"ਪਾਸਤਾ ਇੱਕ ਇਤਾਲਵੀ ਪਕਵਾਨ ਹੈ, ਜਿਸ ਨੂੰ ਭਾਰਤ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਅਤੇ ਕੁਝ ਬਜ਼ੁਰਗ ਵੀ ਸ਼ੌਕ ਨਾਲ ਖਾਣਾ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਆਪਣੇ ਨਾਸ਼ਤੇ ਦਾ ਹਿੱਸਾ ਬਣਾਇਆ ਹੈ ਅਤੇ ਕਈਆਂ ਨੇ ਇਸ ਨੂੰ ਆਪਣੇ ਸ਼ਾਮ ਦੇ ਸਨੈਕ ਦਾ ਹਿੱਸਾ ਬਣਾਇਆ ਹੈ। ਇਸ ਇਤਾਲਵੀ ਡਿਸ਼ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਪਾਸਤਾ ਨੂੰ ਵ੍ਹਾਈਟ ਸੌਸ, ਰੈਡ ਸੌਸ, ਪੇਸਟੋ ਦੇ ਨਾਲ ਖਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਹਾਲਾਂਕਿ ਕੁਝ ਲੋਕਾਂ ਦੇ ਮਨਾਂ 'ਚ ਇਸ ਡਿਸ਼ ਨੂੰ ਲੈ ਕੇ ਕਈ ਡਰ ਹਨ ਕਿ ਇਹ ਭਾਰ, ਬਲੱਡ ਸ਼ੂਗਰ ਲੈਵਲ ਅਤੇ ਮੋਟਾਪਾ ਵਧਾਉਣ ਦਾ ਕੰਮ ਕਰਦੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਪਾਸਤਾ ਨੂੰ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਇਹ ਭਾਰ ਘਟਾਉਣ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ।
ਨਿਊਕੈਸਲ ਯੂਨੀਵਰਸਿਟੀ ਦੇ ਇੱਕ ਪੋਸ਼ਣ ਮਾਹਰ ਦੇ ਅਨੁਸਾਰ, ਅਧਿਐਨ ਦਰਸਾਉਂਦੇ ਹਨ ਕਿ ਜਦੋਂ ਲੋਕ ਨਿਯਮਿਤ ਤੌਰ 'ਤੇ ਪਾਸਤਾ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ, ਤਾਂ ਉਨ੍ਹਾਂ ਦਾ ਭਾਰ ਵੱਧ ਜਾਂਦਾ ਹੈ। ਹਾਲਾਂਕਿ, ਭਾਰ ਘਟਾਉਣ ਲਈ ਪਾਸਤਾ ਖਾਂਦੇ ਸਮੇਂ ਇਸ ਦੇ ਪੋਰਸ਼ਨ ਉੱਤੇ ਧਿਆਨ ਰੱਖਣਾ ਚਾਹੀਦਾ ਹੈ। 145 ਗ੍ਰਾਮ ਪਾਸਤਾ ਵਿੱਚ ਲਗਭਗ 7.7 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹ ਭਾਰ ਘਟਾਉਣ ਲਈ ਇੱਕ ਮੁੱਖ ਮੈਕਰੋਨਟ੍ਰੀਐਂਟ ਹੈ, ਜੋ ਕੈਲੋਰੀ ਦੀ ਖਪਤ ਨੂੰ ਸੀਮਿਤ ਕਰਦਾ ਹੈ। ਇਸ ਤੋਂ ਇਲਾਵਾ, ਸਾਬੁਤ ਅਨਾਜ ਦੇ ਬਣੇ ਪਾਸਤਾ ਵਿਚ ਰਿਫਾਇੰਡ ਆਟੇ ਨਾਲੋਂ ਜ਼ਿਆਦਾ ਫਾਈਬਰ ਸਮੱਗਰੀ ਹੁੰਦੀ ਹੈ। ਅੱਜ ਅਸੀਂ ਪਾਸਤਾ ਨੂੰ ਸਿਹਤਮੰਦ ਡਾਈਟ ਬਣਾਉਣ ਦਾ ਤਰੀਕਾ ਦੱਸਾਂਗੇ...
ਪਾਸਤਾ ਦੇ ਨਾਲ ਸਾਈਡ ਸੈਲਡ ਲਓ: ਸਾਈਡ ਸੈਲੇਜ ਯਾਨੀ ਕਿ ਸਲਾਦ ਨੂੰ ਆਪਣੇ ਪਾਸਤਾ ਡਿਸ਼ ਨਾਲ ਜ਼ਰੂਰ ਖਾਓ। ਸਬਜ਼ੀਆਂ ਖਾਣ ਨਾਲ ਪੇਟ ਭਰਿਆ ਮਹਿਸੂਸ ਹੋਵੇਹਾ, ਇਸ ਕਾਰਨ ਤੁਸੀਂ ਪਾਸਤਾ ਦਾ ਜ਼ਿਆਦਾ ਸੇਵਨ ਨਹੀਂ ਕਰ ਸਕੋਗੇ। ਇਸ ਨਾਲ ਤੁਹਾਨੂੰ ਸਬਜ਼ੀਆਂ ਦੇ ਗੁਣ ਵੀ ਪ੍ਰਾਪਤ ਹੋਣਗੇ।
ਪਾਸਤਾ ਵਿੱਚ ਸਬਜ਼ੀਆਂ ਸ਼ਾਮਲ ਕਰੋ: ਪਾਸਤਾ ਬਣਾਉਣ ਵੇਲੇ ਇਸ ਵਿੱਚ ਮਟਰ, ਬੀਨਜ਼, ਸ਼ਿਮਲਾ ਮਿਰਚ, ਮੱਕੀ ਅਤੇ ਸਮੇਤ ਹੋਰ ਸਬਜ਼ੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨਾਲ ਪਾਲਤਾ ਸਿਹਤਮੰਦ ਹੋ ਜਾਵੇਗਾ।
ਪਾਸਤਾ ਖਾਣ ਦੀ ਮਾਤਰਾ ਨੂੰ ਕੰਟਰੋਲ ਵਿੱਚ ਰੱਖੋ : ਕਿਸੇ ਵੀ ਚੀਜ਼ ਦੀ ਬਹੁਤ ਜ਼ਿਆਦਾ ਮਾਤਰਾ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ, ਇਹ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਪਾਸਤਾ ਨੂੰ ਖਾਣ ਵੇਲੇ ਇਸ ਦੀ ਮਾਤਰਾ ਨੂੰ ਸੀਮਤ ਰੱਖੋ ਤੇ ਜ਼ਿਆਦਾ ਮਾਤਰਾ ਵਿੱਚ ਕਾਣ ਤੋਂ ਪਰਹੇਜ਼ ਕਰੋ।
ਚੀਜ਼ ਦੀ ਵਰਤੋਂ ਘੱਟ ਤੋਂ ਘੱਟ ਕਰੋ : ਕੁੱਝ ਲੋਕ ਪਾਸਤਾ ਵਿੱਤ ਚੀਜ਼ ਪਾਉਣਾ ਪਸੰਦ ਕਰਦੇ ਹਨ ਜੋ ਕਿ ਸਿਹਤ ਲਈ ਚੰਗਾ ਨਹੀਂ ਹੈ। ਤੁਸੀਂ ਪਾਸਤਾ ਬਣਾਉਣ ਵੇਲੇ ਚੀਜ਼ ਨਾ ਪਾਓ ਜਾਂ ਬਹੁਤ ਥੋੜੀ ਮਾਤਰਾ ਦੀ ਵਰਤੋਂ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Body weight, Lifestyle, Lose weight, Weight loss