Home /News /lifestyle /

ਟਵਿੱਟਰ ਦੇ ਮਾਲਕ Elon Musk ਨੂੰ ਲੋਕ ਸੁਣਾ ਰਹੇ ਨੇ ਖਰੀਆਂ-ਖਰੀਆਂ, ਪੜ੍ਹੋ ਇਸਦਾ ਕਾਰਨ

ਇੰਝ ਲਗਦਾ ਹੈ ਕਿ ਜਿਵੇਂ ਟਵਿੱਟਰ ਅਤੇ Elon Musk ਤੋਂ ਬਿਨਾਂ ਦਿਨ ਦੀਆਂ ਖਬਰਾਂ ਪੂਰੀਆਂ ਨਹੀਂ ਹੁੰਦੀਆਂ। ਕੰਪਨੀ ਨੂੰ ਟੇਕਓਵਰ ਕਰਨ ਤੋਂ ਲੈ ਕੇ ਹੁਣ ਤੱਕ ਹਰ ਦੂਸਰੇ ਦਿਨ ਟਵਿੱਟਰ ਤੇ ਮਸਕ ਦੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਆਪਣੇ ਟਵਿੱਟਰ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਟੀ-ਸ਼ਰਟ ਦਿਖਾ ਰਹੇ ਹਨ ਜਿਸ 'ਤੇ ਲਿਖਿਆ ਹੈ "Stay Woke"

ਹੋਰ ਪੜ੍ਹੋ ...
  • Share this:

ਦਰਅਸਲ ਵਿੱਚ ਇਹ ਟਵਿੱਟਰ ਦੇ ਹੈਡਕੁਆਰਟਰ ਦੀ ਇੱਕ ਅਲਮਾਰੀ ਵਿੱਚੋਂ ਮਿਲੀ ਹੈ ਜਿਸਨੂੰ ਮਸਕ ਨੇ ਪੋਸਟ ਕੀਤਾ ਅਤੇ ਇਸਨੂੰ 40 ਲੱਖ ਲੋਕ ਵੇਖ ਚੁੱਕੇ ਹਨ। ਐਲੋਨ ਮਸਕ ਨੇ ਲਿਖਿਆ ਹੈ ਕਿ ਦੇਖੋ ਮੈਨੂੰ ਟਵਿੱਟਰ ਹੈਡਕੁਆਰਟਰ ਦੀ ਇੱਕ ਅਲਮਾਰੀ ਵਿੱਚੋਂ ਕੀ ਮਿਲਿਆ ਅਤੇ ਨਾਲ ਹੀ ਉਹਨਾਂ ਨੇ ਹੱਸਣ ਵਾਲੇ ਇਮੋਜੀ ਲਗਾਏ ਹਨ।

ਇਸ ਨੂੰ ਲੈ ਕੇ ਇੰਟਰਨੈਟ 'ਤੇ ਲੋਕਾਂ ਨੇ ਮਸਕ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ T-shirt ਟਵਿੱਟਰ ਦੀ ਬਲੈਕ ਟੀਮ ਦੀ ਹੈ ਅਤੇ ਇਹੋ ਜਿਹੀ T-Shirt ਟਵਿੱਟਰ ਦੇ ਪਹਿਲੇ ਮਾਲਕ ਜੈਕ ਡੋਰਸੀ ਵੀ ਕਈ ਵਾਰ ਪਹਿਨ ਚੁੱਕੇ ਹਨ। ਜੈਕ ਡੋਰਸੀ ਇਸ ਗਰੁੱਪ ਨੂੰ ਸਪੋਰਟ ਕਰਨ ਲਈ ਕਈ ਵਾਰ ਇਸ ਤਰ੍ਹਾਂ ਦੀ T-Shirt ਵਿੱਚ ਦੇਖੇ ਗਏ ਸਨ।

ਟਵਿੱਟਰ ਤੇ ਮਸਕ ਨੂੰ ਸੁਣਾਉਂਦਿਆਂ ਹੋਇਆ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਬਲੈਕ ਸਰਕਲ ਵਿੱਚ ਲਿਖੇ ਸ਼ਬਦ ‘ਵੋਕ’ ਦਾ ਬਹੁਤ ਡੂੰਘਾ ਅਰਥ ਹੁੰਦਾ ਹੈ। ਟਵਿੱਟਰ ਦੇ ਕਰਮਚਾਰੀਆਂ ਨੇ ਇਹ ਕਿਸੇ ਖਾਸ ਮਕਸਦ ਨਾਲ ਪਹਿਣੀ ਸੀ। ਪਹਿਲੇ ਆਪਣੀ ਜਾਣਕਾਰੀ ਵਧਾਓ।

ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਮਸਕ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ ਜਿਹਨਾਂ ਨੇ ਟਵਿੱਟਰ ਨੂੰ ਮਸਕ ਤੋਂ ਪਹਿਲਾਂ ਚਲਾਇਆ ਹੈ। ਇਸ ਤਰ੍ਹਾਂ ਉਹ ਨੌਜਵਾਨ ਕਰਮਚਾਰੀਆਂ ਦਾ ਹੌਂਸਲਾ ਕਿਵੇਂ ਵਧਾਉਣਗੇ।

ਤੁਹਾਨੂੰ ਦੱਸ ਦੇਈਏ ਕਿ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਕੰਪਨੀ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਛੁੱਟੀ ਕਰ ਦਿੱਤੀ ਹੈ ਜਿਸ ਵਿੱਚ CEO ਪਰਾਗ ਅਗਰਵਾਲ ਦਾ ਨਾਮ ਵੀ ਹੈ। ਹਾਲ ਹੀ ਵਿੱਚ ਫਰਾਂਸ ਦੇ ਦੇ ਟਵਿੱਟਰ ਹੈੱਡ ਨੇ ਵੀ ਅਹੁਦਾ ਛੱਡ ਦਿੱਤਾ ਹੈ।

Published by:Drishti Gupta
First published:

Tags: Elon Musk, Tech News, Twitter