• Home
  • »
  • News
  • »
  • lifestyle
  • »
  • ENTERTAINMENT CAUTION DONT FORGET TO DOWNLOAD THESE DANGEROUS APPS THAT STEAL PERSONAL INFORMATION KS

ਸਾਵਧਾਨ! ਨਿੱਜੀ ਜਾਣਕਾਰੀਆਂ ਚੋਰੀ ਕਰ ਲੈਂਦੇ ਹਨ ਇਹ ਖਤਰਨਾਕ ਐਪਸ, ਭੁੱਲ ਕੇ ਵੀ ਨਾ ਕਰੋ ਡਾਊਨਲੋਡ

ਡੇਟਾ ਲੀਕ ਹੋਣ ਦਾ ਡਰ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਐਪ ਨੂੰ ਬਿਨਾਂ ਕਿਸੇ ਸੁਰੱਖਿਆ ਦੇ 'ਸੰਰਚਨਾ' (configure) ਕੀਤਾ ਜਾਂਦਾ ਹੈ ਜੋ ਸਾਈਬਰ ਅਪਰਾਧੀਆਂ ਲਈ ਅਸਾਨ ਨਿਸ਼ਾਨਾ ਬਣ ਜਾਂਦਾ ਹੈ।

  • Share this:
    ਸਾਈਬਰ ਸੁਰੱਖਿਆ ਖੋਜਕਰਤਾਵਾਂ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੱਕ ਦਰਜਨ ਤੋਂ ਵੱਧ ਅਜਿਹੀਆਂ ਐਪਸ ਹਨ, ਜੋ ਲੋਕਾਂ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਨਾਮ, ਈਮੇਲ, ਸੰਦੇਸ਼ ਅਤੇ ਹੋਰ ਨਿੱਜੀ ਜਾਣਕਾਰੀ ਲੀਕ ਕਰਦੀਆਂ ਹਨ। ਦੱਸਿਆ ਗਿਆ ਹੈ ਕਿ ਅਜਿਹੇ ਐਪਸ ਨੂੰ 140 ਮਿਲੀਅਨ ਲੋਕਾਂ ਨੇ ਡਾਊਨੋਡ ਕੀਤਾ ਹੈ। ਦੱਸ ਦਈਏ ਕਿ Remote Control, Remote for Roku: Codematics, Hybrid Warrior: Dungeon of the Overlord and Find My Kids: Child Cell Phone Location Tracker’ ਖਤਰਨਾਕ ਐਪਸ ਦੀ ਸੂਚੀ ਵਿੱਚ ਮੌਜੂਦ ਹਨ। ਇਹ ਸਿਰਫ ਕੁਝ ਐਪਸ ਹਨ, ਜਿਨ੍ਹਾਂ ਨੂੰ ਇਸ ਰਿਪੋਰਟ ਵਿੱਚ ਨਾਂਅ ਦਿੱਤਾ ਗਿਆ ਹੈ।

    ਡੇਟਾ ਲੀਕ ਹੋਣ ਦਾ ਡਰ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਐਪ ਨੂੰ ਬਿਨਾਂ ਕਿਸੇ ਸੁਰੱਖਿਆ ਦੇ 'ਸੰਰਚਨਾ' (configure) ਕੀਤਾ ਜਾਂਦਾ ਹੈ ਜੋ ਸਾਈਬਰ ਅਪਰਾਧੀਆਂ ਲਈ ਅਸਾਨ ਨਿਸ਼ਾਨਾ ਬਣ ਜਾਂਦਾ ਹੈ।

