Netflix ਇੰਡੀਆ (Netflix India) ਨੇ ਆਪਣੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਕੰਪਨੀ ਨੇ ਇਹ ਕਦਮ ਭਾਰਤ 'ਚ ਮੌਜੂਦ Amazon Prime ਅਤੇ Disney+ Hotstar ਨੂੰ ਟੱਕਰ ਦੇਣ ਲਈ ਚੁੱਕਿਆ ਹੈ। ਕੰਪਨੀ ਨੇ ਆਪਣੇ ਸਾਰੇ ਪਲਾਨ ਦੀ ਕੀਮਤ ਘਟਾ ਦਿੱਤੀ ਹੈ, ਜਿਸ ਵਿੱਚ ਸਿਰਫ਼ ਮੋਬਾਈਲ ਪਲਾਨ ਵੀ ਸ਼ਾਮਲ ਹੈ। ਸਟ੍ਰੀਮਿੰਗ ਦਿੱਗਜ Netflix ਦੇ ਮੋਬਾਈਲ ਦੀ ਕੀਮਤ ਹੁਣ 149 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ, ਜੋ ਪਹਿਲਾਂ 199 ਰੁਪਏ ਸੀ। ਆਓ, ਦੇਖੀਏ ਨੈੱਟਫਲਿਕਸ ਦੇ ਬੇਸਿਕ, ਸਟੈਂਡਰਡ ਅਤੇ ਪ੍ਰੀਮੀਅਮ ਪਲਾਨ ਦੀ ਨਵੀਂਆਂ ਕੀਮਤਾਂ...
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਹੁਣ ਕੰਪਨੀ ਦਾ ਮੋਬਾਈਲ ਪਲਾਨ 199 ਰੁਪਏ ਤੋਂ ਘਟ ਕੇ 149 ਰੁਪਏ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਪ੍ਰੀਮੀਅਮ ਪਲਾਨ ਹੁਣ 799 ਰੁਪਏ ਤੋਂ ਘਟਾ ਕੇ 649 ਰੁਪਏ ਕਰ ਦਿੱਤਾ ਗਿਆ ਹੈ।
ਸਾਰੀਆਂ ਯੋਜਨਾਵਾਂ ਦੀ ਨਵੀਂ ਕੀਮਤ ਕੀ ਹੈ
ਸਭ ਤੋਂ ਪਹਿਲਾਂ ਮੋਬਾਈਲ ਪਲਾਨ ਦੀ ਗੱਲ ਕਰੀਏ ਤਾਂ ਇਸ ਨੂੰ 199 ਰੁਪਏ ਤੋਂ ਘਟਾ ਕੇ 149 ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਬੇਸਿਕ ਪਲਾਨ ਨੂੰ 499 ਰੁਪਏ ਦੀ ਬਜਾਏ 199 ਰੁਪਏ ਕਰ ਦਿੱਤਾ ਗਿਆ ਹੈ। ਗਾਹਕਾਂ ਦੀ ਗੱਲ ਕਰੀਏ ਤਾਂ ਇਸ ਦੇ ਸਟੈਂਡਰਡ ਪਲਾਨ ਨੂੰ 649 ਰੁਪਏ ਤੋਂ ਘਟਾ ਕੇ 499 ਰੁਪਏ ਕਰ ਦਿੱਤਾ ਗਿਆ ਹੈ। ਅੰਤ ਵਿੱਚ, ਇਸਦੇ ਪ੍ਰੀਮੀਅਮ ਪਲਾਨ ਨੂੰ 799 ਰੁਪਏ ਦੀ ਬਜਾਏ 649 ਰੁਪਏ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਅਮੇਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਪ੍ਰਾਈਮ ਪਲਾਨ 129 ਰੁਪਏ ਪ੍ਰਤੀ ਮਹੀਨਾ ਹੈ ਅਤੇ ਪ੍ਰੀਮੀਅਮ ਸਰਵਿਸ ਲਈ ਡਿਜ਼ਨੀ + ਹੌਟਸਟਾਰ ਦਾ ਸਾਲਾਨਾ ਪਲਾਨ 1499 ਰੁਪਏ ਹੈ।
ਮੋਬਾਈਲ ਲਈ ਇਸ ਦਾ ਪਲਾਨ 499 ਰੁਪਏ ਹੈ। Netflix ਦੇ ਨਵੇਂ ਪਲਾਨ ਨੂੰ 'Happy New Prices' ਦਾ ਨਾਂ ਦਿੱਤਾ ਗਿਆ ਹੈ ਅਤੇ ਨਵਾਂ ਪਲਾਨ ਅੱਜ 14 ਦਸੰਬਰ ਤੋਂ ਲਾਗੂ ਹੋ ਗਿਆ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।