Home /News /lifestyle /

ਅਮਰੀਕਾ ਵਿੱਚ ਆਰਥਿਕ ਮੰਦੀ ਦੀ ਬਣੀ ਸੰਭਾਵਨਾ, ਐਲੋਨ ਮਸਕ ਨੇ ਮੰਦੀ ਲਈ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਅਮਰੀਕਾ ਵਿੱਚ ਆਰਥਿਕ ਮੰਦੀ ਦੀ ਬਣੀ ਸੰਭਾਵਨਾ, ਐਲੋਨ ਮਸਕ ਨੇ ਮੰਦੀ ਲਈ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

filephoto

filephoto

ਫੇਡ ਨੇ ਮਈ ਦੇ ਸ਼ੁਰੂ ਵਿੱਚ ਵਿਆਜ ਦਰਾਂ ਵਿੱਚ 0.50 ਪ੍ਰਤੀਸ਼ਤ ਵਾਧਾ ਕੀਤਾ, ਜੋ 22 ਸਾਲਾਂ ਵਿੱਚ ਸਭ ਤੋਂ ਵੱਡਾ ਵਾਧਾ ਹੈ। ਦਰਅਸਲ, ਇਸ ਦਾ ਇਰਾਦਾ ਪ੍ਰਚੂਨ ਮਹਿੰਗਾਈ ਦੀ ਦਰ ਨੂੰ ਹੇਠਾਂ ਲਿਆਉਣਾ ਹੈ, ਜੋ ਅਮਰੀਕਾ ਵਿੱਚ 40 ਸਾਲਾਂ ਦੇ ਸਿਖਰ 'ਤੇ ਪਹੁੰਚ ਗਈ ਹੈ

 • Share this:
  ਟੇਸਲਾ (Tesla) ਅਤੇ ਸਪੇਸਐਕਸ (SpaceX) ਕੰਪਨੀਆਂ ਦੇ ਮਾਲਕ ਅਰਬਪਤੀ ਐਲੋਨ ਮਸਕ (Elon Musk) ਨੇ ਅਮਰੀਕਾ ਦੇ ਮੰਦੀ ਵਿੱਚ ਫਸ ਜਾਣ ਦੀ ਚਿੰਤਾਂ ਜਤਾਈ ਹੈ। ਐਲੋਨ ਮਸਕ ਦੇ ਅਨੁਸਾਰ ਅਮਰੀਕਾ ਲਗਭਗ ਮੰਦੀ ਦੀ ਲਪੇਟ 'ਚ ਹੈ। ਮਸਕ ਨੇ ਕਿਹਾ ਕਿ ਅਰਥਸ਼ਾਸਤਰੀਆਂ ਅਤੇ ਅੰਕੜਿਆਂ ਦੇ ਗਣਿਤ 'ਤੇ ਨਾ ਜਾਓ। ਅਮਰੀਕਾ ਲਗਭਗ ਮੰਦੀ ਦੀ ਲਪੇਟ ਵਿੱਚ ਹੈ। ਕੰਪਨੀਆਂ ਨੂੰ ਹੁਣ ਆਪਣੀ ਲਾਗਤ ਅਤੇ ਨਕਦੀ ਦੇ ਪ੍ਰਵਾਹ 'ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਔਖਾ ਸਮਾਂ ਵੀ ਜਲਦੀ ਹੀ ਲੰਘ ਜਾਵੇਗਾ ਅਤੇ ਆਰਥਿਕਤਾ ਵਿੱਚ ਮੁੜ ਉਛਾਲ ਆਵੇਗਾ।

  ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਕਿੰਨਾ ਸਮਾਂ ਚੱਲੇਗਾ ਪਰ ਫਿਲਹਾਲ ਸੰਭਾਵਿਤ ਮੰਦੀ ਦਾ ਇਹ ਪੜਾਅ ਅਗਲੇ ਇੱਕ ਸਾਲ ਜਾਂ 18 ਮਹੀਨਿਆਂ ਤੱਕ ਚੱਲਣ ਦੀ ਉਮੀਦ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਗੋਲਡਮੈਨ ਸੋਕਸ ਨੇ ਅਮਰੀਕਾ ਵਿੱਚ ਮੰਦੀ ਦਾ ਖਤਰਾ ਦੱਸਿਆ ਸੀ।

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਤੋਂ ਬਾਅਦ ਹਾਲ ਹੀ ਵਿੱਚ ਅਮਰੀਕਾ ਵਿੱਚ ਮੰਦੀ ਦਾ ਖਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ। ਫੇਡ ਨੇ ਮਈ ਦੇ ਸ਼ੁਰੂ ਵਿੱਚ ਵਿਆਜ ਦਰਾਂ ਵਿੱਚ 0.50 ਪ੍ਰਤੀਸ਼ਤ ਵਾਧਾ ਕੀਤਾ, ਜੋ 22 ਸਾਲਾਂ ਵਿੱਚ ਸਭ ਤੋਂ ਵੱਡਾ ਵਾਧਾ ਹੈ। ਦਰਅਸਲ, ਇਸ ਦਾ ਇਰਾਦਾ ਪ੍ਰਚੂਨ ਮਹਿੰਗਾਈ ਦੀ ਦਰ ਨੂੰ ਹੇਠਾਂ ਲਿਆਉਣਾ ਹੈ, ਜੋ ਅਮਰੀਕਾ ਵਿੱਚ 40 ਸਾਲਾਂ ਦੇ ਸਿਖਰ 'ਤੇ ਪਹੁੰਚ ਗਈ ਹੈ।

