Edible oil Prices May Rise: ਮਹਿੰਗਾਈ ਆਏ ਦਿਨ ਆਮ ਆਦਮੀ ਦੀ ਕਮਰ ਤੋੜਨ ਲਈ ਤਿਆਰ ਹੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਤਾਂ ਸਾਨੂੰ ਪਤਾ ਹੀ ਹੈ ਕਿ ਇਹ ਆਸਮਾਨ ਨੂੰ ਛੂਹ ਰਹੀਆਂ ਹਨ ਪਰ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਇੱਕ ਵਾਰ ਫਿਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਬਾਜ਼ਾਰਾਂ ਵਿੱਚ ਤੇਲ ਦੀ ਘੱਟ ਸਪਲਾਈ ਕਾਰਨ ਇਹ ਕੀਮਤਾਂ ਵਧਣ ਦਾ ਅਨੁਮਾਨ ਹੈ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਤੇਲ ਬੀਜ ਬਾਜ਼ਾਰ 'ਚ ਖਾਣ ਵਾਲੇ ਜ਼ਿਆਦਾਤਰ ਤੇਲ ਦੀਆਂ ਕੀਮਤਾਂ ਮਜ਼ਬੂਤੀ ਨਾਲ ਬੰਦ ਹੋਈਆਂ ਜਿਸ ਵਿੱਚ ਸਰ੍ਹੋਂ ਦਾ ਤੇਲ, ਤੇਲ ਬੀਜਾਂ ਅਤੇ ਕਪਾਹ ਦਾ ਤੇਲ ਸ਼ਾਮਲ ਸੀ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੂੰਗਫਲੀ, ਸੋਇਆਬੀਨ ਤੇਲ, ਸੀਪੀਓ ਅਤੇ ਪਾਮੋਲਿਨ ਤੇਲ ਦੀਆਂ ਕੀਮਤਾਂ ਆਮ ਕਾਰੋਬਾਰ 'ਚ ਪਿਛਲੇ ਪੱਧਰ 'ਤੇ ਬੰਦ ਹੋਈਆਂ। ਸੂਤਰਾਂ ਮੁਤਾਬਿਕ ਇਹ ਵਾਧਾ ਵਿਦੇਸ਼ੀ ਬਾਜ਼ਾਰਾਂ ਵਿੱਚ ਆਈ ਤੇਜ਼ੀ ਦੇ ਕਾਰਨ ਹੋ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੁੱਧਵਾਰ ਨੂੰ ਮਲੇਸ਼ੀਆ ਅਤੇ ਸ਼ਿਕਾਗੋ ਐਕਸਚੇਂਜ ਅੱਧਾ ਪ੍ਰਤੀਸ਼ਤ ਵਾਧੇ ਤੇ ਰਿਹਾ। ਸ਼ਿਕਾਗੋ ਐਕਸਚੇਂਜ ਬੀਤੀ ਰਾਤ ਲਗਭਗ ਤਿੰਨ ਪ੍ਰਤੀਸ਼ਤ ਮਜ਼ਬੂਤੀ ਨਾਲ ਬੰਦ ਹੋਇਆ ਅਤੇ ਵਰਤਮਾਨ ਵਿੱਚ 1.25 ਪ੍ਰਤੀਸ਼ਤ ਉੱਪਰ ਹੈ।
