
ਰੋਜ਼ਾਨਾ ਦਹੀਂ ਖਾਣ ਨਾਲ ਹੁੰਦਾ ਹੈ ਹਾਈ ਬਲੱਡ ਪ੍ਰੈਸ਼ਰ ਕੰਟੋਰਲ : ਅਧਿਐਨ
ਰੋਜ਼ਾਨਾ ਖਾਓ ਦਹੀਂ ਅਤੇ ਕੰਟਰੋਲ ਵਿੱਚ ਰੱਖੋ ਹਾਈ ਬਲੱਡ ਪ੍ਰੈਸ਼ਰ: ਅੱਜ-ਕੱਲ੍ਹ ਦੇ ਤਣਾਅਪੂਰਨ ਜੀਵਨ ਸ਼ੈਲੀ ਵਿੱਚ ਹਾਈ ਬਲੱਡ ਪ੍ਰੈਸ਼ਰ ਇੱਕ ਆਮ ਸਮੱਸਿਆ ਬਣ ਕੇ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਜੇਕਰ ਭਾਰਤ ਦੀ ਹੀ ਗੱਲ ਕਰੀਏ ਤਾਂ ਸਾਲ 2020 'ਚ ਕਰੀਬ 15 ਫੀਸਦੀ ਲੋਕਾਂ ਨੂੰ ਹਾਈ ਬੀਪੀ ਹੋਣ ਦਾ ਪਤਾ ਲੱਗਾ। ਇਕ ਰਿਪੋਰਟ ਮੁਤਾਬਕ ਪਿਛਲੇ 4 ਸਾਲਾਂ 'ਚ ਹਾਈ ਬੀਪੀ ਦੇ ਮਰੀਜ਼ਾਂ 'ਚ ਲਗਾਤਾਰ ਵਾਧਾ ਹੋਇਆ ਹੈ। ਇਸ ਦੌਰਾਨ ਕਰੀਬ 35 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਇਹ ਬੀਮਾਰੀ ਚੱਲ ਰਹੀ ਹੈ। ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਦਹੀਂ ਨੂੰ ਰੋਜ਼ਾਨਾ ਡਾਈਟ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਇਹ ਅਧਿਐਨ ਦੱਖਣੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਅਤੇ ਅਮਰੀਕਾ ਦੀ ਮੇਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸਾਂਝੇ ਤੌਰ 'ਤੇ ਕੀਤਾ ਹੈ। ਇਸ ਵਿਚ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸਬੰਧਤ ਜੋਖਮ ਤੱਤਾਂ 'ਤੇ ਦਹੀਂ ਦੇ ਸੇਵਨ ਦੇ ਪ੍ਰਭਾਵ ਦੀ ਜਾਂਚ ਕੀਤੀ ਗਈ, ਜਿਸ ਵਿਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਹਾਈ ਬੀਪੀ (Blood Pressure) ਵਾਲੇ ਲੋਕਾਂ ਵਿਚ ਦਹੀਂ ਦਾ ਰੋਜ਼ਾਨਾ ਸੇਵਨ ਬੀਪੀ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਅਧਿਐਨ ਦੇ ਨਤੀਜੇ ‘ਇੰਟਰਨੈਸ਼ਨਲ ਡੇਅਰੀ ਜਰਨਲ’ ਵਿੱਚ ਪ੍ਰਕਾਸ਼ਿਤ ਹੋਏ ਹਨ।
ਖੋਜਕਰਤਾਵਾਂ ਦੇ ਅਨੁਸਾਰ, ਦੁਨੀਆਂ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਜੋ ਉਹਨਾਂ ਨੂੰ ਦਿਲ ਨਾਲ ਸਬੰਧਤ ਸਮੱਸਿਆਵਾਂ ਭਾਵ ਸੀਵੀਡੀ, ਜਿਵੇਂ ਕਿ ਹਾਰਟ ਅਟੈਕ ਅਤੇ ਸਟ੍ਰੋਕ ਦੇ ਵੱਧ ਜੋਖਮ ਵਿੱਚ ਪਾਉਂਦਾ ਹੈ। CVD ਦੁਨੀਆਂ ਭਰ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਕਾਰਨ, ਅਮਰੀਕਾ ਵਿੱਚ ਹਰ 36 ਸਕਿੰਟਾਂ ਵਿੱਚ ਇੱਕ ਵਿਅਕਤੀ ਸੀਵੀਡੀ ਤੋਂ ਮਰਦਾ ਹੈ। ਆਸਟ੍ਰੇਲੀਆ ਵਿੱਚ ਇਹ ਹਰ 12 ਮਿੰਟ ਬਾਅਦ ਹੁੰਦਾ ਹੈ।
