Emotional Flooding: ਜ਼ਿੰਦਗੀ ਵਿੱਚ ਅਜਿਹੇ ਕਈ ਮੌਕੇ ਆਉਂਦੇ ਹਨ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਤੇ ਸਾਡੀਆਂ ਭਾਵਨਾਵਾਂ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਹਨ। ਅਜਿਹੀ ਹਾਲਤ ਵਿੱਚ ਅਸੀਂ ਚਾਹ ਕੇ ਵੀ ਕੁਝ ਨਹੀਂ ਸੋਚ ਪਾਉਂਦੇ। ਅਸੀਂ ਭਾਵਨਾਤਮਕ ਤੌਰ ਉੱਤੇ ਇੰਨੇ ਭਰ ਜਾਂਦੇ ਹਾਂ ਕਿ ਅਸੀਂ ਕਿਸੇ ਨਾਲ ਠੀਕ ਤਰੀਕੇ ਨਾਲ ਗੱਲ ਵੀ ਨਹੀਂ ਕਰ ਪਾਉਂਦੇ। ਅਜਿਹੀਆਂ ਸਥਿਤੀਆਂ ਵਿੱਚ ਲੋਕ ਸਪੱਸ਼ਟ ਤੌਰ 'ਤੇ ਸੋਚਣ ਵਿੱਚ ਅਸਮਰੱਥ ਹੁੰਦੇ ਹਨ, ਉਹ ਕਿਸੇ ਦੀ ਗੱਲ ਨਾ ਸੁਣ ਪਾਉਂਦੇ ਹਨ ਤੇ ਨਾ ਹੀ ਸਹੀ ਤਰੀਕੇ ਨਾਲ ਆਪਣੀ ਗੱਲ ਦੱਸ ਪਾਉਂਦੇ ਹਨ, ਨਤੀਜੇ ਵਜੋਂ ਅਜਿਹੇ ਹਾਲਾਤ ਵਿੱਚ ਕਈ ਵਾਰ ਰਿਸ਼ਤਾ ਵੀ ਟੁੱਟ ਜਾਂਦਾ ਹੈ।
ਇਹ ਭਾਵਨਾਵਾਂ ਇੰਨੀਆਂ ਤੇਜ਼ ਹੁੰਦੀਆਂ ਹਨ ਕਿ ਸਾਡੀ ਦਿਮਾਗੀ ਪ੍ਰਣਾਲੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਅਤੇ ਅਸੀਂ ਥੱਕੇ ਮਹਿਸੂਸ ਕਰਨ ਲੱਗਦੇ ਹਾਂ। ਇਹ ਉਹ ਸਥਿਤੀ ਹੈ ਜਦੋਂ ਸਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ, ਛਾਤੀ ਵਿੱਚ ਜਕੜਨ ਮਹਿਸੂਸ ਹੁੰਦੀ ਹੈ, ਪਸੀਨਾ ਆਉਣ ਲੱਗਦਾ ਹੈ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੀਆਂ ਭਾਵਨਾਵਾਂ ਨੂੰ ਭਾਵਨਾਤਮਕ ਹੜ੍ਹ ਜਾਂ Emotional Flooding ਕਿਹਾ ਜਾਂਦਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਅਜਿਹੇ ਹਾਲਾਤ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ...
