ਕੀਵੀ ਇੱਕ ਵਿਦੇਸ਼ੀ ਫ਼ਲ ਹੈ। ਇਹ ਬਾਹਰੋਂ ਚੀਕੂ ਵਰਗਾ ਦਿਖਾਈ ਦਿੰਦਾ ਹੈ। ਇਸ ਲਈ ਕੁਝ ਲੋਕ ਕੀਵੀ ਨੂੰ ਵਿਦੇਸ਼ੀ ਚੀਕੂ ਵੀ ਕਹਿੰਦੇ ਹਨ। ਕੀਵੀ ਦੁਨੀਆਂ ਭਰ ਦੇ ਬਾਜ਼ਾਰਾਂ ਵਿੱਚ ਮਸ਼ਹੂਰ ਫ਼ਲ ਹੈ। ਇਹ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸਨੂੰ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਖਾਧਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਕੀਵੀ ਕਿਸ ਦੇਸ਼ ਵਿੱਚ ਪੈਦਾ ਹੋਇਆ ਤੇ ਇਸਦਾ ਇਹ ਨਾਮ ਕਿਵੇਂ ਪਿਆ। ਇਸਦੇ ਪਿੱਛੇ ਬਹੁਤ ਹੀ ਦਿਲਚਸਪ ਇਤਿਹਾਸ ਹੈ। ਆਓ ਜਾਣਦੇ ਹਾਂ ਕੀਵੀ ਦੇ ਇਤਿਹਾਸ ਤੇ ਇਸਦੇ ਫ਼ਾਇਦਿਆਂ ਬਾਰੇ-
ਕਿਸ ਦੇਸ਼ ਵਿੱਚ ਪੈਦਾ ਹੋਇਆ ਕੀਵੀ
ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ ਕੀਵੀ ਇੱਕ ਚੀਨੀ ਫ਼ਲ ਹੈ। ਇਹ ਫ਼ਲ ਮੂਲ ਰੂਪ ਵਿੱਚ ਚੀਨ ਦੇ ਜੰਗਲਾਂ ਵਿੱਚ ਪੈਦਾ ਹੋਇਆ। ਲਗਭਗ 12ਵੀਂ ਸਦੀ ਵਿੱਚ ਚੀਨ ਵਿੱਚ ਕੀਵੀ ਦੀ ਖੇਤੀ ਸ਼ੁਰੂ ਕੀਤੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ (Encyclopedia Britannica) ਦੇ ਅਨੁਸਾਰ ਚੀਨ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਨਿਊਜ਼ੀਲੈਂਡ ਤੇ ਕੈਲੀਫੋਰਨੀਆਂ ਵਿੱਚ ਇਸਦੀ ਖੇਤੀ ਕੀਤੀ ਗਈ। ਕੁਝ ਇਤਿਹਾਸਕਾਰ ਮੰਨਦੇ ਹਨ ਕਿ ਸਭ ਤੋਂ ਪਹਿਲਾਂ, ਇਸ ਫ਼ਲ ਨੂੰ ਚੀਨ ਤੋਂ ਫਰਾਂਸ ਲਿਆਂਦਾ ਗਿਆ ਸੀ। ਪਰ ਫਰਾਂਸ ਦੇ ਕਿਸਾਨਾ ਨੇ ਇਸਦੀ ਖੇਤੀ ਵਿੱਚ ਦਿਲਚਸਪੀ ਜਾਹਿਰ ਨਹੀਂ ਕੀਤੀ। ਅੱਜ ਦੇ ਸਮੇਂ ਵਿੱਚ ਕੀਵੀ ਦਾ ਉਤਪਾਦਨ ਚੀਨ, ਇਟਲੀ, ਨਿਊਜ਼ੀਲੈਂਡ, ਚਿਲੀ, ਗ੍ਰੀਸ ਅਤੇ ਫਰਾਂਸ ਆਦਿ ਦੇਸ਼ਾਂ ਵੱਲੋਂ ਪ੍ਰਮੁੱਖ ਰੂਪ ਵਿੱਚ ਕੀਤਾ ਜਾ ਰਿਹਾ ਹੈ।
ਕੀਵੀ ਦਾ ਇਹ ਨਾਂ ਕਿਵੇਂ ਪਿਆ