  ਇਸ ਤੋਂ ਬਿਨ੍ਹਾਂ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ 1.4 ਫੀਸਦੀ ਤੱਕ ਜ਼ੀਰੋ ਤੋਂ ਹੇਠਾਂ ਰਹੀ ਹੈ। ਇਸ ਨੇ ਖਪਤਕਾਰਾਂ ਦੇ ਖਰਚਿਆਂ ਨੂੰ ਘਟਾਉਣ, ਕਾਰੋਬਾਰ ਲਈ ਨਿਵੇਸ਼ ਨੂੰ ਘਟਾਉਣ ਦਾ ਪ੍ਰਭਾਵ ਦਿਖਾਇਆ ਹੈ। ਜਦਕਿ ਸਾਲ 2022 ਦੂਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 1.8 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।
  ਐਲੋਨ ਮਸਕ ਨੇ ਕਿਹਾ ਕਿ ਮੰਦੀ ਹਮੇਸ਼ਾ ਬੁਰੀ ਚੀਜ਼ ਨਹੀਂ ਹੁੰਦੀ। ਜੇਕਰ ਤੁਸੀਂ ਲੰਬੇ ਸਮੇਂ ਤੱਕ ਬਾਜ਼ਾਰ ਅਤੇ ਆਰਥਿਕਤਾ ਵਿੱਚ ਉਛਾਲ ਦੇਖਦੇ ਹੋ, ਤਾਂ ਤੁਸੀਂ ਬਿਨਾਂ ਸੋਚੇ ਸਮਝੇ ਆਪਣੀ ਪੂੰਜੀ ਨਿਵੇਸ਼ ਕਰਨਾ ਸ਼ੁਰੂ ਕਰ ਦਿਓਗੇ। ਇਸ ਨਾਲ ਅਜਿਹਾ ਹੋਵੇਗਾ ਕਿ ਬਾਜ਼ਾਰ 'ਚ ਮੂਰਖਾਂ 'ਤੇ ਵੀ ਪੈਸਿਆਂ ਦੀ ਬਰਸਾਤ ਸ਼ੁਰੂ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ, ਮੰਦੀ ਸਾਨੂੰ ਸਮਝਦਾਰੀ ਨਾਲ ਮੁੜ ਨਿਵੇਸ਼ ਕਰਨ ਅਤੇ ਮਾਰਕੀਟ ਨੂੰ ਹੋਰ ਡੂੰਘਾਈ ਨਾਲ ਸਮਝਣ ਦਾ ਮੌਕਾ ਦਿੰਦੀ ਹੈ।

  ਅਮਰੀਕਾ ਵਿੱਚ ਆਰਥਿਕ ਮੰਦੀ ਦੇ ਕਾਰਨ
  ਐਮਾਜ਼ਾਨ ਦੇ ਮਾਲਕ ਜੈਫ ਬੇਜੋਸ ਵਾਂਗ, ਮਸਕ ਨੇ ਵੀ ਮਹਿੰਗਾਈ ਵਿੱਚ ਵਾਧੇ ਦਾ ਕਾਰਨ ਸਰਕਾਰ ਦੁਆਰਾ ਛਾਪੇ ਗਏ ਅਣਗਿਣਤ ਨੋਟਾਂ ਨੂੰ ਦੱਸਿਆ। ਉਨ੍ਹਾਂ ਅਮਰੀਕੀ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਵੱਡੀ ਗਿਣਤੀ 'ਚ ਨੋਟ ਛਾਪਣ ਨਾਲ ਮਹਿੰਗਾਈ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਵੈਨੇਜ਼ੁਏਲਾ ਦੀ ਮਿਸਾਲ ਹੈ, ਜਿਸ ਨੇ ਇਸ ਨਕਸ਼ੇ ਕਦਮ 'ਤੇ ਚੱਲ ਕੇ ਆਪਣੇ ਆਪ ਨੂੰ ਤਬਾਹ ਕਰ ਲਿਆ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੰਨਾ ਉਲਝਣ ਵਾਲਾ ਹੈ। ਮਸਕ ਨੇ ਈ-ਕਾਰ ਸਮੇਤ ਕਈ ਨੀਤੀਆਂ ਲਈ ਅਮਰੀਕਾ ਦੀ ਸੱਤਾਧਾਰੀ ਪਾਰਟੀ ਦੀ ਆਲੋਚਨਾ ਕੀਤੀ ਹੈ।
  First published:

  Tags: Economic survey, Elon Musk, USA

  ਅਗਲੀ ਖਬਰ