ਬਾਜ਼ਾਰ 'ਚ ਸਪਲਾਈ ਦਾ ਘੱਟ ਹੋਣ ਦਾ ਇੱਕ ਕਾਰਨ ਸਰਕਾਰ ਵਲੋਂ 20 ਲੱਖ ਟਨ ਸਾਲਾਨਾ ਦਰਾਮਦ 'ਤੇ ਡਿਊਟੀ ਮੁਕਤ ਕਰਨਾ ਵੀ ਦੱਸਿਆ ਜਾ ਰਿਹਾ ਹੈ ਅਤੇ ਇਸਦਾ ਅਸਰ ਪੰਜਾਬ 'ਤੇ ਹੋ ਰਿਹਾ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਫੈਸਲੇ ਨਾਲ ਨਾ ਤਾਂ ਕਿਸਾਨਾਂ, ਨਾ ਤੇਲ ਉਦਯੋਗ ਅਤੇ ਨਾ ਹੀ ਖਪਤਕਾਰਾਂ ਨੂੰ ਕੋਈ ਫਾਇਦਾ ਹੋ ਰਿਹਾ ਹੈ, ਇਸ ਲਈ ਸਰਕਾਰ ਨੂੰ ਆਪਣਾ ਕੋਟਾ ਤੈਅ ਕਰਨ ਦੇ ਫੈਸਲੇ 'ਤੇ ਤੁਰੰਤ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਤੇਲ ਨੂੰ ਬਾਹਰਲੇ ਦੇਸ਼ਾਂ ਤੋਂ ਮੰਗਵਾਉਣ ਵਿੱਚ ਸਮਾਂ ਲਗਦਾ ਹੈ ਅਤੇ ਇਹ ਸਮਾਂ 10 ਦਿਨ ਤੋਂ 2 ਮਹੀਨੇ ਤੱਕ ਦਾ ਹੋ ਸਕਦਾ ਹੈ। ਕੁੱਝ ਤੇਲ ਜਲਦੀ ਆ ਜਾਂਦੇ ਹਨ ਜਦਕਿ ਕੁੱਝ ਨੂੰ ਆਉਣ 'ਚ ਵਧੇਰੇ ਸਮਾਂ ਲਗਦਾ ਹੈ। ਸੂਤਰਾਂ ਨੇ ਕਿਹਾ ਕਿ ਤੇਲ ਉਦਯੋਗ ਦੀ ਪ੍ਰਮੁੱਖ ਸੰਸਥਾ, ਸੌਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ (SEA) ਨੇ ਸਰਕਾਰ ਨੂੰ ਸਿਰਫ ਸੀਪੀਓ, ਪਾਮੋਲਿਨ ਤੇਲ 'ਤੇ ਦਰਾਮਦ ਡਿਊਟੀ ਵਧਾਉਣ ਦੀ ਅਪੀਲ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੰਗਠਨ ਨੂੰ ਸੂਰਜਮੁਖੀ ਅਤੇ ਸੋਇਆਬੀਨ ਤੇਲ ਦਾ ਵੀ ਜ਼ਿਕਰ ਕਰਨਾ ਚਾਹੀਦਾ ਸੀ। ਸਰਕਾਰ ਵੱਲੋਂ ਇਨ੍ਹਾਂ ਤੇਲਾਂ ਦੀ ਦਰਾਮਦ ਦੀ ਕੋਟਾ ਪ੍ਰਣਾਲੀ ਨੂੰ ਖਤਮ ਕਰਕੇ ਇਨ੍ਹਾਂ ਤੇਲਾਂ 'ਤੇ 10-15 ਫੀਸਦੀ ਦਰਾਮਦ ਡਿਊਟੀ ਲਗਾਈ ਜਾਣੀ ਚਾਹੀਦੀ ਹੈ। ਇਸ ਕਦਮ ਨਾਲ ਸੂਰਜਮੁਖੀ ਦਾ ਤੇਲ ਖਪਤਕਾਰਾਂ ਨੂੰ 30-40 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਰਿਹਾ ਹੈ, ਇਹ ਸਸਤਾ ਹੋਵੇਗਾ, ਸਰਕਾਰ ਨੂੰ ਮਾਲੀਆ ਮਿਲੇਗਾ ਅਤੇ ਕਿਸਾਨਾਂ ਦੇ ਨਾਲ-ਨਾਲ ਤੇਲ ਉਦਯੋਗ ਨੂੰ ਵੀ ਫਾਇਦਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Edible Oil Price Today, Healthy oils, Oil, Oil tanker