Home /News /lifestyle /

ਭਾਰਤ ਵਿਚ ਬ੍ਰੇਨ ਡ੍ਰੇਨ ਵਧਣ ਕਾਰਨ ਕਰਮਚਾਰੀ ਦੇ ਰਹੇ ਅਸਤੀਫ਼ਾ, ਜਾਣੋ ਇਸਦੀ ਅਸਲ ਵਜ੍ਹਾ

ਭਾਰਤ ਵਿਚ ਬ੍ਰੇਨ ਡ੍ਰੇਨ ਵਧਣ ਕਾਰਨ ਕਰਮਚਾਰੀ ਦੇ ਰਹੇ ਅਸਤੀਫ਼ਾ, ਜਾਣੋ ਇਸਦੀ ਅਸਲ ਵਜ੍ਹਾ

ਭਾਰਤ ਵਿਚ ਬ੍ਰੇਨ ਡ੍ਰੇਨ ਵਧਣ ਕਾਰਨ ਕਰਮਚਾਰੀ ਦੇ ਰਹੇ ਅਸਤੀਫ਼ਾ, ਜਾਣੋ ਇਸਦੀ ਅਸਲ ਵਜ੍ਹਾ (ਸੰਕੇਤਕ ਫੋਟੋ)

ਭਾਰਤ ਵਿਚ ਬ੍ਰੇਨ ਡ੍ਰੇਨ ਵਧਣ ਕਾਰਨ ਕਰਮਚਾਰੀ ਦੇ ਰਹੇ ਅਸਤੀਫ਼ਾ, ਜਾਣੋ ਇਸਦੀ ਅਸਲ ਵਜ੍ਹਾ (ਸੰਕੇਤਕ ਫੋਟੋ)

ਭਾਰਤ ਵਿੱਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। ਪਰ ਇਸਦੇ ਬਾਵਜੂਦ ਦੇਸ਼ ਵਿੱਚ ਅਸਤੀਫ਼ਾ ਦੇਣ ਵਾਲੇ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ 2 ਸਾਲਾਂ 'ਚ ਕੋਰੋਨਾ ਮਹਾਮਾਰੀ ਕਾਰਨ ਕਰਮਚਾਰੀਆਂ ਨੇ ਵੱਡੇ ਪੱਧਰ ਉੱਤੇ ਅਸਤੀਫ਼ਾ ਦਿੱਤਾ ਹੈ। ਭਰਤੀ ਏਜੰਸੀ ਮਾਈਕਲ ਪੇਜ ਨੇ ਇਸ ਸੰਬੰਧੀ ਹੈਰਾਨ ਕਰਨ ਵਾਲੀ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਦੇ ਅਨੁਸਾਰ ਅਗਲੇ 6 ਮਹੀਨਿਆਂ ਵਿਚ ਭਾਰਤ ਵਿਚ 86 ਫੀਸਦੀ ਕਰਮਚਾਰੀ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਲਗਭਗ 61 ਪ੍ਰਤੀਸ਼ਤ ਲੋਕ ਜੀਵਨ ਅਤੇ ਕਰੀਅਰ ਵਿੱਚ ਸੰਤੁਲਨ ਬਣਾਉਣ ਲਈ ਘੱਟ ਤਨਖਾਹ 'ਤੇ ਵੀ ਕੰਮ ਕਰਨ ਲਈ ਤਿਆਰ ਹਨ।

ਹੋਰ ਪੜ੍ਹੋ ...
  • Share this:

ਮਾਈਕਲ ਪੇਜ ਨੇ ਆਪਣੀ ਰਿਪੋਰਟ 'ਦਿ ਗ੍ਰੇਟ ਐਕਸ' ਵਿਚ ਕਿਹਾ ਹੈ ਕਿ ਪ੍ਰਾਪਤ ਅੰਕੜਿਆਂ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ ਪਿਛਲੇ 2 ਸਾਲਾਂ ਤੋਂ ਨੌਕਰੀ ਛੱਡਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਸਾਲ ਇਹ ਬਹੁਤ ਤੇਜ਼ੀ ਨਾਲ ਵਧਦੀ ਦਿਖਾਈ ਦੇਵੇਗੀ। ਨੌਕਰੀ ਤੋਂ ਅਸਤੀਫ਼ਾ ਦੇਣ ਦਾ ਇਹ ਰੁਝਾਨ ਸਾਰੇ ਵਪਾਰਾਂ, ਉਦਯੋਗਾਂ, ਪੱਧਰਾਂ ਅਤੇ ਉਮਰ ਸਮੂਹਾਂ ਵਿੱਚ ਦੇਖਣ ਨੂੰ ਮਿਲੇਗਾ। ਮਾਈਕਲ ਪੇਜ ਦੀ ਖੋਜ ਦੇ ਅਨੁਸਾਰ, ਕੰਪਨੀਆਂ ਦੇ ਕੰਮ ਦੇ ਪ੍ਰਬੰਧ ਅਤੇ ਕੋਰੋਨਾ ਨਾਲ ਜੁੜੀ ਨੀਤੀਆਂ ਕਾਰਨ ਕਰਮਚਾਰੀਆਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਹੈ।

