• Home
  • »
  • News
  • »
  • lifestyle
  • »
  • ENTERTAINMENT OPPORTUNITY TO WATCH OTT FOR FREE ALL YEAR ROUND LIKE NETFLIX AMAZON KNOW WHAT TO DO GH KS

Netflix, Amazon ਵਰਗੇ OTT ਸਾਰਾ ਸਾਲ ਮੁਫਤ 'ਚ ਦੇਖਣ ਦਾ ਮੌਕਾ, ਜਾਣੋ ਕੀ ਕਰਨਾ ਪਵੇਗਾ

ਜੇਕਰ ਤੁਸੀਂ ਜੀਓ ਦੇ ਪੋਸਟਪੇਡ ਪਲਾਨ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਮੁਫਤ OTT ਪਲੇਟਫਾਰਮ ਜਿਵੇਂ ਕਿ Netflix, Amazon Prime ਅਤੇ Disney Hotstar ਪ੍ਰਾਪਤ ਕਰ ਸਕਦੇ ਹੋ। ਤੁਸੀਂ Jio ਦੇ 399 ਰੁਪਏ ਦੇ ਪੋਸਟਪੇਡ ਪਲਾਨ ਵਿੱਚ ਸਾਰੇ OTT ਪਲੇਟਫਾਰਮਾਂ ਦਾ ਲਾਭ ਲੈ ਸਕਦੇ ਹੋ।

  • Share this:
ਭਾਰਤ ਵਿੱਚ ਬੀਤੇ ਕੁੱਝ ਸਾਲਾਂ ਵਿੱਚ ਵੈੱਬ ਸੀਰੀਜ਼ (Web Series) ਦਾ ਰੁਝਾਨ ਕਾਫੀ ਵੱਧ ਗਿਆ ਹੈ। ਇਸ ਦੇ ਨਾਲ ਕੋਰੋਨਾ ਮਹਾਮਾਰੀ ਤੇ ਲੋਕਡਾਊਨ ਕਾਰਨ ਨਵੀਆਂ ਫਿਲਮਾਂ ਵੀ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ Netflix, Amazon Prime ਅਤੇ Disney Hotstar ਵਰਗੇ OTT ਪਲੇਟਫਾਰਮਾਂ ਨੂੰ ਰੀਚਾਰਜ ਕਰਨ ਲਈ ਹਰ ਮਹੀਨੇ ਹਜ਼ਾਰਾਂ ਰੁਪਏ ਖਰਚ ਕਰਦੇ ਹੋ, ਤਾਂ ਦੱਸ ਦੇਈਏ ਕਿ ਇੱਕ ਕੰਮ ਕਰਨ ਨਾਲ ਤੁਹਾਡੇ OTT ਲਈ ਘਰਚੇ ਜਾਂਦੇ ਹਜ਼ਾਰਾਂ ਰੁਪਏ ਬੱਚ ਸਕਦੇ ਹਨ। ਇਹ ਤੁਹਾਡੇ ਲਈ ਇੱਕ ਚੰਗਾ ਮੌਕਾ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਤੁਸੀਂ ਇਨ੍ਹਾਂ ਪਲੇਟਫਾਰਮਾਂ ਨੂੰ ਬਿਨਾਂ ਕਿਸੇ ਮਦਦ ਦੇ ਅਤੇ ਇੱਕ ਵੀ ਰੁਪਏ ਖਰਚ ਕੀਤੇ ਬਿਨਾਂ ਦੇਖ ਸਕਦੇ ਹੋ। ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਵੇਗਾ, ਪਰ ਇਹ ਸੱਚ ਹੈ।

ਅੱਜ ਅਸੀਂ ਤੁਹਾਨੂੰ ਉਸ ਤਰੀਕੇ ਬਾਰੇ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਇਹ ਕਰ ਸਕਦੇ ਹੋ ਤੇ ਤੁਸੀਂ ਆਪਣੇ ਸਮਾਰਟਫੋਨ ਵਿੱਚ ਇਨ੍ਹਾਂ OTT ਸਰਵਿਸਾਂ ਨੂੰ ਐਕਟੀਵੇਟ ਕਰ ਸਕਦੇ ਹੋ। ਜੇਕਰ ਤੁਸੀਂ ਜੀਓ ਦੇ ਪੋਸਟਪੇਡ ਪਲਾਨ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਮੁਫਤ OTT ਪਲੇਟਫਾਰਮ ਜਿਵੇਂ ਕਿ Netflix, Amazon Prime ਅਤੇ Disney Hotstar ਪ੍ਰਾਪਤ ਕਰ ਸਕਦੇ ਹੋ। ਤੁਸੀਂ Jio ਦੇ 399 ਰੁਪਏ ਦੇ ਪੋਸਟਪੇਡ ਪਲਾਨ ਵਿੱਚ ਸਾਰੇ OTT ਪਲੇਟਫਾਰਮਾਂ ਦਾ ਲਾਭ ਲੈ ਸਕਦੇ ਹੋ। ਇਸ ਪਲਾਨ ਦੀ ਵੈਧਤਾ ਇੱਕ ਮਹੀਨੇ ਦੀ ਹੈ। ਤੁਸੀਂ ਇਸ ਪਲਾਨ ਨਾਲ ਇਹ ਸਾਰੇ OTT ਪਲੇਟਫਾਰਮਾਂ ਨੂੰ ਇੱਕ ਮਹੀਨੇ ਲਈ ਮੁਫ਼ਤ ਵਿੱਚ ਦੇਖ ਸਕਦੇ ਹੋ।

ਇੰਝ ਲਓ ਯੋਜਨਾ ਦੇ ਲਾਭ : Jio ਪੋਸਟਪੇਡ ਪਲਾਨ 399 ਰੁਪਏ ਵਿੱਚ 75GB ਡਾਟਾ, ਰੋਜ਼ਾਨਾ 100SMS ਮੁਫ਼ਤ ਦਿੰਦਾ ਹੈ। ਇਸ ਤੋਂ ਇਲਾਵਾ Netfilx, Amazon Prime ਅਤੇ Disney Hotstar ਦੇ ਸਾਰੇ ਫਾਇਦੇ ਮਿਲ ਰਹੇ ਹਨ।

ਜੇਕਰ ਤੁਸੀਂ ਸਾਲ ਭਰ ਇਸ ਪਲਾਨ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਸਾਲ ਭਰ ਇਹਨਾਂ OTT ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਇਹ ਸਾਰੇ ਆਫਰ ਸਿਰਫ ਜੀਓ ਦੇ 399 ਰੁਪਏ ਵਿੱਚ ਹੀ ਨਹੀਂ ਬਲਕਿ 599, 799, 999 ਅਤੇ 1499 ਰੁਪਏ ਦੇ ਪੋਸਟਪੇਡ ਪਲਾਨ ਵਿੱਚ ਵੀ ਸ਼ਾਮਲ ਹਨ।
Published by:Krishan Sharma
First published: