ਮਹਿੰਗਾਈ ਨਾਲ ਲੜ ਰਹੇ ਲੋਕਾਂ ਨੂੰ ਕੁੱਝ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਿਦੇਸ਼ੀ ਬਾਜ਼ਾਰਾਂ ਵਿੱਚ ਗਿਰਾਵਟ ਆ ਰਹੀ ਹੈ ਜਿਸਦਾ ਅਸਰ ਬਾਕੀ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਇਸ ਗਿਰਾਵਟ ਦਾ ਕੋਈ ਲਾਭ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਅਤੇ ਇਸਦਾ ਕਾਰਨ ਸਰਕਾਰ ਵੱਲੋਂ ਬਣਾਇਆ ਕੋਟਾ ਸਿਸਟਮ ਹੈ। ਪਿਛਲੇ ਹਫਤੇ ਲਗਭਗ ਹਰ ਤਰ੍ਹਾਂ ਦੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਦਬਾਅ ਹੇਠ ਨਜ਼ਰ ਆਈਆਂ ਫਿਰ ਚਾਹੇ ਉਹ ਸਰ੍ਹੋਂ, ਮੂੰਗਫਲੀ, ਸੋਇਆਬੀਨ ਜਾਂ ਪਾਮ ਆਇਲ ਹੀ ਕਿਉਂ ਨਾ ਹੋਵੇ।
ਜਦੋਂ ਦਾ ਕੋਟਾ ਸਿਸਟਮ ਲਾਗੂ ਹੋਇਆ ਹੈ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਘੱਟ ਹੋ ਗਈ ਹੈ ਅਤੇ ਇਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਨੂੰ ਸੂਰਜਮੁਖੀ ਅਤੇ ਸੋਇਆਬੀਨ ਤੇਲ ਖਰੀਦਣ ਲਈ ਵਾਧੂ ਪੈਸੇ ਦੇਣੇ ਪੈ ਰਹੇ ਹਨ। PTI ਦੀ ਖਬਰ ਦੇ ਅਨੁਸਾਰ ਪਿਛਲੇ ਸਾਲ ਸੋਇਆਬੀਨ ਅਤੇ ਪਾਮੋਲਿਨ ਦੀਆਂ ਕੀਮਤਾਂ ਵਿੱਚ ਸਿਰਫ 10-12 ਰੁਪਏ ਦਾ ਸੀ ਜੋ ਕਿ ਹੁਣ ਲਗਭਗ 40 ਰੁਪਏ ਹੋ ਗਿਆ ਹੈ।
ਹਾਲਾਂਕਿ ਪਾਮ ਆਇਲ ਇੰਨਾ ਸਸਤਾ ਹੋ ਗਿਆ ਹੈ ਕਿ ਇਸਦੇ ਮੁਕਾਬਲੇ ਵਿੱਚ ਹੋਰ ਕੋਈ ਤੇਲ ਨਹੀਂ ਹੈ। ਪਰ ਕੋਟਾ ਸਿਸਟਮ ਦੇ ਚਲਦੇ ਇਸਦੀ ਦਰਾਮਦ 'ਤੇ ਸੀਮਾ ਨਿਰਧਾਰਿਤ ਕੀਤੀ ਗਈ ਹੈ। ਕੋਟਾ ਸਿਸਟਮ ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੁੰਦਾ ਨਜ਼ਰ ਆ ਰਿਹਾ। ਜਿਸ ਮਕਸਦ ਲਈ ਕੋਟਾ ਸਿਸਟਮ ਬਣਾਇਆ ਗਿਆ ਸੀ ਇਸਦਾ ਉਹ ਨਤੀਜਾ ਨਹੀਂ ਮਿਲ ਰਿਹਾ। ਦੇਸ਼ ਦੀਆਂ ਪ੍ਰਮੁੱਖ ਤੇਲ ਸੰਸਥਾਵਾਂ ਦੀ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਜ਼ਮੀਨੀ ਹਕੀਕਤ ਦੱਸਣ ਅਤੇ ਸਹੀ ਤਰੀਕੇ ਬਾਰੇ ਸਲਾਹ ਦੇਣ। ਸੂਤਰਾਂ ਮੁਤਾਬਕ ਖਾਣ ਵਾਲੇ ਤੇਲ 'ਚ ਆਤਮਨਿਰਭਰ ਬਣਨ ਲਈ ਸਰਕਾਰ ਨੂੰ ਕਾਫੀ ਉਪਰਾਲੇ ਕਰਨੇ ਪੈਣਗੇ।
ਜੇਕਰ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਸਰ੍ਹੋਂ ਦਾ ਤੇਲ ਪਿਛਲੇ ਹਫਤੇ 90 ਰੁਪਏ ਦੀ ਗਿਰਾਵਟ ਨਾਲ 2,310-2,435 ਰੁਪਏ ਪ੍ਰਤੀ ਟੀਨ 'ਤੇ ਬੰਦ ਹੋਈਆਂ। ਉੱਥੇ ਹੀ ਪੱਕੀ ਘਾਣੀ ਤੇਲ ਵੀ 90 ਰੁਪਏ ਦੀ ਗਿਰਾਵਟ ਨਾਲ 2,250-2,380 ਰੁਪਏ 'ਤੇ ਆ ਗਿਆ।
ਇਹ ਗਿਰਾਵਟ ਸੋਇਆਬੀਨ ਵਿੱਚ ਵੀ ਦੇਖਣ ਨੂੰ ਮਿਲੀ। ਸੋਇਆਬੀਨ ਦੀਆਂ ਕੀਮਤਾਂ 900 ਰੁਪਏ ਹੇਠਾਂ ਆਈਆਂ ਅਤੇ 14200 ਰੁਪਏ 'ਤੇ ਬੰਦ ਹੋਈਆਂ। ਸੋਇਆਬੀਨ ਇੰਦੌਰ ਦੀ ਕੀਮਤ 950 ਰੁਪਏ ਘਟ ਕੇ 13,850 ਰੁਪਏ 'ਤੇ ਬੰਦ ਹੋਈ। ਸੋਇਆਬੀਨ ਡਿਗਮ ਦੀ ਕੀਮਤ ਵੀ 800 ਰੁਪਏ ਡਿੱਗ ਕੇ 12,750 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ।
ਮੂੰਗਫਲੀ ਦੇ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਗੁਜਰਾਤ ਮੂੰਗਫਲੀ ਦਾ ਤੇਲ ਰਿਪੋਰਟਿੰਗ ਹਫਤੇ 'ਚ 520 ਰੁਪਏ ਡਿੱਗ ਕੇ 13,850 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ, ਜਦੋਂ ਕਿ ਮੂੰਗਫਲੀ ਘੋਲਨ ਵਾਲਾ ਰਿਫਾਇੰਡ 75 ਰੁਪਏ ਡਿੱਗ ਕੇ 2,445-2,705 ਰੁਪਏ ਪ੍ਰਤੀ ਟੀਨ 'ਤੇ ਬੰਦ ਹੋਇਆ। ਇਸ ਸਾਰੀਆਂ ਕੀਮਤਾਂ ਪਿਛਲੇ ਵੀਕਐਂਡ ਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।