Home /News /lifestyle /

ਦੇਸ਼ ਵਿੱਚ ਬਣਨਗੇ ਇਲੈਕਟ੍ਰਿਕ ਹਾਈਵੇ, ਸਰਕਾਰ ਬਣਾ ਰਹੀ ਹੈ ਨਵੀਂ ਯੋਜਨਾ, ਪੜ੍ਹੋ ਪੂਰੀ ਰਿਪੋਰਟ

ਦੇਸ਼ ਵਿੱਚ ਵਧਦੇ ਪ੍ਰਦੂਸ਼ਣ ਅਤੇ ਮਹਿੰਗੇ ਹੋ ਰਹੇ ਪੈਟਰੋਲ ਡੀਜ਼ਲ ਤੋਂ ਹੁਣ ਸ਼ਾਇਦ ਛੁਟਕਾਰਾ ਮਿਲ ਸਕਦਾ ਹੈ। ਦੇਸ਼ ਵਿੱਚ ਦੋ-ਪਹੀਆ ਤੋਂ ਲੈ ਕੇ ਚਾਰ ਪਹੀਆ ਤੱਕ ਹੁਣ ਬੈਟਰੀ ਨਾਲ ਚੱਲਣ ਵਾਲੇ ਹਨ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਅਤੇ ਪ੍ਰਦੂਸ਼ਣ ਨੂੰ ਘਟ ਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਦੇਸ਼ ਵਿੱਚ ਵਧਦੇ ਪ੍ਰਦੂਸ਼ਣ ਅਤੇ ਮਹਿੰਗੇ ਹੋ ਰਹੇ ਪੈਟਰੋਲ ਡੀਜ਼ਲ ਤੋਂ ਹੁਣ ਸ਼ਾਇਦ ਛੁਟਕਾਰਾ ਮਿਲ ਸਕਦਾ ਹੈ। ਦੇਸ਼ ਵਿੱਚ ਦੋ-ਪਹੀਆ ਤੋਂ ਲੈ ਕੇ ਚਾਰ ਪਹੀਆ ਤੱਕ ਹੁਣ ਬੈਟਰੀ ਨਾਲ ਚੱਲਣ ਵਾਲੇ ਹਨ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਅਤੇ ਪ੍ਰਦੂਸ਼ਣ ਨੂੰ ਘਟ ਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

ਸਰਕਾਰ ਨਵੇਂ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਤਾਂ ਕਿ ਇਸ ਸੈਗਮੇਂਟ ਨੂੰ ਵਧਾਇਆ ਜਾ ਸਕੇ। ਇਹ ਸਾਰੀ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ। ਇਹ ਨਵਾਂ ਪ੍ਰੋਜੈਕਟ ਇਲੈਕਟ੍ਰਿਕ ਹਾਈਵੇ ਦਾ ਹੈ। ਗਡਕਰੀ ਮੁਤਾਬਕ ਹੁਣ ਸਰਕਾਰ ਇਲੈਕਟ੍ਰਿਕ ਹਾਈਵੇਅ 'ਤੇ ਕੰਮ ਕਰ ਰਹੀ ਹੈ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਇਹ ਫੈਸਲਾ ਲਿਆ ਹੈ। ਇਨ੍ਹਾਂ ਹਾਈਵੇਅ ਦਾ ਨਿਰਮਾਣ ਇਸ ਤਰ੍ਹਾਂ ਹੋਵੇਗਾ ਕਿ ਇਸ 'ਚ ਭਾਰੀ ਵਾਹਨ ਜਿਵੇਂ ਕਿ ਇਲੈਕਟ੍ਰਿਕ ਟਰੱਕ ਅਤੇ ਬੱਸਾਂ ਨੂੰ ਆਸਾਨੀ ਨਾਲ ਚਾਰਜ ਕੀਤਾ ਜਾ ਸਕੇਗਾ।

ਇਕ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਸਰਕਾਰ ਸੌਰ ਊਰਜਾ 'ਤੇ ਆਧਾਰਿਤ ਇਲੈਕਟ੍ਰਿਕ ਹਾਈਵੇਅ ਵਿਕਸਿਤ ਕਰਨ 'ਤੇ ਲਗਾਤਾਰ ਕੰਮ ਕਰ ਰਹੀ ਹੈ। ਇਸ ਨਾਲ ਨਾ ਸਿਰਫ਼ ਕੁਦਰਤੀ ਸਰੋਤਾਂ ਦੀ ਬੱਚਤ ਹੋਵੇਗੀ ਸਗੋਂ ਪ੍ਰਦੂਸ਼ਣ ਵੀ ਕਾਫ਼ੀ ਘੱਟ ਹੋਵੇਗਾ।

