Breakfast EGG CUP Recipe: ਸਿਹਤ ਮਾਹਰ ਸਾਨੂੰ ਰੋਜ਼ ਘੱਟੋ-ਘੱਟ ਇੱਕ ਅੰਡਾ ਖਾਣ ਦੀ ਸਲਾਹ ਦਿੰਦੇ ਹਨ। ਅੰਡਾ ਖਾਣ ਦੇ ਸ਼ੌਕਰੀ ਇਸ ਨੂੰ ਕਈ ਤਰੀਕਿਆਂ ਨਾਲ ਖਾਣਾ ਪਸੰਦ ਕਰਦੇ ਹਨ। ਇਸ ਨੂੰ ਉਬਾਲ ਕੇ,ਹਾਫ ਬੌਇਲ ਕਰਕੇ, ਸਨੀ ਸਾਈਡ ਅਪ, ਭੁਰਜੀ, ਆਮਲੇਟ ਦੀ ਤਰ੍ਹਾਂ ਬਣਾ ਕੇ ਖਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਅੰਡਿਆਂ ਦੇ ਕੱਪ ਬਣਾ ਕੇ ਵੀ ਸਰਵ ਕਰ ਸਕਦੇ ਹੋ। ਇਨ੍ਹਾਂ ਨੂੰ ਬਣਾਉਣਾ ਆਸਾਨ ਹੈ ਤੇ ਇਨ੍ਹਾਂ ਨੂੰ ਸਿਆਣਿਆਂ ਦੇ ਨਾਲ ਨਾਲ ਬੱਚੇ ਵੀ ਬਹੁਤ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਅੰਡਿਆਂ ਦੇ ਕੱਪ ਬਣਾਉਣ ਦੀ ਰੈਸਿਪੀ ਕੀ ਹੈ
ਅੰਡਿਆਂ ਦੇ ਕੱਪ ਬਣਾਉਣ ਲਈ ਸਮੱਗਰੀ
ਅੰਡੇ - 5-6, ਪਿਆਜ਼ - 1 ਬਾਰੀਕ ਕੱਟਿਆ ਹੋਇਆ, ਗਾਜਰ - 3 ਚਮਚ ਪੀਸੀ ਹੋਈ, ਹਰੀ ਸ਼ਿਮਲਾ ਮਿਰਚ - 1 ਬਾਰੀਕ ਕੱਟੀ ਹੋਈ, ਦੁੱਧ - 3-4 ਚਮਚ, ਟਮਾਟਰ - 1 ਕੱਟਿਆ ਹੋਇਆ, ਧਨੀਆ ਪੱਤੇ - 2 ਚਮਚ ਬਾਰੀਕ ਕੱਟੇ ਹੋਏ, ਕਾਲੀ ਮਿਰਚ ਪਾਊਡਰ - 1/4 ਚਮਚ, ਸੁਆਦ ਅਨੁਸਾਰ ਲੂਣ
ਅੰਡਿਆਂ ਦੇ ਕੱਪ ਬਣਾਉਣ ਦੀ ਵਿਧੀ
-ਸਭ ਤੋਂ ਪਿਹਾਲਾਂ ਇੱਕ ਕਟੋਰੇ ਵਿੱਚ ਸਾਰੇ ਅੰਡੇ ਤੋੜ ਕੇ ਪਾਓ ਤੇ ਇਨ੍ਹਾਂ ਅੰਡਿਆਂ ਨੂੰ ਚੰਗੀ ਤਰ੍ਹਾਂ ਫੈਂਟ ਲਓ।
-ਇਸ 'ਚ ਦੁੱਧ ਪਾ ਕੇ ਦੁਬਾਰਾ ਹਿਲਾਓ। ਸ਼ਿਮਲਾ ਮਿਰਚ, ਪਿਆਜ਼, ਧਨੀਆ ਪੱਤੇ, ਟਮਾਟਰ, ਗਾਜਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਤੇ ਬਾਰੀਕ-ਬਾਰੀਕ ਕੱਟ ਲਓ।
-ਹੁਣ ਅੰਡੇ ਦੇ ਘੋਲ ਵਿੱਚ ਸਾਰੀਆਂ ਸਬਜ਼ੀਆਂ ਨੂੰ ਮਿਲਾਓ। ਇਸ ਵਿਚ ਸਵਾਦ ਅਨੁਸਾਰ ਨਮਕ ਅਤੇ ਕਾਲੀ ਮਿਰਚ ਪਾਊਡਰ ਮਿਲਾਓ।
-ਹੁਣ ਇਸ ਨੂੰ ਇਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਮਿਲਾਓ।
-ਇੱਕ ਮਫਿਨ ਟ੍ਰੇ ਲਵੋ। ਇਹ ਟ੍ਰੇ ਤੁਹਾਨੂੰ ਬਾਜ਼ਾਰ ਵਿੱਚ ਕਿਤੇ ਵੀ ਆਸਾਨੀ ਨਾਲ ਮਿਲ ਜਾਵੇਗੀ।
-ਇਸ 'ਤੇ ਚੰਗੀ ਤਰ੍ਹਾਂ ਤੇਲ ਲਗਾਓ। ਹੁਣ ਅੰਡੇ ਦੇ ਮਿਸ਼ਰਣ ਨੂੰ ਮੋਲਡ ਵਿੱਚ ਪਾਓ।
-ਇਸ ਮਿਸ਼ਰਣ ਨੂੰ ਓਵਨ ਵਿੱਚ ਲਗਭਗ 180 ਡਿਗਰੀ ਸੈਲਸੀਅਸ 'ਤੇ 10 ਤੋਂ 15 ਮਿੰਟ ਤੱਕ ਪਕਾਓ।
-ਹੁਣ ਅੰਡਿਆਂ ਦੇ ਕੱਪ ਨੂੰ ਹੌਲੀ-ਹੌਲੀ ਮੋਲਡ ਤੋਂ ਬਾਹਰ ਕੱਢੋ।
-ਇਹ ਨਾਸ਼ਤਾ ਦਿਖਣ ਵਿੱਚ ਜਿੰਨਾ ਵੱਖਰਾ ਲਗਦਾ ਹੈ ਖਾਣ ਵਿੱਚ ਓਨਾ ਹੀ ਟੇਸਟੀ ਹੋਵੇਗਾ ਤੇ ਬੱਚੇ ਵੀ ਬਹੁਤ ਚਾਅ ਨਾਲ ਇਸ ਨੂੰ ਖਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Egg, Food, Healthy Food, Recipe