ਚੀਨ ਦੇ ਲੋਕਾਂ ਦੁਆਰਾ ਇਸਦਾ ਨਾਂ ‘ਯਾਂਗ ਟੋਆ’ ਰੱਖਿਆ ਗਿਆ ਸੀ। ਜਦੋਂ ਇਹ ਫ਼ਲ ਅਮਰੀਕਾ ਪਹੁੰਚਿਆਂ ਤਾਂ ਇਸਦਾ ਨਾਂ ਚਾਈਨੀਜ਼ ਗੁਜ਼ਬੇਰੀ ਰੱਖਿਆ ਗਿਆ। ਪਰ ਜਦੋਂ ਇਹ ਨਿਊਜ਼ੀਲੈਂਡ ਪਹੁੰਚਿਆਂ ਤਾਂ ਇੱਥੇ ਇਸਦਾ ਨਾਂ ਨਿਊਜ਼ੀਲੈਂਡ ਦੇ ਰਾਸ਼ਟਰੀ ਪੰਛੀ ਦੇ ਨਾਂ ਉੱਤੇ ਕੀਵੀ ਰੱਖਿਆ ਗਿਆ। ਹੌਲੀ ਹੌਲੀ ਇਹ ਨਾਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ ਤੇ ਪੂਰੀ ਦੁਨੀਆਂ ਵਿੱਚ ਇਸਨੂੰ ਕੀਵੀ ਕਿਹਾ ਜਾਣ ਲੱਗਾ।
ਭਾਰਤ ਵਿੱਚ ਕਦੋਂ ਆਇਆ ਕੀਵੀ
ਕੀਵੀ ਨੂੰ ਭਾਰਤ ਵਿੱਚ ਆਇਆਂ ਬਹੁਤਾ ਚਿਰ ਨਹੀਂ ਹੋਇਆ। ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦੇ ਨੈਸ਼ਨਲ ਬਿਊਰੋ ਆਫ ਪਲਾਂਟ ਜੈਨੇਟਿਕ ਰਿਸੋਰਸਜ਼ ਦੇ ਅਨੁਸਾਰ ਭਾਰਤ ਵਿੱਚ ਕੀਵੀ ਦੀ ਖੇਤੀ ਸ਼ਿਮਲਾ ਵਿੱਚ 1963 ਈ. ਵਿੱਚ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਕੀਵੀ ਨੂੰ ਭਾਰਤ ਦੇ ਹਿਮਾਚਲ ਪ੍ਰੇਦਸ਼, ਸਿੱਕਮ, ਜੰਮੂ-ਕਸ਼ਮੀਰ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨੀਲਗਿਰੀ ਪਹਾੜੀਆਂ ਤੇ ਹੋਰ ਕਈ ਠੰਡੇ ਇਲਾਕਿਆਂ ਵਿੱਚ ਉਗਾਇਆ ਜਾਣ ਲੱਗਾ। ਭਾਰਤ ਵਿੱਚ ਕੀਵੀ ਦਾ ਸੀਜ਼ਨ ਅਕਤੂਬਰ ਤੋਂ ਦਸੰਬਰ ਮਹੀਨੇ ਤੱਕ ਹੁੰਦਾ ਹੈ। ਆਫ ਸੀਜ਼ਨ ਵਿੱਚ ਇਸਨੂੰ ਹੋਰ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ।
ਕੀਵੀ ਵਿਚਲੇ ਪੌਸ਼ਟਿਕ ਤੱਤ
ਇੱਕ ਸਾਧਾਰਨ ਭਾਰ ਵਾਲੇ ਕੀਵੀ ਵਿੱਚ ਲਗਭਗ 42 ਕੈਲੋਰੀ, 215 ਮਿਲੀਗ੍ਰਾਮ ਪੋਟਾਸ਼ੀਅਮ, 1 ਗ੍ਰਾਮ ਫਾਈਬਰ, 0.8 ਗ੍ਰਾਮ ਪ੍ਰੋਟੀਨ, 23 ਮਿਲੀਗ੍ਰਾਮ ਕੈਲਸ਼ੀਅਮ, 64 ਮਿਲੀਗ੍ਰਾਮ ਵਿਟਾਮਿਨ ਸੀ, 1 ਮਿਲੀਗ੍ਰਾਮ ਵਿਟਾਮਿਨ ਈ, 8 ਮਾਈਕ੍ਰੋਗ੍ਰਾਮ ਵਿਟਾਮਿਨ ਕੇ, 7 ਮਿ.ਗ੍ਰਾ. ਮੈਗਨੀਸ਼ੀਅਮ ਅਤੇ ਹੋਰ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ।
ਕੀਵੀ ਦੇ ਸਿਹਤ ਲਈ ਲਾਭ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fruits, Health, Health care