EPF E-Nomination: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਹੁਣ ਖਾਤਾ ਧਾਰਕਾਂ ਲਈ E-Nomination ਲਾਜ਼ਮੀ ਕਰ ਦਿੱਤੀ ਹੈ। ਗਾਹਕ ਬਿਨਾਂ E-Nomination ਦੇ ਪੀਐਫ ਪਾਸਬੁੱਕ ਨਹੀਂ ਦੇਖ ਸਕਣਗੇ। ਹੁਣ ਤੱਕ ਅਜਿਹਾ ਕਰਨਾ ਜ਼ਰੂਰੀ ਨਹੀਂ ਸੀ, ਪਰ ਹੁਣ EPF ਖਾਤੇ 'ਚ ਪੀਐੱਫ ਨਾਲ ਜੁੜੇ ਜਮ੍ਹਾ ਅਤੇ ਨਿਕਾਸੀ ਦੇ ਰਿਕਾਰਡ ਨੂੰ ਦੇਖਣ ਲਈ ਈ-ਨੋਮੀਨੇਸ਼ਨ ਦਾ ਹੋਣਾ ਜ਼ਰੂਰੀ ਹੋ ਗਿਆ ਹੈ। ਇਸ ਤੋਂ ਪਹਿਲਾਂ ਪੀ.ਐੱਫ. ਗਾਹਕ ਬਿਨਾਂ ਈ-ਨੋਮੀਨੇਸ਼ਨ ਦੇ ਵੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਵੈੱਬਸਾਈਟ 'ਤੇ ਜਾ ਕੇ ਪੀਐੱਫ ਬੈਲੇਂਸ ਅਤੇ ਪਾਸਬੁੱਕ ਨੂੰ ਆਸਾਨੀ ਨਾਲ ਦੇਖ ਸਕਦੇ ਸਨ। ਤੁਹਾਨੂੰ ਦਸ ਦੇਈਏ ਕਿ ਹੁਣ ਤੁਸੀਂ ਕਿਸੇ ਵੀ ਸਮੇਂ ਆਪਣੇ PF ਖਾਤੇ ਦੇ ਨਾਮਜ਼ਦ ਵਿਅਕਤੀ ਦਾ ਨਾਮ ਚੁਣ ਸਕਦੇ ਹੋ।
ਨੋਮੀਨੇਟ ਵਿਅਕਤੀ ਬਾਰੇ ਇਹ ਜਾਣਕਾਰੀ ਦੇਣਾ ਜ਼ਰੂਰੀ ਹੈ : ਈਪੀਐਫ ਖਾਤੇ ਵਿੱਚ ਈ-ਨੋਮੀਨੇਸ਼ਨ ਭਰਨ ਲਈ, ਨਾਮਜ਼ਦ ਵਿਅਕਤੀ ਦਾ ਨਾਮ ਪਹਿਲਾਂ ਦੇਣਾ ਹੋਵੇਗਾ। ਨੋਮਿਨੀ ਇੱਕ ਜਾਂ ਵੱਧ ਹੋ ਸਕਦੇ ਹਨ। ਇਸ ਤੋਂ ਇਲਾਵਾ ਨਾਮਜ਼ਦ ਵਿਅਕਤੀ ਦਾ ਪਤਾ, ਪੀਐੱਫ ਮੈਂਬਰ ਨਾਲ ਸਬੰਧ ਅਤੇ ਨਾਮਜ਼ਦ ਵਿਅਕਤੀ ਦੀ ਜਨਮ ਮਿਤੀ ਭਰਨੀ ਹੋਵੇਗੀ। ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਪੀਐਫ ਖਾਤੇ ਵਿੱਚ ਜਮ੍ਹਾਂ ਰਕਮ ਦਾ ਕਿੰਨਾ ਪ੍ਰਤੀਸ਼ਤ ਹਿੱਸਾ ਨਾਮਜ਼ਦ ਵਿਅਕਤੀ ਨੂੰ ਦਿੱਤਾ ਜਾਣਾ ਹੈ। ਜੇਕਰ ਨਾਮਜ਼ਦ ਵਿਅਕਤੀ ਨਾਬਾਲਗ ਹੈ, ਤਾਂ ਉਸ ਦੇ ਗਾਰਜੀਅਨ ਦਾ ਨਾਮ ਅਤੇ ਪਤਾ ਦੇਣਾ ਜ਼ਰੂਰੀ ਹੈ।
ਇੱਕ ਨੋਮਿਨੀ ਵਿਅਕਤੀ ਨੂੰ ਔਨਲਾਈਨ ਕਿਵੇਂ ਸ਼ਾਮਲ ਕਰਨਾ ਹੈ
- EPFO ਦੀ ਵੈੱਬਸਾਈਟ ਖੋਲ੍ਹੋ ਅਤੇ >> ਸੇਵਾਵਾਂ >> ਕਰਮਚਾਰੀਆਂ ਲਈ >> ਮੈਂਬਰ UAN/ਆਨਲਾਈਨ ਸੇਵਾ 'ਤੇ ਕਲਿੱਕ ਕਰੋ।
- UAN ਅਤੇ ਪਾਸਵਰਡ ਨਾਲ ਲੌਗਇਨ ਕਰੋ।
- ਮੈਨੇਜ ਟੈਬ ਦੇ ਤਹਿਤ, ਈ-ਨੋਮੀਨੇਸ਼ਨ 'ਤੇ ਕਲਿੱਕ ਕਰੋ।
- ਪ੍ਰੋਵਾਈਡ ਡਿਟੇਲਜ਼ ਟੈਬ ਸਕਰੀਨ 'ਤੇ ਖੁੱਲ੍ਹੇਗੀ। ਸੇਵ 'ਤੇ ਕਲਿੱਕ ਕਰੋ।
- ਫੈਮਿਲੀ ਡੈਕਲਾਰੇਸ਼ਨ ਨੂੰ ਅੱਪਡੇਟ ਕਰਨ ਲਈ ਹਾਂ 'ਤੇ ਕਲਿੱਕ ਕਰੋ।
- ਪਰਿਵਾਰ ਦੇ ਵੇਰਵੇ ਸ਼ਾਮਲ ਕਰੋ 'ਤੇ ਕਲਿੱਕ ਕਰੋ (ਇੱਕ ਤੋਂ ਵੱਧ ਨੋਮਿਨੀ ਵੀ ਸ਼ਾਮਲ ਕੀਤੇ ਜਾ ਸਕਦੇ ਹਨ।)
- ਸ਼ੇਅਰ ਦੀ ਰਕਮ ਦਾ ਵੇਰਵਾ ਦੇਣ ਲਈ ਨਾਮਜ਼ਦਗੀ ਵੇਰਵੇ 'ਤੇ ਕਲਿੱਕ ਕਰੋ। ਹੁਣ ਸੇਵ ਈਪੀਐਫ ਨਾਮਜ਼ਦਗੀ 'ਤੇ ਕਲਿੱਕ ਕਰੋ।
- ਓਪੀਟੀ ਪ੍ਰਾਪਤ ਕਰਨ ਲਈ ਈ-ਸਾਈਨ 'ਤੇ ਕਲਿੱਕ ਕਰੋ। ਆਧਾਰ ਲਿੰਕਡ ਮੋਬਾਈਲ 'ਤੇ OTP ਪ੍ਰਾਪਤ ਕਰਨ ਲਈ ਸਬਮਿਟ 'ਤੇ ਕਲਿੱਕ ਕਰੋ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।