ਬ੍ਰੇਕ ਲਓ ਤੇ ਖੁਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ: ਕਈ ਵਾਰ ਕੁੱਝ ਅਜਿਹੇ ਵਿਸ਼ੇ ਹੁੰਦੇ ਹਨ ਜੋ ਤੁਹਾਨੂੰ ਇਮੋਸ਼ਨਲ ਕਰ ਸਕਦੇ ਹਨ। ਜੇਕਰ ਤੁਸੀਂ ਅਜਿਹੇ ਕਿਸੇ ਮਹੱਤਵਪੂਰਨ ਵਿਸ਼ੇ 'ਤੇ ਗੱਲ ਕਰ ਰਹੇ ਹੋ ਜਾਂ ਅਜਿਹੀ ਕਿਸੇ ਗੱਲ 'ਤੇ ਚਰਚਾ ਕਰ ਰਹੇ ਹੋ ਅਤੇ ਇਸ ਦੌਰਾਨ ਤੁਸੀਂ Emotional Flooding ਮਹਿਸੂਸ ਕਰਦੇ ਹੋ ਤਾਂ ਤੁਰੰਤ ਰੁੱਕ ਕੇ ਖੁਦ ਨੂੰ ਬ੍ਰੇਕ ਦਿਓ। ਜਦੋਂ ਤੁਸੀਂ ਬਿਹਤਰ ਮਹਿਸੂਸ ਕਰੋ ਅਤੇ ਸ਼ਾਂਤ ਹੋਵੋ ਤਾਂ ਹੀ ਗੱਲ ਕਰਨਾ ਸ਼ੁਰੂ ਕਰੋ, ਨਾਹੀਂ ਤਾਂ ਇਸ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਵਾਰ-ਵਾਰ ਭਾਵੁਕ ਹੋ ਰਹੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਥੋੜਾ ਸੈਰ ਕਰਨਾ, ਚਾਕਲੇਟ ਖਾਣਾ, ਗਰਮ ਇਸ਼ਨਾਨ ਆਦਿ ਕਰਨਾ ਚਾਹੀਦਾ ਹੈ, ਇਸ ਨਾਲ ਦਿਮਾਗ ਸ਼ਾਂਤ ਹੁੰਦਾ ਹੈ।
ਭਾਵਨਾਵਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ ਤੇ ਅਸਲ ਵਜ੍ਹਾ ਪਛਾਣੋ: ਜਦੋਂ ਵੀ ਤੁਹਾਨੂੰ ਮਨ ਉੱਤੇ ਭਾਰੀਪਣ ਮਹਿਸੂਸ ਹੋਵੇ ਤਾਂ ਤੁਰੰਤ ਬ੍ਰੇਕ ਲਓ। ਬ੍ਰੇਕ ਦੋਰਾਨ ਡੂੰਘੇ ਸਾਹ ਲਓ ਅਤੇ ਇੱਕ ਮਿੰਟ ਲਈ ਇੰਝ ਹੀ ਕਰੋ ਤੇ ਡੂੰਘੇ ਸਾਲ ਲੈਂਦੇ ਰਹੋ। ਇਸ ਤੋਂ ਬਾਅਦ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕੁੱਝ ਬੇਕਾਰ ਚੀਜ਼ਾਂ ਕਰਕੇ ਇੰਝ ਸੋਚ ਰਹੇ ਹੋ। ਇਸ ਨਜ਼ਰੀਏ ਨਾਲ ਸੋਚਣ ਨਾਲ ਤੁਸੀਂ ਉਨ੍ਹਾਂ ਭਾਵਨਾਵਾਂ 'ਤੇ ਕਾਬੂ ਪਾ ਸਕੋਗੇ। ਤੁਹਾਨੂੰ ਅੰਤਰਧਿਆਨ ਹੋ ਕੇ ਇਹ ਜਾਣਨ ਦੀ ਕੋਸ਼ਸ਼ ਕਰਨੀ ਹੋਵੇਗੀ ਕਿ ਉਹ ਕਿਹੜੀਆਂ ਗੱਲਾਂ ਜਾਂ ਚੀਜ਼ਾਂ ਹਨ ਜੋ ਤੁਹਾਨੂੰ ਬਹੁਤ ਜ਼ਿਆਦਾ ਇਮੋਸ਼ਨਲ ਕਰ ਦਿੰਦੀਆਂ ਹਨ ਤੇ ਤੁਸੀਂ ਖੁਦ ਉੱਤੇ ਕਾਬੂ ਨਹੀਂ ਕਰ ਪਾਉਂਦੇ। ਇਹ ਪਤਾ ਕਰਨ ਤੋਂ ਬਾਅਦ ਹੀ ਤੁਸੀਂ ਉਸ ਉੱਤੇ ਕਾਬੂ ਪਾ ਸਕੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Relationship