ ਜਾ ਸਕਦਾ ਹੈ। ਪਰ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਗਰਮੀਆਂ ਵਿੱਚ ਵੀ ਖਾ ਸਕਦੇ ਹੋ। 1-2 ਅੰਜੀਰਾਂ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਉੱਠਣ ਤੋਂ ਬਾਅਦ ਇਨ੍ਹਾਂ ਦਾ ਸੇਵਨ ਕਰੋ। ਅਸਲ 'ਚ ਅੰਜੀਰ ਦੀ ਤਸੀਰ ਬਹੁਤ ਗਰਮ ਹੁੰਦੀ ਹੈ, ਇਹ ਸਰੀਰ 'ਤੇ ਪਿੱਤ ਨੂੰ ਵਧਾ ਸਕਦਾ ਹੈ। ਹਾਲਾਂਕਿ ਇਸ ਨੂੰ ਭਿਓਂ ਕੇ ਖਾਣ ਨਾਲ ਇਸ ਦਾ ਸਿਹਤ ਨੂੰ ਲਾਭ ਮਿਲਦਾ ਹੈ।
    Published by:rupinderkaursab
    First published:

    Tags: Dry fruits, Health, Health care, Health care tips

    ਅਗਲੀ ਖਬਰ