HOME » NEWS » Life

EPFO: ਇਸ ਛੋਟੀ ਜਹੀ ਗਲਤੀ ਕਾਰਨ ਬੰਦ ਹੋ ਜਾਵੇਗਾ ਤੁਹਾਡਾ PF ਖਾਤਾ, ਭੁੱਲ ਕੇ ਵੀ ਨਾ ਕਰੋ ਇਹ.

News18 Punjabi | News18 Punjab
Updated: June 6, 2021, 1:41 PM IST
share image
EPFO: ਇਸ ਛੋਟੀ ਜਹੀ ਗਲਤੀ ਕਾਰਨ ਬੰਦ ਹੋ ਜਾਵੇਗਾ ਤੁਹਾਡਾ PF ਖਾਤਾ, ਭੁੱਲ ਕੇ ਵੀ ਨਾ ਕਰੋ ਇਹ.
EPFO: ਇਸ ਛੋਟੀ ਜਹੀ ਗਲਤੀ ਕਾਰਨ ਬੰਦ ਹੋ ਜਾਵੇਗਾ ਤੁਹਾਡਾ PF ਖਾਤਾ, ਭੁੱਲ ਕੇ ਵੀ ਨਾ ਕਰੋ ਇਹ.

  • Share this:
  • Facebook share img
  • Twitter share img
  • Linkedin share img
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਸਾਰੇ ਕਰਮਚਾਰੀਆਂ ਨੂੰ ਪੀਐਫ (PF)ਦੀ ਸਹੂਲਤ ਪ੍ਰਦਾਨ ਕਰਦਾ ਹੈ। ਈਪੀਐਫ ਤੋਂ ਪੈਸਾ ਵਾਪਸ ਕਢਵਾਉਣ ਤੋਂ ਲੈ ਕੇ ਟਰਾਂਸਫਰ ਕਰਨ ਦੇ ਵੱਖਰੇ-ਵੱਖਰੇ ਨਿਯਮ ਹਨ। ਇਨ੍ਹਾਂ ਨਿਯਮਾਂ ਨੂੰ ਸਮਝਣਾ ਪੀਐਫ ਖਾਤਾ ਧਾਰਕਾਂ ਲਈ ਬਹੁਤ ਅਹਿਮ ਹੈ।

ਕੁਝ ਲੋਕ ਜਾਣਕਾਰੀ ਦੀ ਘਾਟ ਕਾਰਨ ਆਪਣੇ ਪੀ.ਐੱਫ. ਦੇ ਪੈਸੇ ਤੋਂ ਹੱਥ ਧੋ ਬੈਠਦੇ ਹਨ। ਤੁਹਾਨੂੰ ਅਜਿਹੇ ਹੀ ਇੱਕ ਨਿਯਮ ਬਾਰੇ ਜਾਣਕਾਰੀ ਦੇ ਰਹੇ ਹਾਂ,  ਜਿਸ ਦੇ ਅਨੁਸਾਰ ਤੁਹਾਡਾ ਪੀਐਫ ਖਾਤਾ ਆਪਣੇ ਆਪ ਬੰਦ ਹੋ ਸਕਦਾ ਹੈ।

EPF ਖਾਤਾ ਕਦੋਂ ਬੰਦ ਹੁੰਦਾ ਹੈ...
ਜੇ ਤੁਹਾਡੀ ਪੁਰਾਣੀ ਕੰਪਨੀ ਬੰਦ ਹੋ ਗਈ ਹੈ ਅਤੇ ਤੁਸੀਂ ਆਪਣਾ ਪੈਸਾ ਨਵੀਂ ਕੰਪਨੀ ਦੇ ਖਾਤੇ ਵਿੱਚ ਟ੍ਰਾਂਸਫਰ ਨਹੀਂ ਕੀਤਾ ਹੈ ਜਾਂ ਫਿਰ 36 ਮਹੀਨਿਆਂ ਤੋਂ ਖਾਤੇ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ ਹੈ, ਤਾਂ ਤੁਹਾਡਾ ਖਾਤਾ ਨਿਯਮਾਂ ਅਨੁਸਾਰ ਆਪਣੇ ਆਪ ਬੰਦ ਹੋ ਜਾਵੇਗਾ।