    ਖਰਾਬ configuration ਹੈ ਕਾਰਨ
    ਫਾਇਰਬੇਸ, ਇੱਕ ਮੋਬਾਈਲ ਐਪ ਡਿਵੈਲਪਮੈਂਟ ਪਲੇਟਫਾਰਮ, ਡਿਵੈਲਪਰਾਂ ਨੂੰ ਹੋਸਟਿੰਗ, ਰੀਅਲ-ਟਾਈਮ ਕਲਾਊਡ ਸਟੋਰੇਜ਼ ਅਤੇ ਵਿਸ਼ਲੇਸ਼ਣ ਵਰਗੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ। ਅਜਿਹੀ ਸਥਿਤੀ ਵਿੱਚ ਖੋਜ ਨੇ ਖੁਲਾਸਾ ਕੀਤਾ ਹੈ ਕਿ ਖਰਾਬ ਸੰਰਚਨਾ ਕਾਰਨ, ਫਾਇਰਬੇਸ ਦੇ ਡੇਟਾਬੇਸ ਵਿੱਚੋਂ ਕੋਈ ਵੀ ਅਸਲ ਯੂਆਰਐਲ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਦੇ ਨਿੱਜੀ ਡੇਟਾ ਨੂੰ ਐਕਸੈਸ ਕਰ ਸਕਦਾ ਹੈ, ਉਹ ਵੀ ਬਿਨਾਂ ਕਿਸੇ ਪ੍ਰਮਾਣਿਕਤਾ ਦੇ, ਖੋਜਕਰਤਾ ਮਾਰਟਿਨਸ ਵਾਰੇਕਿਸ ਦੇ ਅਨੁਸਾਰ, ਇਹ ਐਪ ਨਾ ਸਿਰਫ ਉਪਭੋਗਤਾ ਦਾ ਨਿੱਜੀ ਡੇਟਾ ਲੀਕ ਕਰਦਾ ਹੈ, ਪਰ ਉਪਭੋਗਤਾ ਦੇ ਨਿੱਜੀ ਸੰਦੇਸ਼ ਵੀ।

    ਜਾਂਚ ਲਈ ਖੋਜਕਰਤਾਵਾਂ ਨੇ 55 ਵੱਖ ਵੱਖ ਵਰਗ ਦੇ ਲਗਭਗ 1100 ਮੋਬਾਈਲ ਐਪਸ ਜਿਹੜੇ ਗੂਗਲ ਪਲੇਅ ਸਟੋਰ 'ਤੇ ਹਨ, ਉਨ੍ਹਾਂ ਨੂੰ ਜਾਂਚਿਆ।

    ਸਾਈਬਰ ਨਿਊਜ਼ ਅਨੁਸਾਰ, ਇਨ੍ਹਾਂ ਖੋਜਕਰਤਾਵਾਂ ਨੇ ਗੂਗਲ ਨੂੰ ਇਨ੍ਹਾਂ ਕਮੀਆਂ ਬਾਰੇ ਚੇਤਾਵਨੀ ਦਿੱਤੀ ਅਤੇ ਬੇਨਤੀ ਕੀਤੀ ਕਿ ਡਿਵੈਲਪਰਾਂ ਨੂੰ ਇਨ੍ਹਾਂ ਕਮੀਆਂ ਬਾਰੇ ਚੇਤਾਵਨੀ ਦਿੱਤੀ ਜਾਵੇ ਅਤੇ ਇੱਕ ਹੱਲ ਸੁਝਾਇਆ ਜਾਵੇ ਤਾਂ ਜੋ ਉਹ ਇਨ੍ਹਾਂ ਗਲਤੀਆਂ ਤੋਂ ਬਚਣ, ਪਰ ਗੂਗਲ ਨੇ ਇਸ ਸਲਾਹ ਨੂੰ ਨਜ਼ਰਅੰਦਾਜ਼ ਕਰ ਦਿੱਤਾ।

    ਇਨ੍ਹਾਂ ਖੋਜਕਰਤਾਵਾਂ ਨੇ ਪਲੇ ਸਟੋਰ 'ਤੇ ਹੀ ਇਨ੍ਹਾਂ ਐਪਸ ਦਾ ਵਿਸ਼ਲੇਸ਼ਣ ਕੀਤਾ ਹੈ, ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਐਪਲ ਦੇ ਆਈਓਐਸ ਐਪਸ ਵਿੱਚ ਅਜਿਹੀਆਂ ਕਮੀਆਂ ਨਹੀਂ ਹਨ। ਸਾਈਬਰ ਨਿਊਜ਼ ਨੇ ਚੇਤਾਇਆ ਹੈ ਕਿ ਜੇ ਤੁਸੀਂ ਇੱਕ ਐਪ ਡਿਵੈਲਪਰ ਹੋ ਤਾਂ ਹਮੇਸ਼ਾ ਫਾਇਰਬੇਸ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
    Published by:Krishan Sharma
    First published: