Hair Care Tips: ਸਰੀਰ ਦੀ ਸੁੰਦਰਤਾ ਵਿੱਚ ਵਾਲਾਂ ਦਾ ਆਪਣਾ ਖਾਸ ਅਤੇ ਅਹਿਮ ਯੋਗਦਾਨ ਹੈ। ਇਸ ਨਾਲ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ। ਪਰ ਬਦਲੇ ਹੋਏ ਜੀਵਨ ਜਿਉਣ ਦੇ ਢੰਗਾਂ, ਪ੍ਰਦੂਸ਼ਣ ਅਤੇ ਹੋਰ ਕਈ ਤਰ੍ਹਾਂ ਦੇ ਕੈਮੀਕਲ ਵਾਲੇ ਪ੍ਰੋਡਕਟ ਵਰਤਣ ਕਰਕੇ ਵਾਲ ਬੇਜਾਨ ਅਤੇ ਰੁੱਖੇ ਹੋ ਜਾਂਦੇ ਹਨ। ਇਸ ਲਈ ਤੁਸੀਂ ਅੰਡੇ ਦੀ ਮਦਦ ਲੈ ਕੇ ਇਹਨਾਂ ਦੀ ਸੁੰਦਰਤਾ ਵਾਪਸ ਲਿਆ ਸਕਦੇ ਹੋ। "ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਅੰਡੇ" ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਅੰਡਾ ਸਾਡੇ ਵਾਲਾਂ ਲਈ ਇੱਕ ਬਹੁਤ ਮਹੱਤਵਪੂਰਨ ਟੋਨਿਕ ਵਾਂਗ ਕੰਮ ਕਰਦਾ ਹੈ। ਅੰਡੇ ਦੀ ਵਰਤੋਂ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ, ਸੁੱਕੇ ਅਤੇ ਰੁੱਖੇ ਵਾਲ ਜਾਂ ਵਾਲਾਂ ਦਾ ਵਿਕਾਸ ਨਾ ਹੋਣ ਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਡਿਆਂ ਵਿੱਚ ਪ੍ਰੋਟੀਨ, ਖਣਿਜ ਅਤੇ ਬੀ ਕੰਪਲੈਕਸ ਵਿਟਾਮਿਨ ਭਰਪੂਰ ਹੁੰਦੇ ਹਨ ਜੋ ਵਾਲਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਜੇ ਅੰਡੇ ਦੇ ਵਾਲਾਂ ਲਈ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਇੱਕ ਲੰਬੀ ਲਿਸਟ ਬਣ ਸਕਦੀ ਹੈ ਪਰ stylecrase.com ਦੇ ਅਨੁਸਾਰ ਅੰਡੇ ਵਾਲਾਂ ਲਈ ਵਰਦਾਨ ਹਨ ਕਿਉਂਕਿ ਇਹਨਾਂ ਵਿੱਚ ਪ੍ਰੋਟੀਨ ਅਤੇ ਬਾਇਓਟਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਵਾਲਾਂ ਦਾ ਝੜਨਾ ਬੰਦ ਕਰਦੇ ਹਨ ਅਤੇ ਵਾਲਾਂ ਦੇ ਵਾਧੇ ਵਿੱਚ ਮਦਦ ਕਰਦੇ ਹਨ। ਅੰਡੇ ਵਾਲਾਂ ਨੂੰ ਹਾਈਡਰੇਟ ਕਰਦੇ ਹਨ।
