Pregnancy Tips: ਗਰਭ ਅਵਸਥਾ (Pregnancy) ਦੌਰਾਨ ਔਰਤਾਂ ਨੂੰ ਬਹੁਤ ਸਾਰੀਆੰ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਗਰਭ ਅਵਸਥਾ ਵਿੱਚ ਬਹੁਤ ਸਾਰੇ ਪ੍ਰਹੇਜ਼ ਰੱਖਣ ਨੂੰ ਕਿਹਾ ਜਾਂਦਾ ਹੈ। ਇਸਦੇ ਨਾਲ ਹੀ ਗਰਭਵਤੀ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾਂ ਜਾਂ ਤਣਾਅ ਤੋਂ ਵੀ ਦੂਰ ਰੱਖਿਆ ਜਾਂਦਾ ਹੈ। ਗਰਭ ਧਾਰਨ ਕਰਨ ਦੀ ਸਥਿਤੀ ਵਿੱਚ ਮਾਂ ਦੇ ਖਾਣ ਪੀਣ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾਂਦਾ ਹੈ। ਗਰਭਵਤੀ ਔਰਤ ਨੂੰ ਕੁਝ ਚੀਜ਼ਾਂ ਖਾਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਗਰਭ ਅਵਸਥਾ ਵਿੱਚ ਕੁਝ ਔਰਤਾਂ ਚੌਲ ਖਾਣੇ ਛੱਡ ਦਿੰਦੀਆਂ ਹਨ। ਆਓ ਜਾਣਦੇ ਹਾਂ ਕਿ ਗਰਭ ਅਵਸਥਾ ਦੌਰਾਨ ਚੌਲ ਖਾਣੇ ਚਾਹੀਦਾ ਹਨ ਜਾਂ ਨਹੀ।
ਗਰਭ ਅਵਸਥਾ ਵਿੱਚ ਚੌਲ ਖਾਣੇ ਚਾਹੀਦੇ ਹਨ ਜਾਂ ਨਹੀਂ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭੋਜਨ ਸੰਬੰਧੀ ਪ੍ਰਚੱਲਿਤ ਮਿੱਥਾਂ ਕਰਕੇ ਕਈ ਔਰਤਾਂ ਗਰਭ ਅਵਸਥਾ ਦੌਰਾਨ ਪੌਸ਼ਟਿਕ ਭੋਜਨ ਦੇ ਸੇਵਨ ਤੋਂ ਵਾਝੀਆਂ ਰਹਿ ਜਾਂਦੀਆਂ ਹਨ, ਜੋ ਕਿ ਸਹੀ ਨਹੀਂ ਹੈ। ਗਰਭ ਅਵਸਥਾ ਵਿੱਚ ਭੋਜਨ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਪ੍ਰਚੱਲਿਤ ਭੋਜਨ ਮਿੱਥਾਂ ਕਰਕੇ ਹੀ ਕਈ ਔਰਤ ਗਰਭ ਅਵਸਥਾ ਵਿੱਚ ਚੌਲ ਖਾਣੇ ਬੰਦ ਕਰ ਦਿੰਦੀਆਂ ਹਨ। ਜਦਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਸੀਮਿਤ ਮਾਤਰਾ ਵਿੱਚ ਚੌਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਚੌਲਾਂ ਵਿੱਚ ਮੈਗਨੀਸ਼ੀਅਮ, ਫਾਈਬਰ, ਥਿਆਮਿਨ, ਵਿਟਾਮਿਨ ਡੀ, ਰਿਬੋਫਲੇਵਿਨ, ਕੈਲਸ਼ੀਅਮ ਆਦਿ ਤੱਤ ਪਾਏ ਜਾਂਦੇ ਹਨ। ਜੋ ਮਾਂ ਦੀ ਸਿਹਤ ਤੇ ਬੱਚੇ ਦੇ ਬੌਧਿਕ ਵਿਕਾਸ ਲਈ ਜ਼ਰੂਰੀ ਹਨ।
ਗਰਭ ਅਵਸਥਾ ਵਿੱਚ ਕਿਹੜੇ ਚੌਲ ਖਾਣੇ ਚਾਹੀਦੇ ਹਨ
ਚੌਲ ਪ੍ਰਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਹੁੰਦੇ ਹਨ- ਸਫ਼ੈਦ ਤੇ ਬਾਰਊਨ। ਜ਼ਿਆਦਾਤਰ ਲੋਕ ਸਫ਼ੈਦ ਚੌਲ ਹੀ ਖਾਂਦੇ ਹਨ। ਪਰ ਗਰਭਵਤੀ ਮਾਂ ਨੂੰ ਕਿਹੜੇ ਚੌਲ ਖਾਣੇ ਚਾਹੀਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗਰਭਵਤੀ ਔਰਤ ਦੋਵੇ ਤਰ੍ਹਾਂ ਦੇ ਚੌਲ ਹੀ ਖਾ ਸਕਦੀ ਹੈ। ਚੌਲਾਂ ਵਿੱਚ ਮੌਜੂਦ ਤੱਤ ਇਮਿਊਨਿਟੀ ਨੂੰ ਵਧਾਉਂਦੇ ਹਨ। ਚੌਲਾਂ ਵਿੱਚ ਮੌਜੂਦ ਕਾਰਬੋਗਾਈਡ੍ਰੇਟ ਮਾਂ ਨੂੰ ਤਾਕਤ ਪ੍ਰਦਾਨ ਕਰਦੇ ਹਨ। ਬਰਾਊਨ ਰਾਈਸ ਪਾਚਨ ਕਿਰਿਆ ਲਈ ਚੰਗੇ ਹੁੰਦੇ ਹਨ। ਜਿੰਨਾਂ ਗਰਭਵਤੀ ਔਰਤਾਂ ਨੂੰ ਕਬਜ਼ ਦੀ ਸਮੱਸਿਆਂ ਹੋਵੇ। ਉਨ੍ਹਾਂ ਨੂੰ ਬਰਾਊਨ ਰਾਈਸ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬਰਾਊਨ ਰਾਈਸ ਵਿੱਚ ਬਹੁਤ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਇਸ ਲਈ ਇਹ ਇਨਸੁਲਿਨ ਰੈਗੂਲੇਸ਼ਨ ਲਈ ਵੀ ਚੰਗੇ ਮੰਨੇ ਜਾਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Pregnancy