Home /News /lifestyle /

EV Sales: ਇਲੈਕਟ੍ਰਿਕ ਵਾਹਨ ਵਿਕਰੀ 'ਚ ਆਇਆ ਵੱਡਾ ਉਛਾਲ, ਟਾਟਾ ਮੋਟਰਜ਼-ਹੀਰੋ ਸਭ ਤੋਂ ਅੱਗੇ

Electric Vehicle Sale in India: ਭਾਰਤ ਦਾ ਆਟੋਮੋਬਾਈਲ ਸੈਕਟਰ ਤੇਜ਼ੀ ਨਾਲ ਇਲੈਕਟ੍ਰਿਕ ਵਾਹਨ ਸੈਕਟਰ ਵਿੱਚ ਬਦਲ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਲੋਕ ਇਲੈਕਟ੍ਰਿਕ ਬਾਈਕ ਜਾਂ ਕਾਰਾਂ ਖਰੀਦ ਰਹੇ ਹਨ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਇਕ ਸਾਲ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਤਿੰਨ ਗੁਣਾ ਤੋਂ ਜ਼ਿਆਦਾ ਵਧੀ ਹੈ।

ਹੋਰ ਪੜ੍ਹੋ ...
  • Share this:

ਵਾਹਨ ਡੀਲਰਾਂ ਦੀ ਸੰਸਥਾ ਫੈਡਰੇਸ਼ਨ ਆਫ ਡੀਲਰਜ਼ ਐਸੋਸੀਏਸ਼ਨ- FADA ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਚੂਨ ਵਿਕਰੀ 'ਚ ਜ਼ਬਰਦਸਤ ਉਛਾਲ ਆਇਆ ਹੈ। ਅੰਕੜੇ ਦੱਸਦੇ ਹਨ ਕਿ ਇਲੈਕਟ੍ਰਿਕ ਵਾਹਨਾਂ ਦੀ ਪ੍ਰਚੂਨ ਵਿਕਰੀ ਤਿੰਨ ਗੁਣਾ ਤੋਂ ਵੱਧ ਵਧੀ ਹੈ। ਇਸ ਵਿੱਚ ਦੋਪਹੀਆ ਵਾਹਨਾਂ ਦੀ ਵਿਕਰੀ ਸਭ ਤੋਂ ਵੱਧ ਰਹੀ ਹੈ।

FADA ਨੇ ਕਿਹਾ ਹੈ ਕਿ 2021-22 ਵਿੱਚ ਕੁੱਲ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 4,29,217 ਯੂਨਿਟਾਂ ਤੱਕ ਪਹੁੰਚ ਗਈ, ਜੋ ਕਿ ਵਿੱਤੀ ਸਾਲ 2020-21 ਵਿੱਚ 1,34,821 ਯੂਨਿਟਾਂ ਤੋਂ ਤਿੰਨ ਗੁਣਾ ਵੱਧ ਹੈ। ਸਾਲ 2019-20 ਵਿੱਚ ਕੁੱਲ ਇਲੈਕਟ੍ਰਿਕ ਵਿਕਰੀ 1,68,300 ਯੂਨਿਟ ਸੀ।

ਸਿਖਰ ਉੱਤੇ ਹੈ ਟਾਟਾ ਮੋਟਰਜ਼ : FADA ਨੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਟਾਟਾ ਮੋਟਰਸ (Tata Motors) ਘਰੇਲੂ ਵਾਹਨਾਂ ਵਿੱਚ ਸਭ ਤੋਂ ਅੱਗੇ ਰਹੀ ਹੈ। ਟਾਟਾ ਮੋਟਰਜ਼ ਨੇ ਇਸ ਸਮੇਂ ਦੌਰਾਨ 15,198 ਯੂਨਿਟ ਵੇਚੇ ਹਨ। ਇਸ ਵਿਕਰੀ ਨਾਲ ਇਸ ਦੀ ਬਾਜ਼ਾਰ ਹਿੱਸੇਦਾਰੀ 85.37 ਫੀਸਦੀ ਹੋ ਗਈ ਹੈ। ਕੰਪਨੀ ਨੇ ਸਾਲ 2020-21 ਵਿੱਚ 3,523 ਯੂਨਿਟ ਵੇਚੇ ਸਨ। ਇਸ ਮਾਮਲੇ 'ਚ MG ਮੋਟਰ ਇੰਡੀਆ ਦੂਜੇ ਸਥਾਨ 'ਤੇ ਰਹੀ ਹੈ। ਐਮਜੀ ਮੋਟਰ ਇੰਡੀਆ ਨੇ 2,045 ਯੂਨਿਟਾਂ ਦੀ ਵਿਕਰੀ ਦੇ ਨਾਲ 11.49 ਪ੍ਰਤੀਸ਼ਤ ਮਾਰਕੀਟ 'ਤੇ ਕਬਜ਼ਾ ਕਰ ਲਿਆ ਹੈ। 2020-21 ਵਿੱਚ, ਕੰਪਨੀ ਨੇ 1,115 ਇਲੈਕਟ੍ਰਿਕ ਵਾਹਨ ਵੇਚੇ। ਮਹਿੰਦਰਾ ਐਂਡ ਮਹਿੰਦਰਾ 156 ਯੂਨਿਟਾਂ ਦੇ ਨਾਲ ਤੀਜੇ ਸਥਾਨ 'ਤੇ ਐਮਜੀ ਮੋਟਰ ਇੰਡੀਆ ਅਤੇ ਚੌਥੇ ਸਥਾਨ 'ਤੇ ਹੁੰਡਈ ਮੋਟਰ ਰਹੀ ਹੈ। ਹੁੰਡਈ ਮੋਟਰ ਨੇ ਇਸ ਸਮੇਂ ਦੌਰਾਨ 128 ਇਲੈਕਟ੍ਰਿਕ ਵਾਹਨ ਵੇਚੇ ਹਨ।

