Home /News /lifestyle /

Effect of Inflation: ਕਾਰ ਬੀਮਾ 'ਤੇ Home Loan ਸਮੇਤ ਕਈ ਖਰਚਿਆਂ 'ਚ ਹੋਇਆ ਵਾਧਾ

Effect of Inflation : ਅੱਜ 1 ਜੂਨ ਹੈ ਤੇ ਅੱਜ ਤੋਂ 5 ਅਜਿਹੇ ਵੱਡੇ ਬਦਲਾਅ ਲਾਗੂ ਕੀਤੇ ਗਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਮਹੀਨੇ ਦੇ ਨਾਲ ਕੁਝ ਵਿੱਤੀ ਬਦਲਾਅ ਵੀ ਹੋਣ ਵਾਲੇ ਹਨ। ਇਸ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਕੀਮਤ, ਬੈਂਕ ਬਚਤ ਅਤੇ ਐਫਡੀ ਖਾਤਿਆਂ 'ਤੇ ਵਿਆਜ ਦਰਾਂ ਵਿੱਚ ਬਦਲਾਅ ਸ਼ਾਮਲ ਹੋ ਸਕਦੇ ਹਨ।

ਹੋਰ ਪੜ੍ਹੋ ...
  • Share this:

ਇਸੇ ਤਰ੍ਹਾਂ ਦੇ ਪੰਜ ਬਦਲਾਅ 1 ਜੂਨ ਤੋਂ ਵੀ ਹੋਣ ਜਾ ਰਹੇ ਹਨ। ਇਸ ਵਿੱਚ ਗੋਲਡ ਹਾਲਮਾਰਕਿੰਗ, ਐਸਬੀਆਈ ਹੋਮ ਲੋਨ, ਐਕਸਿਸ ਬੈਂਕ ਬਚਤ ਖਾਤੇ ਦੇ ਨਿਯਮ, ਮੋਟਰ ਬੀਮਾ ਪ੍ਰੀਮੀਅਮ ਅਤੇ ਐਲਪੀਜੀ ਸਿਲੰਡਰ ਦੀ ਕੀਮਤ ਸ਼ਾਮਲ ਹੈ। ਅਸੀਂ ਇਨ੍ਹਾਂ ਸਾਰੇ ਨੁਕਤਿਆਂ 'ਤੇ ਇਕ-ਇਕ ਕਰਕੇ ਵਿਸਤ੍ਰਿਤ ਜਾਣਕਾਰੀ ਦੇਵਾਂਗੇ।

ਮੋਟਰ ਬੀਮਾ ਪ੍ਰੀਮੀਅਮ : ਮੋਟਰ ਬੀਮਾ ਪ੍ਰੀਮੀਅਮ (Motor Insurance Premium) ਹੁਣ ਮਹਿੰਗਾ ਹੋਣ ਜਾ ਰਿਹਾ ਹੈ। ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ 1000 ਸੀਸੀ ਇੰਜਣ ਸਮਰੱਥਾ ਵਾਲੀਆਂ ਕਾਰਾਂ ਲਈ ਬੀਮਾ ਪ੍ਰੀਮੀਅਮ ਹੁਣ 2,094 ਰੁਪਏ ਹੋਵੇਗਾ, ਜੋ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ 2,072 ਰੁਪਏ ਸੀ। ਇਸ ਤੋਂ ਇਲਾਵਾ 1,000 ਸੀਸੀ ਤੋਂ 1500 ਸੀਸੀ ਤੱਕ ਦੇ ਇੰਜਣ ਵਾਲੀਆਂ ਕਾਰਾਂ ਲਈ ਬੀਮਾ ਪ੍ਰੀਮੀਅਮ 3221 ਰੁਪਏ ਤੋਂ ਵਧਾ ਕੇ 3416 ਰੁਪਏ ਕਰ ਦਿੱਤਾ ਗਿਆ ਹੈ।

ਐਲਪੀਜੀ ਸਿਲੰਡਰ ਦੀ ਕੀਮਤ : ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੈਅ ਹੁੰਦੀਆਂ ਹਨ। ਘਰੇਲੂ ਬਜ਼ਾਰ ਵਿੱਚ ਅੱਜ ਤੋਂ ਘਰੇਲੂ ਗੈਸ ਸਿਲੰਡਰਾਂ (Domestic Gas Cylinders) ਦੀਆਂ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਹਨ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਪਿਛਲੇ ਮਹੀਨੇ ਦੋ ਵਾਰ ਵਧਾਈ ਗਈ ਸੀ।