ਅੰਡੇ ਵਿੱਚ ਮੌਜੂਦ ਪ੍ਰੋਟੀਨ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ। ਅੰਡੇ ਦੇ ਦੋਵੇਂ ਹਿੱਸੇ ਵੱਖ-ਵੱਖ ਵਾਲਾਂ ਲਈ ਕੰਮ ਆਉਂਦੇ ਹਨ। ਆਂਡੇ ਦੀ ਜਰਦੀ ਦੀ ਗੱਲ ਕਰੀਏ ਤਾਂ ਸੁੱਕੇ-ਅਤੇ ਬੇਜਾਨ ਵਾਲਾਂ ਲਈ ਇਹ ਬਹੁਤ ਫਾਇਦੇਮੰਦ ਹੈ ਅਤੇ ਸਫ਼ੈਦ ਹਿੱਸੇ ਦੀ ਵਰਤੋਂ ਤੇਲ-ਯੁਕਤ ਵਾਲਾਂ ਲਈ ਕੀਤੀ ਜਾਂਦੀ ਹੈ।
ਇਸ ਤਰ੍ਹਾਂ ਕਰੋ ਅੰਡੇ ਦੀ ਵਰਤੋਂ:
1. ਤੁਸੀਂ ਵਾਲਾਂ ਦੇ ਲਈ ਅੰਡੇ ਦਾ ਮਾਸਕ ਬਣਾ ਕੇ ਲਗਾ ਸਕਦੇ ਹੋ। ਮਾਸਕ ਬਣਾਉਣ ਲਈ ਤੁਸੀਂ ਇੱਕ ਚਮਚ ਜੈਤੂਨ ਦਾ ਤੇਲ ਲਓ ਅਤੇ ਉਸ ਵਿੱਚ ਇੱਕ ਅੰਡਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਫੈਂਟ ਲਓ। ਇਸਨੂੰ ਹੁਣ ਆਪਣੇ ਚੰਗੀ ਤਰ੍ਹਾਂ ਵਾਲਾਂ 'ਤੇ ਲਗਾਓ ਅਤੇ 20 ਮਿੰਟ ਬਾਅਦ ਠੰਡੇ ਪਾਣੀ ਨਾਲ ਸਿਰ ਧੋ ਲਓ। ਇਸਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਮਾਸਕ ਸਾਡੀ ਖੋਪੜੀ ਦੇ ਤੇਲ ਦਾ ਸੰਤੁਲਨ ਬਣਾਉਂਦਾ ਹੈ।
2. ਤੁਸੀਂ ਅੰਡੇ ਨੂੰ ਕੇਲੇ ਨਾਲ ਮਿਲਾ ਕੇ ਵੀ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ, ਇੱਕ ਚਮਚ ਜੈਤੂਨ ਦਾ ਤੇਲ ਅਤੇ ਇੱਕ ਅੰਡਾ ਮਿਲਾਓ। ਇਸ ਨੂੰ ਆਪਣੇ ਵਾਲਾਂ ਅਤੇ ਸਿਰ ਦੀ ਸਕਿਨ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਇਸਨੂੰ 15 ਮਿੰਟ ਤੱਕ ਰਹਿਣ ਦਿਓ। ਇਸ ਨਾਲ ਤੁਹਾਨੂੰ ਬੀ ਵਿਟਾਮਿਨ ਅਤੇ ਪੋਟਾਸ਼ੀਅਮ ਮਿਲਦਾ ਹੈ।
3. ਤੁਸੀਂ ਅੰਡੇ ਦੀ ਵਰਤੋਂ ਪਿਆਜ਼ ਨਾਲ ਵੀ ਕਰ ਸਕਦੇ ਹੋ। ਇਸ ਲਈ ਤੁਸੀਂ 2 ਅੰਡੇ ਲਓ ਅਤੇ ਇੱਕ ਚਮਚ ਪਿਆਜ਼ ਦਾ ਰਸ ਮਿਲਾਓ। ਹੁਣ ਇਸਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸਨੂੰ ਆਪਣੇ ਸਿਰ 'ਤੇ 30 ਮਿੰਟ ਤੱਕ ਲਗਾ ਕੇ ਰੱਖੋ। ਫਿਰ ਠੰਡੇ ਪਾਣੀ ਨਾਲ ਆਪਣੇ ਸਿਰ ਨੂੰ ਧੋ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Egg, Hair Care Tips, Healthy lifestyle