Elon Musk Chip for Brain: ਐਲੋਨ ਮਸਕ ਦਾ ਨਵਾਂ ਪ੍ਰੋਜੈਕਟ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਲੋਨ ਮਸਕ ਦੀ ਕੰਪਨੀ ਨਿਊਰਲਿੰਕ ਦਿਮਾਗ਼ੀ ਚਿੱਪ ਸੰਬੰਧੀ ਖੋਜ ਕਰ ਰਹੀ ਹੈ। ਇਸ ਦਿਮਾਗ਼ੀ ਚਿੱਪ ਦੇ ਜਾਨਵਰਾਂ ਉੱਤੇ ਤਜ਼ਰਬੇ ਕੀਤੇ ਜਾ ਰਹੇ ਹਨ। ਪਿਛੇਲ ਸਾਲ ਵੀਡੀਓ ਗੇਮ ਖੇਡਦੇ ਬਾਂਦਰ ਦੀ ਵੀਡੀਓ ਵਾਇਰਲ ਹੋਈ ਸੀ। ਇਸ ਬਾਂਦਰ ਦੇ ਦਿਮਾਗ਼ ਵਿੱਚ ਚਿੱਪ ਲਗਾਈ ਗਈ ਸੀ। ਇਸ ਤੋਂ ਇਲਾਵਾ ਹੋਰ ਜਾਨਵਰਾਂ ਉੱਤੇ ਵੀ ਲਗਾਤਾਰ ਇਸ ਦੇ ਤਜ਼ਰਬੇ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਐਲੋਨ ਮਸਕ ਨਿਊਰਲਿੰਕ ਸ਼ੋਅ ਕਰਕੇ ਹਟੇ ਹਨ। ਆਈ ਨਵੀਂ ਅਪਡੇਟ ਦੇ ਅਨੁਸਾਰ ਆਉਣ ਵਾਲੇ 6 ਮਹੀਨਿਆਂ ਵਿੱਚ, ਮਨੁੱਖੀ ਦਿਮਾਗ਼ ਵਿੱਚ ਨਿਊਰਲਿਕ ਚਿੱਪ ਸਥਾਪਿਤ ਕਰਨ ਦੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ
ਐਲੋਨ ਮਸਕ ਦੀ ਕੰਪਨੀ ਨਿਊਰਲਿੰਕ ਦਾ ਕਹਿਣਾ ਹੈ ਕਿ ਨਿਊਰਲਿੰਕ ਚਿੱਪ ਦਾ ਕਈ ਤਰ੍ਹਾਂ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ। ਇਹ ਮੰਦ ਬੁੱਧੀ ਲੋਕਾਂ ਦੀ ਦਿਮਾਗ਼ੀ ਸ਼ਕਤੀ ਨੂੰ ਮਜ਼ਬੂਤ ਕਰੇਗੀ। ਇਸਦੇ ਨਾਲ ਹੀ ਐਲੋਨ ਮਸਕ ਨੇ ਕਿਹਾ ਕਿ ਇਹ ਚਿੱਪ ਨਜ਼ਰ ਤੇ ਅਧਰੰਗ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਬਹੁਤ ਮਦਦਗਾਰ ਹੋਵੇਗੀ। ਅਧਰੰਗ ਤੇ ਨਜ਼ਰ ਕੰਪਨੀ ਦੇ ਸ਼ੁਰੂਆਤੀ ਟੀਚਿਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਇਹ ਚਿੱਪ ਰੀੜ੍ਹ ਦੀ ਹੱਡੀ ਦੀ ਸਮੱਸਿਆ ਨਾਲ ਪੀੜਤ ਲੋਕਾਂ ਲਈ ਵੀ ਵਰਦਾਨ ਸਾਬਿਤ ਹੋਵੇਗੀ।
ਇਸਦੇ ਨਾਲ ਹੀ ਮਸਕ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਤਕਨਾਲੌਜੀ ਬਹੁਤ ਅੱਗੇ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਮਨੁੱਖੀ ਦਿਮਾਗ਼ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮੁਕਾਬਲਾ ਕਰਨਾ ਵੀ ਜ਼ਰੂਰੀ ਹੋ ਗਿਆ ਹੈ। ਨਿਊਰਲਿੰਕ ਚਿੱਪ ਮਨੁੱਖੀ ਦਿਮਾਗ਼ ਦੇ ਨਾਲ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵੀ ਡੀਲ ਕਰੇਗੀ ਅਤੇ ਇਸ ਚਿੱਪ ਨਾਲ ਕੰਪਿਊਟਰ ਨੂੰ ਵੀ ਜੋੜਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਕੰਪਨੀ ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ ਅਤੇ ਇਸ ਦੀ ਸ਼ੁਰੂਆਤੀ ਟੀਮ ਦੇ ਕਈ ਮੈਂਬਰ ਇਸ ਕੰਪਨੀ ਨੂੰ ਛੱਡ ਚੁੱਕੇ ਹਨ। ਐਲੋਨ ਮਸਕ ਦਾ ਇਹ ਪ੍ਰੋਜੈਕਟ ਆਪਣੀ ਯੋਜਨਾ ਨਾਲੋਂ 2 ਸਾਲ ਪਿੱਛੇ ਹੈ। 30 ਨਵੰਬਰ 2022 ਨੂੰ ਐਲੋਨ ਮਸਕ ਨਿਊਰਲਿੰਕ ਸੰਬੰਧੀ ਸ਼ੋਅ ਕੀਤਾ ਹੈ। ਪਹਿਲਾਂ ਇਹ ਸ਼ੋਅ 31 ਅਕਤੂਬਰ ਨੂੰ ਹੋਣਾ ਸੀ। ਪਰ ਐਲੋਨ ਮਸਕ ਦੇ ਟਵਿੱਟਰ ਦੇ ਮਸਲੇ ਵਿੱਚ ਉਲਝੇ ਹੋਏ ਹਣ ਕਰਕੇ ਨਹੀਂ ਹੋ ਸਕਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।