SBI ਹੋਮ ਲੋਨ : ਜੇਕਰ ਤੁਸੀਂ SBI ਤੋਂ ਹੋਮ ਲੋਨ ਲਿਆ ਹੈ, ਤਾਂ 1 ਜੂਨ ਤੋਂ ਤੁਹਾਡੀ ਜੇਬ 'ਤੇ ਵਾਧੂ ਵਿਆਜ ਦਰ ਦਾ ਬੋਝ ਪੈਣ ਵਾਲਾ ਹੈ। ਇਸ ਦੇ ਨਾਲ ਹੀ, ਜੇਕਰ ਤੁਸੀਂ ਬੈਂਕ ਤੋਂ ਨਵਾਂ ਲੋਨ ਲੈਣ ਜਾ ਰਹੇ ਹੋ, ਤਾਂ ਧਿਆਨ ਰੱਖੋ ਕਿ ਵਿਆਜ ਦਰਾਂ ਬਦਲ ਗਈਆਂ ਹਨ ਅਤੇ ਉਸੇ ਅਨੁਸਾਰ ਘਰ ਲੈਣ ਲਈ ਆਪਣੇ ਬੈਂਕ ਦੀ ਚੋਣ ਕਰੋ। ਐਸਬੀਆਈ (SBI) ਨੇ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ਵਿੱਚ 40 ਅਧਾਰ ਅੰਕ ਜਾਂ 0.40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਹੁਣ ਇਹ 7.05 ਫੀਸਦੀ ਹੋ ਗਿਆ ਹੈ।

ਗੋਲਡ ਹਾਲਮਾਰਕਿੰਗ ਦਾ ਦੂਜਾ ਪੜਾਅ : ਗੋਲਡ ਹਾਲਮਾਰਕਿੰਗ (Gold Hallmarking) ਦਾ ਦੂਜਾ ਪੜਾਅ 1 ਜੂਨ ਤੋਂ ਸ਼ੁਰੂ ਹੋਵੇਗਾ। ਹੁਣ 32 ਨਵੇਂ ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ ਕੇਂਦਰ ਖੋਲ੍ਹੇ ਜਾਣਗੇ। ਪਹਿਲਾਂ 256 ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ ਕੇਂਦਰ ਸਨ। ਹੁਣ ਕੁੱਲ 288 ਜ਼ਿਲ੍ਹਿਆਂ ਵਿੱਚ ਸਿਰਫ਼ 20 ਤੋਂ 24 ਕੈਰੇਟ ਦਾ ਹਾਲਮਾਰਕ ਵਾਲਾ ਸੋਨਾ ਹੀ ਵਿਕੇਗਾ।

ਐਕਸਿਸ ਬੈਂਕ ਬਚਤ ਖਾਤਾ : ਐਕਸਿਸ ਬੈਂਕ (Axis Bank) ਨੇ ਬਚਤ ਖਾਤਿਆਂ ਦੀ ਸਰਵਿਸ 'ਤੇ ਚਾਰਜ ਵਧਾ ਦਿੱਤਾ ਹੈ। ਇਹ ਵੀ 1 ਜੂਨ ਤੋਂ ਲਾਗੂ ਹੋਵੇਗਾ। ਇਸ ਵਿੱਚ ਬਚਤ ਖਾਤਿਆਂ ਦੀ ਸਾਂਭ-ਸੰਭਾਲ ਲਈ ਚਾਰਜ ਕੀਤੀ ਜਾਣ ਵਾਲੀ ਸੇਵਾ ਫੀਸ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਵਾਧੂ ਚੈੱਕ ਬੁੱਕ ਉੱਤੇ ਵੀ ਚਾਰਜ ਵਸੂਲਿਆ ਜਾਵੇਗਾ।
Published by:rupinderkaursab
First published:

Tags: Business, Businessman, Home loan, Inflation, Loan, Savings accounts

ਅਗਲੀ ਖਬਰ