Home /News /lifestyle /

Elon Musk ਨਿਵੇਸ਼ਕਾਂ ਨੂੰ ਦੇ ਰਹੇ ਹਨ ਸ਼ੇਅਰ ਬਾਜ਼ਾਰ 'ਚ ਸਫਲ ਹੋਣ ਦਾ ਮੰਤਰ, ਪੜ੍ਹੋ ਪੂਰੀ ਖ਼ਬਰ

ਟੇਸਲਾ ਦੇ ਸੀਈਓ ਨੇ ਆਪਣੇ ਟਵੀਟ ਵਿੱਚ ਲਿਖਿਆ, “ਕਿਉਂਕਿ ਮੈਨੂੰ ਕਈ ਵਾਰ ਕਿਹਾ ਗਿਆ ਹੈ, ਉਨ੍ਹਾਂ ਕੰਪਨੀਆਂ ਦੇ ਸਟਾਕ ਖਰੀਦੋ ਜਿਨ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ 'ਤੇ ਤੁਸੀਂ ਭਰੋਸਾ ਕਰਦੇ ਹੋ। ਅਜਿਹੀਆਂ ਕੰਪਨੀਆਂ ਦੇ ਸ਼ੇਅਰ ਉਦੋਂ ਹੀ ਵੇਚੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਉਤਪਾਦ ਅਤੇ ਸੇਵਾਵਾਂ ਹੁਣ ਖਰਾਬ ਹੋ ਰਹੀਆਂ ਹਨ। ਮਸਕ ਨੇ ਅੱਗੇ ਲਿਖਿਆ ਹੈ ਕਿ ਸ਼ੇਅਰ ਬਾਜ਼ਾਰ ਡਿੱਗਣ 'ਤੇ ਘਬਰਾਉਣਾ ਨਹੀਂ ਚਾਹੀਦਾ। ਲੰਬੀ ਮਿਆਦ ਦੀ ਰਣਨੀਤੀ ਅਪਣਾਓ। ਇਹ ਕਾਰਗਰ ਸਾਬਤ ਹੋਵੇਗਾ।"

ਹੋਰ ਪੜ੍ਹੋ ...
  • Share this:

ਟੇਸਲਾ (Tesla) ਦੇ ਸੀਈਓ ਐਲੋਨ ਮਸਕ (Elon Musk) ਨੇ ਟਵਿੱਟਰ ਖਰੀਦ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਖੁੱਦ ਆਪਣੇ ਟਵੀਟਸ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਚਾਹੇ ਇਹ ਟੇਸਲਾ ਦੇ ਸ਼ੇਅਰ ਵੇਚਣ ਦਾ ਮਾਮਲਾ ਹੋਵੇ ਜਾਂ ਫਿਰ ਮਾਮਲਾ ਕ੍ਰਿਪਟੋਕਰੰਸੀ ਦੇ ਵਪਾਰ ਨਾਲ ਜੁੜਿਆ ਹੋਵੇ। ਹੁਣ ਐਲੋਨ ਮਸਕ ਨੇ ਵੀ ਟਵਿੱਟਰ 'ਤੇ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ 'ਚ ਕਾਮਯਾਬ ਹੋਣ ਦਾ ਮੰਤਰ ਦਿੱਤਾ ਹੈ।

ਟੇਸਲਾ ਦੇ ਸੀਈਓ ਨੇ ਆਪਣੇ ਟਵੀਟ ਵਿੱਚ ਲਿਖਿਆ, “ਕਿਉਂਕਿ ਮੈਨੂੰ ਕਈ ਵਾਰ ਕਿਹਾ ਗਿਆ ਹੈ, ਉਨ੍ਹਾਂ ਕੰਪਨੀਆਂ ਦੇ ਸਟਾਕ ਖਰੀਦੋ ਜਿਨ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ 'ਤੇ ਤੁਸੀਂ ਭਰੋਸਾ ਕਰਦੇ ਹੋ। ਅਜਿਹੀਆਂ ਕੰਪਨੀਆਂ ਦੇ ਸ਼ੇਅਰ ਉਦੋਂ ਹੀ ਵੇਚੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਉਤਪਾਦ ਅਤੇ ਸੇਵਾਵਾਂ ਹੁਣ ਖਰਾਬ ਹੋ ਰਹੀਆਂ ਹਨ। ਮਸਕ ਨੇ ਅੱਗੇ ਲਿਖਿਆ ਹੈ ਕਿ ਸ਼ੇਅਰ ਬਾਜ਼ਾਰ ਡਿੱਗਣ 'ਤੇ ਘਬਰਾਉਣਾ ਨਹੀਂ ਚਾਹੀਦਾ। ਲੰਬੀ ਮਿਆਦ ਦੀ ਰਣਨੀਤੀ ਅਪਣਾਓ। ਇਹ ਕਾਰਗਰ ਸਾਬਤ ਹੋਵੇਗਾ।"