ਹੀਰੋ ਇਲੈਕਟ੍ਰਿਕ ਹੈ ਸਭ ਤੋਂ ਅੱਗੇ : ਦੋ ਪਹੀਆ ਵਾਹਨ ਦੀ ਵਿਕਰੀ ਬਾਰੇ ਗੱਲ ਕਰੀਏ ਤਾਂ FADA ਨੇ ਦੋ ਪਹੀਆ ਵਾਹਨਾਂ ਦੀ ਵਿਕਰੀ ਦੇ ਅੰਕੜੇ ਵੀ ਜਾਰੀ ਕੀਤੇ ਹਨ। ਪਿਛਲੇ ਵਿੱਤੀ ਸਾਲ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 2,31,338 ਯੂਨਿਟ ਰਹੀ ਸੀ। ਇਹ ਅੰਕੜਾ ਸਾਲ 2020-21 ਵਿੱਚ 41,046 ਯੂਨਿਟਾਂ ਨਾਲੋਂ ਪੰਜ ਗੁਣਾ ਵੱਧ ਹੈ। ਹੀਰੋ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਸਭ ਤੋਂ ਅੱਗੇ ਹੈ। ਕੰਪਨੀ ਨੇ 65,303 ਯੂਨਿਟਾਂ ਦੀ ਵਿਕਰੀ ਨਾਲ ਘਰੇਲੂ ਬਾਜ਼ਾਰ 'ਚ 28.23 ਫੀਸਦੀ ਹਿੱਸੇਦਾਰੀ ਹਾਸਲ ਕੀਤੀ ਹੈ। ਦੂਜਾ ਨੰਬਰ ਓਕੀਨਾਵਾ ਆਟੋਟੈਕ ਦਾ ਰਿਹਾ। ਓਕੀਨਾਵਾ ਨੇ ਪਿਛਲੇ ਸਾਲ 46,447 ਯੂਨਿਟ ਵੇਚੇ ਸਨ।

ਐਂਪੀਅਰ ਵਹੀਕਲਜ਼ ਨੇ 24,648 ਯੂਨਿਟਾਂ ਦੀ ਵਿਕਰੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਹੀਰੋ ਮੋਟੋਕਾਰਪ ਦੀ ਅਥਰ ਐਨਰਜੀ ਨੇ 19,971 ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਅਤੇ ਚੌਥੇ ਸਥਾਨ 'ਤੇ ਰਹੀ। ਓਲਾ ਇਲੈਕਟ੍ਰਿਕ 14,371 ਵਾਹਨਾਂ ਦੀ ਵਿਕਰੀ ਨਾਲ ਛੇਵੇਂ ਸਥਾਨ 'ਤੇ ਹੈ ਅਤੇ 9,458 ਵਾਹਨਾਂ ਦੀ ਵਿਕਰੀ ਨਾਲ TVS ਮੋਟਰ ਸੱਤਵੇਂ ਸਥਾਨ 'ਤੇ ਹੈ। FADA ਨੇ ਕਿਹਾ ਕਿ ਪਿਛਲੇ ਸਾਲ ਇਲੈਕਟ੍ਰਿਕ ਥ੍ਰੀ-ਵ੍ਹੀਲਰਸ ਦੀ ਵਿਕਰੀ ਵਧ ਕੇ 1,77,874 ਯੂਨਿਟ ਹੋ ਗਈ, ਜੋ ਪਿਛਲੇ ਵਿੱਤੀ ਸਾਲ 'ਚ 88,391 ਯੂਨਿਟ ਸੀ। ਇਸੇ ਤਰ੍ਹਾਂ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਦੀ ਵਿਕਰੀ 400 ਯੂਨਿਟਾਂ ਤੋਂ ਵਧ ਕੇ 2,203 ਯੂਨਿਟ ਹੋ ਗਈ।

ਫੈਡਰੇਸ਼ਨ ਆਫ ਡੀਲਰਜ਼ ਐਸੋਸੀਏਸ਼ਨਜ਼- FADA ਨੇ 1,605 ਵਿੱਚੋਂ 1,397 ਖੇਤਰੀ ਟਰਾਂਸਪੋਰਟ ਦਫ਼ਤਰਾਂ (RTOs) ਤੋਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਬਾਰੇ ਇਹ ਅੰਕੜੇ ਇਕੱਠੇ ਕੀਤੇ ਹਨ।
Published by:rupinderkaursab
First published:

Tags: Auto, Auto industry, Auto news, Automobile

ਅਗਲੀ ਖਬਰ