HOME » NEWS » Life

ਗੋਲਗੱਪੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਖਾਸ ਫਾਇਦੇ...

News18 Punjabi | News18 Punjab
Updated: March 16, 2020, 1:41 PM IST
share image
ਗੋਲਗੱਪੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਖਾਸ ਫਾਇਦੇ...
eating golgappa gives these special benefits

  • Share this:
  • Facebook share img
  • Twitter share img
  • Linkedin share img
ਭਾਰਤੀ ਲੋਕ ਗੋਲਗੱਪੇ ਖਾਣਾ ਬਹੁਤ ਪਸੰਦ ਕਰਦੇ ਹਨ। ਇਹ ਇਕ ਮਸ਼ਹੂਰ ਸਟਰੀਟ ਫੂਡ ਹੈ। ਚਟਪਟੇ, ਮਸਾਲੇਦਾਰ ਗੋਲਗੱਪਿਆਂ ਨੂੰ ਦੇਖ ਕੇ ਕਿਸੇ ਦੇ ਵੀ ਮੂੰਹ ਵਿਚ ਪਾਣੀ ਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਅਜਿਹਾ ਸਟਰੀਟ ਫੂਡ ਹੈ ਜਿਸ ਨਾਲ ਨਾ ਸਿਰਫ ਮੂੰਹ ਦਾ ਸਵਾਦ ਬਦਲਦਾ ਹੈ ਸਗੋਂ ਤੁਹਾਡੀ ਹੈਲਥ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ
ਘਰ ਵਿੱਚ ਬਣੇ ਗੋਲ ਗੱਪੇ ਅਤੇ ਉਸ ਦਾ ਪਾਣੀ ਢਿੱਡ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਦਵਾ ਸਕਦਾ ਹੈ। ਘਰ ਵਿੱਚ ਬਣੇ ਗੋਲਗੁੱਪੇ ਦੇ ਪਾਣੀ ਵਿੱਚ ਮਿੱਠਾ ਘੱਟ ਪਾਓ ਅਤੇ ਪੁਦੀਨਾ, ਜੀਰਾ, ਹੀਂਗ ਮਿਲਾਉਣ ਨਾਲ ਪਾਚਣ ਸ਼ਕਤੀ ਮਜਬੂਤ ਹੁੰਦੀ ਹੈ। ਗੋਲਗੱਪੇ ਵਿੱਚ ਇਸਤੇਮਾਲ ਹੋਣ ਵਾਲਾ ਹਰਾ ਧਨੀਆਂ ਢਿੱਡ ਫੁੱਲਣਾ ਅਤੇ ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ, ਨਾਲ ਹੀ ਪਾਣੀ ਵਿੱਚ ਮੌਜੂਦ ਹੀਂਗ , ਐਂਟੀ - ਫਲੈਟੁਲੇਂਸ ਗੁਣਾਂ ਦੇ ਕਾਰਨ ਪੀਰੀਅਡ ਵਿੱਚ ਹੋਣ ਵਾਲੇ ਦਰਦ ਅਤੇ ਢਿੱਡ ਵਿੱਚ ਗੜਬੜੀ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।
ਐਸਿਡਿਟੀ ਨੂੰ ਕੰਟਰੋਲ ਕਰਨਾ
ਜੀਰਾ ਮੂੰਹ ਵਿਚੋਂ ਆਉਣ ਵਾਲੀ ਦੁਰਗੰਧ ਨੂੰ ਰੋਕਣ ਦੇ ਨਾਲ ਹੀ ਪਾਚਣ ਵਿੱਚ ਮਦਦ ਕਰਦਾ ਹੈ। ਪੁਦੀਨਾ ਐਂਟੀਆਕਸੀਡੇਂਟ ਅਤੇ ਫਾਇਟੋਨਿਊਟਰਿਏੰਟ ਨਾਲ ਭਰਪੂਰ ਹੁੰਦਾ ਹੈ ਜੋ ਡਾਈਜੇਸ਼ਨ ਵਿੱਚ ਮਦਦ ਕਰਦਾ ਹੈ। ਇਹ ਈਰਿਟੇਬਲ ਬਾਉਲ ਸਿੰਡਰੋਮ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਪੁਦੀਨਾ ਢਿੱਡ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਜਿਆਦਾ ਕੈਲਰੀ ਬਰਨ ਕਰਨ ਵਿੱਚ ਮਦਦ
ਉਥੇ ਹੀ ਜੇਕਰ ਗੋਲ ਗੱਪੇ ਬਣਾਉਣ ਲਈ ਸੂਜੀ ਜਾਂ ਆਟੇ ਦੀ ਜਗ੍ਹਾ ਹੋਲ ਵੀਟ ਆਟੇ ਦਾ ਇਸ‍ਤੇਮਾਲ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਫਾਇਦਾ ਹੀ ਹੈ। ਇਸ ਨੂੰ ਪ੍ਰੋਟੀਨ ਭਰਪੂਰ ਬਣਾਉਣ ਲਈ ਆਲੂ ਦੀ ਬਜਾਏ ਉੱਬਲ਼ੇ ਹੋਏ ਛੌਲੇ  ਇਸਤੇਮਾਲ ਕਰੋ। ਪਾਣੀ ਦੀ ਜਗ੍ਹਾ ਤੁਸੀਂ ਘਰ ਵਿੱਚ ਬਣਾਈ ਗਈ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਭਾਰ ਘਟਾਉਣ ਵਿੱਚ ਵੀ ਮਦਦ ਮਿਲੇਗੀ।
First published: March 16, 2020
ਹੋਰ ਪੜ੍ਹੋ
ਅਗਲੀ ਖ਼ਬਰ