Flipkart Sale: ਦੇਸ਼ ਵਿੱਚ ਕਿਸੇ ਨਾ ਕਿਸੇ ਤਿਉਹਾਰ ਨੂੰ ਲੈ ਕੇ ਈ-ਕਾਮਰਸ ਕੰਪਨੀਆਂ ਸੇਲ ਲਗਾਉਂਦਿਆਂ ਰਹਿੰਦੀਆਂ ਹਨ। ਲੋਕ ਵੀ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਨੂੰ ਜ਼ਿਆਦਾ ਤਰਜ਼ੀਹ ਦੇ ਰਹੇ ਹਨ। ਇਸੇ ਤਰ੍ਹਾਂ ਦੀ ਇੱਕ ਸੇਲ Flipkart 'ਤੇ ਚੱਲ ਰਹੀ ਹੈ ਜਿਸਦਾ ਕਿ ਅੱਜ 31 ਜਨਵਰੀ 2023 ਨੂੰ ਆਖਰੀ ਦਿਨ ਹੈ। ਇਹ ਸੇਲ ਇਲੈਕਟ੍ਰਿਕ ਪ੍ਰੋਡਕਟਸ ਦੀ ਹੈ ਅਤੇ ਇਸ ਸੇਲ ਵਿੱਚ ਇਲੈਕਟ੍ਰੋਨਿਕਸ ਦੇ ਸਾਮਾਨ 'ਤੇ ਸ਼ਾਨਦਾਰ ਆਫਰ ਦਿੱਤੇ ਜਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਸੇਲ ਵਿੱਚ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਵਾਸ਼ਿੰਗ ਮਸ਼ੀਨ ਬਾਰੇ ਦੱਸਾਂਗੇ ਜੋ ਕਿ ਕਾਫੀ ਸਸਤੀ ਕੀਮਤ 'ਤੇ ਉਪਲਬਧ ਕਰਵਾਈ ਜਾ ਰਹੀ ਹੈ। ਇਸ ਵਿੱਚ ਸੈਮਸੰਗ, LG, IFB ਵਰਗੇ ਵੱਡੇ ਬ੍ਰਾਂਡ ਸ਼ਾਮਲ ਹਨ।
Whirlpool ਕੰਪਨੀ ਦੀ 7 kg ਮੈਜਿਕ ਕਲੀਨ 5 ਸਟਾਰ ਫੁਲੀ ਆਟੋਮੈਟਿਕ ਟਾਪ ਲੋਡ ਵਾਸ਼ਿੰਗ ਮਸ਼ੀਨ ਨੂੰ ਸਿਰਫ 15,790 ਰੁਪਏ ਵਿੱਚ ਖਰੀਦਿਆਂ ਜਾ ਸਕਦਾ ਹੈ ਕਿਉਂਕਿ ਕੰਪਨੀ ਇਸ 'ਤੇ 22% ਦੀ ਛੋਟ ਦੇ ਰਹੀ ਹੈ। ਇਸ 'ਤੇ ਗਾਹਕਾਂ ਨੂੰ 2,200 ਰੁਪਏ ਦਾ ਐਕਸਚੇਂਜ ਆਫਰ ਡਿਸਕਾਊਂਟ ਵੀ ਮਿਲੇਗਾ।
ਜੇਕਰ ਅਸੀਂ LG ਦੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ (ਟੌਪ ਲੋਡ) ਦੀ ਗੱਲ ਕਰੀਏ ਤਾਂ ਇਸਨੂੰ ਗਾਹਕ ਸਿਰਫ 15,490 ਵਿੱਚ ਖਰੀਦ ਸਕਦੇ ਹਨ। ਇਸਦੀ ਅਸਲ ਕੀਮਤ 16,490 ਰੁਪਏ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ 2,200 ਰੁਪਏ ਦਾ ਡਿਸਕਾਊਂਟ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ 5 ਸਟਾਰ ਰੇਟਿੰਗ ਵਾਸ਼ਿੰਗ ਮਸ਼ੀਨ ਹੈ ਜੋ ਘੱਟ ਬਿਜਲੀ ਦੀ ਖਪਤ ਕਰਦੀ ਹੈ।
ਫਲਿੱਪਕਾਰਟ ਦੇ ਬ੍ਰਾਂਡ MarQ 'ਤੇ 27% ਦੀ ਛੂਟ ਦਿੱਤੀ ਜਾ ਰਹੀ ਹੈ। ਇਹ ਵੀ ਇੱਕ ਫਰੰਟ ਲੋਡ ਵਾਸ਼ਿੰਗ ਮਸ਼ੀਨ ਹੈ ਜੋ ਕਿ 7.5kg ਫੁੱਲੀ ਆਟੋਮੈਟਿਕ ਹੈ। ਇਸ ਭਾਰੀ ਛੂਟ ਤੋਂ ਬਾਅਦ ਗਾਹਕ ਇਸਨੂੰ ਸਿਰਫ 24,490 ਰੁਪਏ ਵਿੱਚ ਖਰੀਦ ਸਕਦੇ ਹਨ। ਐਕਸਚੇਂਜ ਆਫਰ ਦੇ ਤਹਿਤ ਇਸ 'ਤੇ 2,200 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਵਾਸ਼ਿੰਗ ਮਸ਼ੀਨ ਦਾ ਡਿਜ਼ਾਈਨ ਕਾਫੀ ਖੂਬਸੂਰਤ ਹੈ ਅਤੇ ਇਹ 1200 rpm ਅਧਿਕਤਮ ਸਪੀਡ ਦੇ ਨਾਲ ਆਉਂਦੀ ਹੈ।
Samsung ਦੀ 6.5 ਕਿਲੋਗ੍ਰਾਮ ਲੋਡ ਵਾਲੀ ਡਾਇਮੰਡ ਡਰੱਮ ਫੀਚਰ ਫੁਲੀ ਆਟੋਮੈਟਿਕ ਟਾਪ ਲੋਡ ਮਸ਼ੀਨ ਨੂੰ ਗਾਹਕ ਸਿਰਫ 14,590 ਰੁਪਏ ਵਿੱਚ ਘਰ ਲਿਆ ਸਕਦੇ ਹਨ। ਇਸ 'ਤੇ 13% ਦੀ ਛੋਟ ਦਿੱਤੀ ਜਾ ਰਹੀ ਹੈ। ਇਸ 'ਤੇ ਵੀ ਐਕਸਚੇਂਜ ਆਫਰ ਦੇ ਤਹਿਤ 2200 ਰੁਪਏ ਦੀ ਛੋਟ ਹੈ। ਇਹ ਇੱਕ 3 ਸਟਾਰ ਵਾਸ਼ਿੰਗ ਮਸ਼ੀਨ ਹੈ ਜੋ 680rpm ਅਧਿਕਤਮ ਸਪੀਡ ਦੇ ਨਾਲ ਆਉਂਦੀ ਹੈ।
ਜੇਕਰ ਤੁਸੀਂ Samsung ਦੀ ਪੂਰੀ ਤਰ੍ਹਾਂ ਆਟੋਮੈਟਿਕ ਫਰੰਟ ਲੋਡ ਮਸ਼ੀਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ 'ਤੇ ਕੰਪਨੀ 38% ਦੀ ਛੂਟ ਦੇ ਰਹੀ ਹੈ ਜਿਸ ਨਾਲ ਇਸਨੂੰ ਸਿਰਫ 13,290 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲ ਕੀਮਤ 15,990 ਰੁਪਏ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Flipkart, Technology, Washing Machine