ਈਪੀਐਫਓ ਅਜਿਹੇ ਖਾਤਿਆਂ ਨੂੰ ਅਨ ਐਕਟਿਵ ਸ਼੍ਰੇਣੀ ਵਿੱਚ ਪਾਉਂਦਾ ਹੈ, ਜਦੋਂ ਖਾਤਾ ਬੰਦ ਹੁੰਦਾ ਹੈ ਤਾਂ ਪੈਸੇ ਕਢਵਾਉਣ ਵਿਚ ਵੀ ਮੁਸ਼ਕਲ ਆਉਂਦੀ ਹੈ। ਇਸ ਲਈ ਖਾਤੇ ਨੂੰ ਐਕਟਿਵ ਰੱਖਣ ਲਈ ਈਪੀਐਫਓ ਨਾਲ ਸੰਪਰਕ ਕਰਨਾ ਪਏਗਾ, ਹਾਲਾਂਕਿ, ਬੰਦ ਹੋਣ ਉਤੇ ਵੀ ਖਾਤੇ ਵਿਚ ਪਏ ਪੈਸੇ 'ਤੇ ਵਿਆਜ ਮਿਲਦਾ ਰਹਿੰਦਾ ਹੈ।

ਕੀ ਇਹ ਨਿਯਮ ਹੈ?
ਈਪੀਐਫਓ ਨੇ ਆਪਣੇ ਇਕ ਸਰਕੂਲਰ ਵਿਚ ਇਸ ਨਿਯਮ ਸੰਬੰਧੀ ਕੁਝ ਨੁਕਤੇ ਜਾਰੀ ਕੀਤੇ ਸਨ। ਈਪੀਐਫਓ ਦੇ ਅਨੁਸਾਰ, ਅਨ ਐਕਟਿਵ ਖਾਤਿਆਂ ਨਾਲ ਸਬੰਧਤ ਕਲੇਮ ਦਾ ਨਿਪਟਾਰਾ ਕਰਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਧੋਖਾਧੜੀ ਨਾਲ ਸਬੰਧਤ ਜੋਖਮ ਘੱਟ ਹੋਵੇ ਅਤੇ ਕਲੇਮ ਸਹੀ ਦਾਅਵੇਦਾਰਾਂ ਨੂੰ ਅਦਾ ਹੋਵੇ।

ਅਨ ਐਕਟਿਵ ਖਾਤਿਆਂ ਨਾਲ ਸਬੰਧਤ ਕਲੇਮ ਦਾ ਨਿਪਟਾਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਕਰਮਚਾਰੀ ਦੀ ਕੰਪਨੀ ਉਸ ਦਾਅਵੇ ਦੀ ਤਸਦੀਕ ਕਰੇ, ਹਾਲਾਂਕਿ, ਉਹ ਕਰਮਚਾਰੀ ਜਿਨ੍ਹਾਂ ਦੀ ਕੰਪਨੀ ਬੰਦ ਹੈ ਅਤੇ ਦਾਅਵੇ ਨੂੰ ਪ੍ਰਮਾਣਿਤ ਕਰਨ ਵਾਲਾ ਕੋਈ ਨਹੀਂ ਹੈ, ਤਾਂ ਅਜਿਹੇ ਦਾਅਵੇ ਨੂੰ ਬੈਂਕ ਕੇਵਾਈਸੀ ਦਸਤਾਵੇਜ਼ਾਂ ਦੇ ਅਧਾਰ ਉਤੇ ਪ੍ਰਮਾਣਿਤ ਕੀਤਾ ਜਾ ਸਕਦਾ ਹੈ।
Published by: Gurwinder Singh
First published: June 6, 2021, 1:31 PM IST
ਹੋਰ ਪੜ੍ਹੋ
ਅਗਲੀ ਖ਼ਬਰ