ਜਾਣੋ ਮਾਹਰ ਕੀ ਕਹਿੰਦੇ ਹਨ
ਖੋਜਕਾਰ ਡਾ. ਅਲੈਗਜ਼ੈਂਡਰਾ ਵੇਡ ਨੇ ਕਿਹਾ, 'ਇਸ ਅਧਿਐਨ ਨੇ ਨਵੇਂ ਸਬੂਤ ਦਿੱਤੇ ਹਨ ਕਿ ਦਹੀਂ ਹਾਈ ਬੀਪੀ ਵਾਲੇ ਲੋਕਾਂ ਵਿੱਚ ਬੀਪੀ (blood pressure)ਕੰਟਰੋਲ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਹਾਈ ਬੀਪੀ (High BP) ਕਾਰਡੀਓਵੈਸਕੁਲਰ (Cardiovescular) ਬਿਮਾਰੀ ਲਈ ਸਭ ਤੋਂ ਮਹੱਤਵਪੂਰਨ ਜੋਖਮ ਦਾ ਕਾਰਕ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਇਸਨੂੰ ਘਟਾਉਣ ਅਤੇ ਨਿਯੰਤਰਣ ਕਰਨ ਦੇ ਤਰੀਕੇ ਲੱਭਦੇ ਰਹੀਏ।
ਡਾ: ਅਲੈਗਜ਼ੈਂਡਰਾ ਵੇਡ ਨੇ ਅੱਗੇ ਕਿਹਾ, "ਡੇਅਰੀ ਭੋਜਨ, ਖਾਸ ਕਰਕੇ ਦਹੀਂ ਬੀਪੀ ਨੂੰ ਘੱਟ ਕਰਨ ਦੇ ਯੋਗ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਡੇਅਰੀ ਫੂਡ ਉਤਪਾਦਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਸਮੇਤ ਬਹੁਤ ਸਾਰੇ ਸੂਖਮ ਪੌਸ਼ਟਿਕ ਤੱਤ ਹੁੰਦੇ ਹਨ, ਜੋ ਬੀਪੀ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ"।
ਉਨ੍ਹਾਂ ਕਿਹਾ ਕਿ ਦਹੀਂ ਜ਼ਿਆਦਾ ਕਾਰਗਰ ਹੈ ਕਿਉਂਕਿ ਇਸ ਵਿਚ ਬੈਕਟੀਰੀਆ ਵੀ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।
ਕਿਵੇਂ ਹੋਇਆ ਅਧਿਐਨ?
ਖੋਜਕਰਤਾਵਾਂ ਨੇ ਇਸ ਅਧਿਐਨ ਵਿੱਚ 915 ਲੋਕਾਂ ਨੂੰ ਸ਼ਾਮਲ ਕੀਤਾ। ਅਧਿਐਨ 'ਚ ਇਹ ਗੱਲ ਸਾਹਮਣੇ ਆਈ ਕਿ ਜੋ ਲੋਕ ਨਿਯਮਿਤ ਰੂਪ ਨਾਲ ਦਹੀਂ ਦਾ ਸੇਵਨ ਕਰਦੇ ਸਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਦਹੀਂ ਦਾ ਸੇਵਨ ਨਾ ਕਰਨ ਵਾਲਿਆਂ ਦੇ ਮੁਕਾਬਲੇ ਲਗਭਗ 7 ਪੁਆਇੰਟ ਘੱਟ ਸੀ। ਖੋਜਕਰਤਾਵਾਂ ਨੇ ਕਿਹਾ ਕਿ ਜੋਖਮ ਦੇ ਕਾਰਕਾਂ ਵਾਲੇ ਲੋਕਾਂ 'ਤੇ ਦਹੀਂ ਦੇ ਸੰਭਾਵੀ ਲਾਭਾਂ ਦੀ ਜਾਂਚ ਕਰਨ ਲਈ ਭਵਿੱਖ ਵਿੱਚ ਹੋਰ ਅਧਿਐਨਾਂ ਦੀ ਲੋੜ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।