ਜੇਕਰ ਇਲੈਕਟ੍ਰਿਕ ਹਾਈਵੇਅ ਦੀ ਗੱਲ ਕਰੀਏ ਤਾਂ ਇਸ ਦੇ ਬਣਨ ਨਾਲ ਇਲੈਕਟ੍ਰਿਕ ਗੱਡੀਆਂ ਨੂੰ ਚਲਾਉਣਾ ਬਹੁਤ ਸੁਵਿਧਾਜਨਕ ਹੋ ਜਾਵੇਗਾ। ਇਸ ਹਾਈਵੇਅ 'ਤੇ ਵੱਖ-ਵੱਖ ਥਾਵਾਂ 'ਤੇ ਹੈਵੀ ਡਿਊਟੀ ਚਾਰਜਿੰਗ ਪੁਆਇੰਟ ਲਗਾਏ ਜਾਣਗੇ ਤਾਂ ਜੋ ਈਵੀ ਡਰਾਈਵਰਾਂ ਨੂੰ ਚਾਰਜਿੰਗ ਦੀ ਸਹੂਲਤ ਮਿਲ ਸਕੇ।

ਸਰਕਾਰ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਇਲੈਕਟ੍ਰਿਕ ਹਾਈਵੇਅ 'ਤੇ ਸੂਰਜੀ ਊਰਜਾ ਅਤੇ ਪੌਣ ਊਰਜਾ ਦੀ ਵਰਤੋਂ ਕੀਤੀ ਜਾਵੇ ਪਰ ਇੱਥੇ ਓਵਰਹੈੱਡ ਪਾਵਰ ਲਾਈਨ ਵੀ ਵਿਛਾਈ ਜਾਵੇਗੀ ਤਾਂ ਜੋ ਕਿਸੇ ਵੀ ਹਾਲਤ 'ਚ ਇੱਥੇ ਬਿਜਲੀ ਸਪਲਾਈ ਬੰਦ ਨਾ ਹੋਵੇ। ਇਸ ਦੌਰਾਨ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਬਿਜਲੀ ਆਧਾਰਿਤ ਜਨਤਕ ਟਰਾਂਸਪੋਰਟ ਦਾ ਵਿਕਾਸ ਕਰਨਾ ਚਾਹੁੰਦੀ ਹੈ।

ਇਸ ਤੋਂ ਇਲਾਵਾ ਇਹਨਾਂ ਹਾਈਵੇ 'ਤੇ ਜੋ ਟੋਲ ਪਲਾਜ਼ੇ ਹੋਣਗੇ ਉਹਨਾਂ ਨੂੰ ਵੀ ਸੋਲਰ ਐਨਰਜੀ ਨਾਲ ਚਲਾਇਆ ਜਾਵੇਗਾ।

ਇਸ ਦੇ ਨਾਲ ਹੀ ਗਡਕਰੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਟੋਲ ਪਲਾਜ਼ਿਆਂ 'ਤੇ ਆਟੋਮੇਟਿਡ ਕਲੈਕਸ਼ਨ ਸਿਸਟਮ ਵਿਕਸਿਤ ਕਰਨ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ ਦੋ ਪਾਇਲਟ ਪ੍ਰੋਜੈਕਟਾਂ 'ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਇਹ ਸਿਸਟਮ ਅਜਿਹਾ ਹੋਵੇਗਾ ਕਿ ਕਿਸੇ ਵੀ ਡਰਾਈਵਰ ਦੇ ਬੈਂਕ ਖਾਤੇ ਵਿੱਚੋਂ ਟੋਲ ਚਾਰਜ ਆਪਣੇ ਆਪ ਹੀ ਕੱਟ ਲਿਆ ਜਾਵੇਗਾ।

ਹਾਲਾਂਕਿ, ਫਾਸਟੈਗ ਦਾ ਹਵਾਲਾ ਦਿੰਦੇ ਹੋਏ, ਉਸਨੇ ਕਿਹਾ ਕਿ ਇਸਦੇ ਲਾਗੂ ਹੋਣ ਤੋਂ ਬਾਅਦ, ਟੋਲ 'ਤੇ ਵਾਹਨ ਦੇ ਰੁਕਣ ਦੇ ਔਸਤ ਸਮੇਂ ਵਿੱਚ ਬਹੁਤ ਕਮੀ ਆਈ ਹੈ। ਪਹਿਲਾਂ ਇਹ ਸਮਾਂ 8 ਮਿੰਟ ਦਾ ਸੀ ਜੋ ਘਟ ਕੇ 45 ਸੈਕਿੰਡ ਰਹਿ ਗਿਆ ਹੈ।

Published by:Drishti Gupta
First published:

Tags: Central government, National highway, Nitin Gadkari