Home /News /lifestyle /

Twitter ਨੂੰ ਖਰੀਦਣ ਤੋਂ ਬਾਅਦ Elon Musk ਨੇ ਕੀਤੇ ਕਈ ਬਦਲਾਅ, ਜਾਣੋ Detail

Twitter ਨੂੰ ਖਰੀਦਣ ਤੋਂ ਬਾਅਦ Elon Musk ਨੇ ਕੀਤੇ ਕਈ ਬਦਲਾਅ, ਜਾਣੋ Detail

Elon Musk ਨੇ ਪਿਛਲੇ ਮਹੀਨੇ ਟਵਿੱਟਰ ਦੇ ਚੇਅਰਮੈਨ ਬ੍ਰੈਟ ਟੇਲਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕੰਪਨੀ ਦੇ ਪ੍ਰਬੰਧਨ 'ਤੇ ਭਰੋਸਾ ਨਹੀਂ ਹੈ। ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਵਿਟਰ ਨੂੰ ਖਰੀਦਣ ਤੋਂ ਬਾਅਦ, ਮਸਕ ਇਸ ਨੂੰ ਜ਼ਰੂਰ ਬਦਲ ਦੇਵੇਗਾ।

  • Share this:

ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਵੀ ਟਵਿਟਰ ਨੂੰ ਖਰੀਦਣ ਲਿਆ ਹੈ। ਹੁਣ ਉਸਨੇ ਟਵਿੱਟਰ ਦੇ ਟਾਪ ਮੈਨੇਜਮੈਂਟ 'ਚ ਬਦਲਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਗਲੋਬਲ ਨਿਊਜ਼ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮਸਕ ਹੁਣ ਕੰਪਨੀ ਦੇ ਪੂਰੇ ਢਾਂਚੇ ਅਤੇ ਕੰਮਕਾਜ ਵਿਚ ਬਦਲਾਅ ਕਰਨ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਦਲਾਵਾਂ ਤਹਿਤ ਕੰਪਨੀ ਦੇ ਟਾਪ ਮੈਨੇਜਮੈਂਟ, ਸੀਈਓ 'ਚ ਫੇਰਬਦਲ ਦੇ ਨਾਲ-ਨਾਲ ਕਮਾਈ ਦੇ ਨਵੇਂ ਰਾਹ ਵੀ ਲੱਭੇ ਜਾਣਗੇ। ਇਸ ਤੋਂ ਬਾਅਦ ਚੰਗੇ ਅਤੇ ਵਿਕਣ ਵਾਲੇ ਟਵੀਟਸ ਦਾ ਮੋਨੇਟਾਇਡਜ ਕੀਤਾ ਜਾਵੇਗਾ।

ਇਸਦੇ ਨਾਲ ਹੀ ਏਜੰਸੀ ਦੇ ਅਨੁਸਾਰ, ਮਸਕ ਨੇ ਟਵਿੱਟਰ ਨੂੰ $44 ਬਿਲੀਅਨ ਵਿੱਚ ਖਰੀਦਣ ਦੇ ਸੌਦੇ 'ਤੇ ਦਸਤਖ਼ਤ ਕਰਨ ਦੇ ਨਾਲ-ਨਾਲ ਚੋਟੀ ਦੇ ਪ੍ਰਬੰਧਨ ਵਿੱਚ ਤਬਦੀਲੀ ਦਾ ਸੰਕੇਤ ਦਿੱਤਾ ਸੀ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਐਲੋਨ ਮਸਕ ਨੇ ਨਵੇਂ ਸੀਈਓ ਦਾ ਨਾਂ ਵੀ ਤੈਅ ਕਰ ਲਿਆ ਹੈ, ਪਰ ਉਨ੍ਹਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ।

ਮਸਕ ਨੇ ਪਿਛਲੇ ਮਹੀਨੇ ਟਵਿੱਟਰ ਦੇ ਚੇਅਰਮੈਨ ਬ੍ਰੈਟ ਟੇਲਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕੰਪਨੀ ਦੇ ਪ੍ਰਬੰਧਨ 'ਤੇ ਭਰੋਸਾ ਨਹੀਂ ਹੈ। ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਵਿਟਰ ਨੂੰ ਖਰੀਦਣ ਤੋਂ ਬਾਅਦ, ਮਸਕ ਇਸ ਨੂੰ ਜ਼ਰੂਰ ਬਦਲ ਦੇਵੇਗਾ।