ਮਸਕ ਦੇ ਟਵੀਟ ਨੇ ਮਚਾਈ ਹਲਚਲ

ਕ੍ਰਿਪਟੋਕਰੰਸੀ ਨੂੰ ਲੈ ਕੇ ਮਸਕ ਦੇ ਟਵੀਟ ਨੇ ਕਈ ਵਾਰ ਕ੍ਰਿਪਟੋ ਮਾਰਕਿਟ 'ਚ ਕਾਫੀ ਉਥਲ-ਪੁਥਲ ਮਚਾਈ ਹੋਈ ਹੈ। ਇੰਨਾ ਹੀ ਨਹੀਂ ਟੇਸਲਾ ਦੇ ਸ਼ੇਅਰਾਂ ਨੂੰ ਵੀ ਇਕ ਵਾਰ ਐਲੋਨ ਮਸਕ ਦੇ ਟਵੀਟ ਨੇ ਝਟਕਾ ਦਿੱਤਾ ਹੈ। ਐਲੋਨ ਮਸਕ ਨੇ ਟਵਿੱਟਰ 'ਤੇ ਆਪਣੇ ਫੋਲੋਰਸ ਨੂੰ ਟੇਸਲਾ ਦੇ ਸ਼ੇਅਰ ਵੇਚਣ ਬਾਰੇ ਸਲਾਹ ਲਈ ਕਿਹਾ। ਉਸ ਦੇ ਟਵੀਟ ਕਾਰਨ ਟੇਸਲਾ ਦੇ ਸ਼ੇਅਰ ਡਿੱਗ ਗਏ।

ਟੇਸਲਾ ਦੇ ਸ਼ੇਅਰ ਵੇਚੋ

ਮਸਕ ਨੇ ਟਵਿੱਟਰ ਨੂੰ ਖਰੀਦਣ ਲਈ ਇੱਕ ਸੌਦੇ 'ਤੇ ਦਸਤਖਤ ਕਰਨ ਦੇ ਸਿਰਫ ਤਿੰਨ ਦਿਨਾਂ ਦੇ ਅੰਦਰ ਟੇਸਲਾ ਵਿੱਚ ਆਪਣੇ 8.5 ਬਿਲੀਅਨ ਡਾਲਰ ਦੇ ਸ਼ੇਅਰ ਵੇਚ ਦਿੱਤੇ। ਮੰਨਿਆ ਜਾਂਦਾ ਹੈ ਕਿ ਐਲੋਨ ਮਸਕ ਨੇ ਟਵਿੱਟਰ ਸੌਦੇ ਲਈ ਪੈਸਾ ਇਕੱਠਾ ਕਰਨ ਲਈ ਟੇਸਲਾ ਦੇ ਸ਼ੇਅਰ ਵੇਚੇ ਹਨ।

ਮਸਕ ਨੇ ਸ਼ੁੱਕਰਵਾਰ ਨੂੰ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਇਹ ਜਾਣਕਾਰੀ ਦਿੱਤੀ ਹੈ। ਮਸਕ ਨੇ ਟੇਸਲਾ ਦੇ 96 ਮਿਲੀਅਨ ਸ਼ੇਅਰ ਵੇਚੇ ਹਨ। ਇਹ ਸੌਦਾ $822.68 ਤੋਂ $999.13 ਪ੍ਰਤੀ ਸ਼ੇਅਰ ਤੱਕ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਟੇਸਲਾ ਇੰਕ ਦੇ ਸ਼ੇਅਰ 904.50 ਡਾਲਰ ਦੇ ਆਸ-ਪਾਸ ਰਹੇ। ਵੀਰਵਾਰ ਨੂੰ ਉਸ ਨੇ ਟਵੀਟ ਕੀਤਾ ਕਿ ਉਸ ਦੀ ਕੰਪਨੀ ਦੇ ਹੋਰ ਸ਼ੇਅਰ ਵੇਚਣ ਦੀ ਯੋਜਨਾ ਨਹੀਂ ਹੈ। ਟੇਸਲਾ ਦੇ ਸ਼ੇਅਰ ਮੰਗਲਵਾਰ ਨੂੰ 12 ਪ੍ਰਤੀਸ਼ਤ ਡਿੱਗ ਗਏ। 8 ਸਤੰਬਰ 2020 ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਇਹ ਸਭ ਤੋਂ ਵੱਡੀ ਗਿਰਾਵਟ ਸੀ।

ਹਾਲਾਂਕਿ ਸ਼ੁੱਕਰਵਾਰ ਨੂੰ ਟੇਸਲਾ ਦੇ ਸ਼ੇਅਰਾਂ 'ਚ 3 ਫੀਸਦੀ ਦਾ ਵਾਧਾ ਹੋਇਆ ਹੈ ਪਰ ਫਿਰ ਵੀ ਹਫਤੇ ਦੌਰਾਨ ਇਸ 'ਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਟਵਿੱਟਰ ਦੇ ਸ਼ੇਅਰ 1.2 ਫੀਸਦੀ ਵੱਧ ਕੇ 49.72 ਡਾਲਰ 'ਤੇ ਪਹੁੰਚ ਗਏ ਹਨ। ਪਰ, ਜਿਸ ਦਰ 'ਤੇ ਐਲੋਨ ਮਸਕ ਨੇ ਟਵਿੱਟਰ ਨਾਲ ਡੀਲ ਕੀਤੀ ਹੈ, ਕੰਪਨੀ ਦੇ ਸ਼ੇਅਰ ਅਜੇ ਵੀ ਉਸ ਕੀਮਤ ਤੋਂ ਹੇਠਾਂ ਹਨ।

Published by:Amelia Punjabi
First published:

Tags: Elon Musk, Tesla, Twitter