Home /News /lifestyle /

ਹਰ ਦੇਵੀ-ਦੇਵਤੇ ਨੂੰ ਪ੍ਰਸੰਨ ਕਰਨ ਲਈ ਲਵਾਓ ਇਨ੍ਹਾਂ 5 ਕਿਸਮ ਦੀਆਂ ਮਠਿਆਈਆਂ ਦਾ ਭੋਗ

ਹਿੰਦੂ ਧਰਮ ਵਿੱਚ ਕੋਈ ਵੀ ਸ਼ੁਭ ਕਾਰਜ ਕਰਨ ਤੋਂ ਪਹਿਲਾਂ ਪੂਜਾ ਕੀਤੀ ਜਾਂਦੀ ਹੈ। ਇਹ ਪੂਜਾ ਅਲੱਗ ਅਲੱਗ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਕੀਤੀ ਜਾਂਦੀ ਹੈ। ਹਰ ਪੂਜਾ ਤੋਂ ਬਾਅਦ ਮਠਿਆਈ ਵੀ ਖਾਸ ਤੌਰ ਉੱਤੇ ਬਣਾਈ ਜਾਂਦੀ ਹੈ। ਹਿੰਦੂ ਧਰਮ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਤੋਂ ਬਾਅਦ ਭੋਗ ਲਵਾਉਣ ਦਾ ਨਿਯਮ ਸਦੀਆਂ ਪੁਰਾਣਾ ਹੈ।

ਹੋਰ ਪੜ੍ਹੋ ...
  • Share this:

ਹਰੇਕ ਦੇਵੀ-ਦੇਵਤੇ ਦੀ ਪੂਜਾ ਵਿੱਚ ਵੱਖ-ਵੱਖ ਤਰ੍ਹਾਂ ਦੇ ਭੋਗ ਲਵਾਏ ਜਾਂਦੇ ਹਨ ਪਰ ਕੁਝ ਮਿਠਾਈਆਂ ਅਜਿਹੀਆਂ ਵੀ ਹਨ ਜੋ ਸਾਰੇ ਦੇਵੀ-ਦੇਵਤਿਆਂ ਨੂੰ ਚੜ੍ਹਾ ਕੇ ਉਨ੍ਹਾਂ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਦੇਵੀ ਦੇਵਤੇ ਨੂੰ ਕਿਸ ਤਰ੍ਹਾਂ ਦੀ ਮਠਿਆਈ ਦਾ ਭੋਗ ਲਵਾਉਣਾ ਚਾਹੀਦਾ ਹੈ। ਭੋਪਾਲ ਦੇ ਜੋਤਸ਼ੀ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਜੀ ਇਸ ਬਾਰੇ ਦੱਸ ਰਹੇ ਹਨ, ਆਓ ਜਾਣਦੇ ਹਾਂ :

-ਲੱਡੂ ਇੱਕ ਅਜਿਹੀ ਮਠਿਆਈ ਹੈ, ਜੋ ਹਰ ਦੇਵੀ-ਦੇਵਤੇ ਨੂੰ ਭੋਗ ਵਜੋਂ ਚੜ੍ਹਾਈ ਜਾ ਸਕਦੀ ਹੈ। ਲੱਡੂ ਦੇਵਤਿਆਂ ਦੇ ਮਨਪਸੰਦ ਭੋਗਾਂ ਵਿੱਚੋਂ ਇੱਕ ਹੈ। ਤੁਸੀਂ ਛੋਲੇ, ਮੋਤੀਚੂਰ, ਮਲਾਈ, ਨਾਰੀਅਲ, ਚੂਰਮਾ ਅਤੇ ਮਾਵੇ ਦੇ ਲੱਡੂ ਚੜ੍ਹਾ ਸਕਦੇ ਹੋ।

-ਖੀਰ ਦਾ ਪ੍ਰਸ਼ਾਦ ਹਰ ਸ਼ੁਭ ਮੌਕੇ ਅਤੇ ਪੂਜਾ 'ਤੇ ਸਾਰੇ ਦੇਵੀ-ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਖੀਰ ਚੜ੍ਹਾਉਣ ਨਾਲ ਪ੍ਰਮਾਤਮਾ ਖੁਸ਼ ਹੁੰਦੇ ਹਨ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਦਾ ਅਸ਼ੀਰਵਾਦ ਮਿਲਦਾ ਹੈ।

-ਹਲਵੇ ਨੂੰ ਸਾਰੇ ਦੇਵੀ-ਦੇਵਤਿਆਂ ਦੀਆਂ ਮਨਪਸੰਦ ਮਿਠਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤੁਸੀਂ ਦੇਵਤਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਹਲਵੇ ਜਿਵੇਂ ਆਟਾ, ਸੂਜੀ, ਗਾਜਰ, ਕੱਦੂ ਅਤੇ ਮੂੰਗੀ ਦਾ ਹਲਵਾ ਚੜ੍ਹਾ ਕੇ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ।

-ਤੁਸੀਂ ਸਾਰੇ ਦੇਵੀ ਦੇਵਤਿਆਂ ਨੂੰ ਕੇਸਰ ਦੇ ਚੌਲ ਚੜ੍ਹਾ ਸਕਦੇ ਹੋ। ਇਹ ਦੇਵੀ-ਦੇਵਤਿਆਂ ਦੇ ਪਸੰਦੀਦਾ ਭੋਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਇੱਛਾ ਪੂਰੀ ਹੋਣ 'ਤੇ ਚੜ੍ਹਾਈ ਜਾਂਦੀ ਹੈ।

-ਚਿੱਟੇ ਮਾਵੇ ਦੀ ਬਣੀ ਮਿਠਾਈ ਹਰ ਦੇਵੀ-ਦੇਵਤਿਆਂ ਨੂੰ ਚੜ੍ਹਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇੱਛਾ ਪੂਰੀ ਹੋਣ 'ਤੇ ਭਗਵਾਨ ਨੂੰ ਚਿੱਟੀ ਮਿਠਾਈ ਚੜ੍ਹਾਈ ਜਾਂਦੀ ਹੈ। ਇਸ ਨੂੰ ਲੜਕੀਆਂ ਨੂੰ ਵੰਡਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
Published by:rupinderkaursab
First published:

Tags: Hindu, Lifestyle, Religion, Sweets

ਅਗਲੀ ਖਬਰ