ਤਰੱਕੀ ਛੱਡਣ ਲਈ ਤਿਆਰ

ਇਕੱਠੇ ਕੀਤੇ ਗਏ ਅੰਕੜਿਆਂ ਵਿਚੋਂ 11 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਜਾਂ ਦੇਣ ਬਾਰੇ ਸੋਚ ਰਹੇ ਹਨ। ਕਰਮਚਾਰੀ ਦੇ ਅਸਤੀਫ਼ੇ ਦੇ ਵੱਡੇ ਕਾਰਨਾਂ ਵਿੱਚ ਕੈਰੀਅਰ ਦੀ ਤਰੱਕੀ, ਭੂਮਿਕਾ, ਉੱਚ ਤਨਖਾਹ ਅਤੇ ਪੋਸਟ ਬਦਲਾਅ ਆਦਿ ਸ਼ਾਮਲ ਹਨ। ਇਸ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 61 ਪ੍ਰਤੀਸ਼ਤ ਕਰਮਚਾਰੀ ਘੱਟ ਤਨਖਾਹਾਂ ਉੱਤੇ ਕੰਮ ਕਰਨ ਲਈ ਅਤੇ ਮੌਜੂਦਾ ਨੌਕਰੀ ਵਿਚ ਤਨਖਾਹਾਂ ਵਿੱਚ ਵਾਧੇ ਜਾਂ ਤਰੱਕੀਆਂ ਨੂੰ ਛੱਡਣ ਲਈ ਵੀ ਤਿਆਰ ਹਨ।

ਪ੍ਰਤਿਭਾ ਦਾ ਪ੍ਰਵਾਸ ਵਧੇਗਾ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਚੰਗੀ ਪ੍ਰਤਿਭਾ ਦਾ ਪਰਵਾਸ ਹੋਣ ਵਾਲਾ ਹੈ ਅਤੇ ਇਸਦੀ ਦਰ ਹੋਰ ਵੀ ਵਧੇਗੀ। ਕਈ ਦਫਤਰਾਂ ਵਿੱਚ ਹਾਈਬ੍ਰਿਡ, ਘਰ ਤੋਂ ਕੰਮ ਕਰਨ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਬਾਰੇ ਬਹੁਤ ਬਹਿਸ ਚੱਲ ਰਹੀ ਹੈ। 11 ਫੀਸਦੀ ਲੋਕਾਂ ਨੂੰ ਘਰ ਤੋਂ ਕੰਮ ਕਰਨਾ ਪਸੰਦ ਨਹੀਂ ਸੀ ਅਤੇ ਇਸ ਲਈ ਉਹ ਨੌਕਰੀ ਛੱਡ ਰਹੇ ਹਨ।

ਸਿਖਰ 'ਤੇ ਹੈਭਾਰਤ

ਰਿਪੋਰਟ ਮੁਤਾਬਕ ਯੋਜਨਾਬੱਧ ਤਰੀਕੇ ਨਾਲ ਅਸਤੀਫ਼ਾ ਦੇਣ ਦੇ ਕਾਰਨਾਂ 'ਚ ਕਰੀਅਰ 'ਚ ਵਾਧਾ, ਕਰੀਅਰ 'ਚ ਬਦਲਾਅ, ਉਦਯੋਗ 'ਚ ਬਦਲਾਅ, ਤਨਖਾਹ ਤੋਂ ਨਾਖੁਸ਼, ਕੰਪਨੀ ਦੀ ਰਣਨੀਤੀ ਜਾਂ ਦਿਸ਼ਾ ਤੋਂ ਨਾਖੁਸ਼ ਹੋਣਾ ਸ਼ਾਮਲ ਹੈ। ਇਹ ਵੀ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ 12 ਦੇਸ਼ਾਂ ਵਿੱਚੋਂ, ਭਾਰਤ ਵਿੱਚ ਸਭ ਤੋਂ ਵੱਧ ਪ੍ਰਤੀਸ਼ਤ ਕਰਮਚਾਰੀ ਆਪਣੀ ਮੌਜੂਦਾ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਬਾਅਦ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਮਲੇਸ਼ੀਆ ਦਾ ਨੰਬਰ ਆਉਂਦਾ ਹੈ।
Published by:rupinderkaursab
First published:

Tags: Brain, Employees, Health, Health care tips, Health news, Resignation

ਅਗਲੀ ਖਬਰ