ਜ਼ਿਕਰਯੋਗ ਹੈ ਕਿ ਹੁਣ ਟਵਿੱਟਰ 'ਚ ਕਾਫੀ ਬਦਲਾਅ ਹੋਣ ਵਾਲਾ ਹੈ। ਕੰਪਨੀ ਪੈਸੇ ਕਮਾਉਣ ਦੇ ਨਵੇਂ ਤਰੀਕੇ ਲੱਭੇਗੀ। ਐਲੋਨ ਮਸਕ ਦੀ ਯੋਜਨਾ ਉਹਨਾਂ ਟਵੀਟਸ ਦਾ ਮੋਨੇਟਾਇਡਜ ਕਰਨਾ ਹੈ ਜੋ ਵਧੇਰੇ ਵਾਇਰਲ ਹੋ ਰਹੇ ਹਨ ਜਾਂ ਖਾਸ ਜਾਣਕਾਰੀ ਰੱਖਦੇ ਹਨ। ਇਸ ਤੋਂ ਇਲਾਵਾ, ਕੋਈ ਵੀ ਵੈਬਸਾਈਟ ਜਾਂ ਕੰਪਨੀ ਜੋ ਉਸ ਟਵੀਟ ਨੂੰ ਏਮਬੇਡ ਜਾਂ ਕੋਟਸ ਕਰਦੀ ਹੈ, ਉਸ ਤੋਂ ਵੀ ਫੀਸ ਵਸੂਲੀ ਜਾਵੇਗੀ। ਇਸ ਨਾਲ ਕੰਪਨੀ ਦੀ ਕਮਾਈ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਟਵਿਟਰ ਨੂੰ ਸਬਸਕ੍ਰਿਪਸ਼ਨ ਸਰਵਿਸ ਬਣਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਰਾਗ ਅਗਰਵਾਲ ਨੇ ਨਵੰਬਰ 2021 ਵਿੱਚ ਟਵਿੱਟਰ ਦੇ ਸੀਈਓ ਵਜੋਂ ਅਹੁਦਾ ਸੰਭਾਲਿਆ ਸੀ। ਐਲੋਨ ਮਸਕ ਦਾ ਟਵਿਟਰ ਖਰੀਦਣ ਤੋਂ ਬਾਅਦ ਪਰਾਗ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਸੀ ਅਤੇ ਕਰਮਚਾਰੀਆਂ ਨੂੰ ਵੀ ਕਿਹਾ ਸੀ ਕਿ ਹੁਣ ਕੰਪਨੀ ਦਾ ਭਵਿੱਖ ਹਨੇਰੇ 'ਚ ਹੈ। ਜੇਕਰ ਪਰਾਗ ਅਗਰਵਾਲ ਨੂੰ 12 ਮਹੀਨੇ ਪਹਿਲਾਂ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਕੰਪਨੀ ਉਨ੍ਹਾਂ ਨੂੰ ਸਮਝੌਤੇ ਦੀਆਂ ਸ਼ਰਤਾਂ ਤਹਿਤ 42 ਮਿਲੀਅਨ ਡਾਲਰ ਯਾਨੀ ਕਿ 315 ਕਰੋੜ ਰੁਪਏ ਅਦਾ ਕਰੇਗੀ।

ਇਸ ਤੋਂ ਇਲਾਵਾ ਐਲੋਨ ਮਸਕ ਦੇ ਟਵਿੱਟਰ ਖਰੀਦਣ ਤੋਂ ਬਾਅਦ, ਕੰਪਨੀ ਦੇ ਕਰਮਚਾਰੀ ਆਪਣੀ ਤਨਖਾਹ ਵਿੱਚ ਕਟੌਤੀ ਅਤੇ ਛਾਂਟੀ ਨੂੰ ਲੈ ਕੇ ਚਿੰਤਤ ਹਨ। ਪਰਾਗ ਅਗਰਵਾਲ ਨੇ ਵੀ ਪਿਛਲੇ ਹਫਤੇ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਸੀ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਐਲੋਨ ਮਸਕ ਕੰਪਨੀ ਦੇ ਖਰਚਿਆਂ ਨੂੰ ਘਟਾਉਣ ਲਈ ਕਾਰਜਕਾਰੀ ਅਤੇ ਬੋਰਡ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਸਕਦੇ ਹਨ। ਉਸ ਦਾ ਮੰਨਣਾ ਹੈ ਕਿ ਇਸ ਨਾਲ ਕਰੀਬ ਤਿੰਨ ਅਰਬ ਡਾਲਰ ਦੀ ਬਚਤ ਹੋਵੇਗੀ।

Published by:Amelia Punjabi
First published:

Tags: Elon Musk, Tesla, Twitter