Home /News /lifestyle /

EPFO ਖਾਤੇ ਦੀ KYC ਅੱਪਡੇਟ ਕਰਨਾ ਜ਼ਰੂਰੀ, ਜਾਣੋ ਆਨਲਾਈਨ KYC ਕਰਨ ਦਾ ਤਰੀਕਾ

EPFO ਖਾਤੇ ਦੀ KYC ਅੱਪਡੇਟ ਕਰਨਾ ਜ਼ਰੂਰੀ, ਜਾਣੋ ਆਨਲਾਈਨ KYC ਕਰਨ ਦਾ ਤਰੀਕਾ

EPFO ਖਾਤੇ ਦੀ KYC ਅੱਪਡੇਟ ਕਰਨਾ ਜ਼ਰੂਰੀ, ਜਾਣੋ ਆਨਲਾਈਨ KYC ਕਰਨ ਦਾ ਤਰੀਕਾ

EPFO ਖਾਤੇ ਦੀ KYC ਅੱਪਡੇਟ ਕਰਨਾ ਜ਼ਰੂਰੀ, ਜਾਣੋ ਆਨਲਾਈਨ KYC ਕਰਨ ਦਾ ਤਰੀਕਾ

ਜੇਕਰ ਤੁਹਾਡੇ ਕੋਲ EPF ਖਾਤਾ ਹੈ, ਤਾਂ ਤੁਹਾਨੂੰ ਇਸਦੀ KYC ਅੱਪਡੇਟ ਕਰਨੀ ਚਾਹੀਦੀ ਹੈ। ਹਾਲ ਹੀ ਵਿੱਚ ਕਰਮਚਾਰੀ ਭਵਿੱਖ ਫੰਡ ਸੰਗਠਨ (EPFO) ਨੇ EPF ਖਾਤਾ KYC ਅੱਪਡੇਟ ਕਰਨ ਦੀ ਮੰਗ ਕੀਤੀ ਹੈ। EPF ਖਾਤਾਧਾਰਕ EPFO ​​ਦੇ ਦੀ ਅਧਿਕਾਰਿਤ ਵੈੱਬਸਾਈਟ epfindia.gov.in ਉੱਤੇ ਜਾ ਕੇ ਆਪਣੀ ਕੇਵਾਈਸੀ ਅਪਡੇਟ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਜੇਕਰ ਤੁਹਾਡੇ ਕੋਲ EPF ਖਾਤਾ ਹੈ, ਤਾਂ ਤੁਹਾਨੂੰ ਇਸਦੀ KYC ਅੱਪਡੇਟ ਕਰਨੀ ਚਾਹੀਦੀ ਹੈ। ਹਾਲ ਹੀ ਵਿੱਚ ਕਰਮਚਾਰੀ ਭਵਿੱਖ ਫੰਡ ਸੰਗਠਨ (EPFO) ਨੇ EPF ਖਾਤਾ KYC ਅੱਪਡੇਟ ਕਰਨ ਦੀ ਮੰਗ ਕੀਤੀ ਹੈ। EPF ਖਾਤਾਧਾਰਕ EPFO ​​ਦੇ ਦੀ ਅਧਿਕਾਰਿਤ ਵੈੱਬਸਾਈਟ epfindia.gov.in ਉੱਤੇ ਜਾ ਕੇ ਆਪਣੀ ਕੇਵਾਈਸੀ ਅਪਡੇਟ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਖਾਤਾਧਾਰਕ ਦਾ EPF ਖਾਤਾ KYC ਅਨੁਕੂਲ ਨਹੀਂ ਹੈ ਤਾਂ EPFO ​​ਉਸਦੀ ਦਾਅਵੇ ਦੀ ਬੇਨਤੀ ਨੂੰ ਰੱਦ ਕਰ ਸਕਦਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਸੀਂ ਘਰ ਬੈਠੇ ਹੀ ਆਪਣੇ EPF ਖਾਤੇ ਦੀ KYC ਅੱਪਡੇਟ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ UAN (Universal Account Number) ਦੀ ਲੋੜ ਪਵੇਗੀ। ਤੁਹਾਨੂੰ ਈਪੀਐਫ ਖਾਤੇ ਦੀ ਕੇਵਾਈਸੀ ਅਪਡੇਟ ਕਰਨ ਲਈ ਆਧਾਰ ਨੰਬਰ, ਸਥਾਈ ਖਾਤਾ ਨੰਬਰ (PAN), ਬੈਂਕ ਖਾਤਾ ਨੰਬਰ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਆਦਿ ਦੀ ਲੋੜ ਪਵੇਗੀ।

ਆਪਣੇ EPF ਖਾਤੇ ਦੀ KYC ਅੱਪਡੇਟ ਕਰਨ ਨਾਲ ਤੁਹਾਨੂੰ ਕਈ ਲਾਭ ਹੋਣਗੇ। ਕੇਵਾਈਸੀ ਅੱਪਡੇਟ ਕਰਨ ਨਾਲ ਤੁਹਾਨੂੰ ਪੈਸੇ ਟ੍ਰਾਂਸਫਰ ਕਰਨ ਜਾਂ ਕਢਵਾਉਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਇਸਦੇ ਨਾਲ ਹੀ ਜੇਕਰ ਤੁਸੀਂ ਆਪਣਏ ਈਪੀਐਫ ਖਾਤੇ ਦੀ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਖਾਤੇ ਸੰਬੰਧੀ ਕੋਈ ਐਸਐਮਐਸ ਚੇਤਾਵਨੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਤੁਹਾਡੇ ਦਾਅਵੇ ਦੀਆਂ ਬੇਨਤੀਆਂ ਵੀ ਰੱਦ ਹੋ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ EPFO ਨੇ 31 ਅਕਤੂਬਰ ਨੂੰ ਟਵੀਟ ਜਾਰੀ ਕੀਤਾ ਹੈ। ਇਸ ਟਵੀਟ ਵਿੱਚ ਕਿਹਾ ਗਿਆ ਹੈ ਕਿ ਖਾਤਾਧਾਰਕਾਂ ਦੇ ਖਾਤੇ ਵਿੱਚ ਵਿਆਜ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਹਾ ਕਿ ਜਲਦ ਹੀ ਲਾਭਪਾਤਰੀਆਂ ਦੇ ਖਾਤੇ ਵਿੱਚ ਪੈਸਾ ਪਹੁੰਚ ਜਾਵੇਗਾ ਅਤੇ ਵਿਆਜ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।

ਇਸ ਤਰ੍ਹਾਂ ਕਰੋ ਈਪੀਐਫ ਖਾਤੇ ਦੀ ਕੇਵਾਈਸੀ ਅੱਪਡੇਟ


  1. ਸਭ ਤੋਂ ਪਹਿਲਾਂ EPFO ​​ਮੈਂਬਰ ਪੋਰਟਲ 'ਤੇ ਜਾਓ। ਇਸ ਤੋਂ ਬਾਅਦ ਆਪਣਾ 12 ਅੰਕਾਂ ਦਾ UAN ਨੰਬਰ ਅਤੇ ਪਾਸਵਰਡ ਭਰੋ। ਇਸਦੇ ਨਾਲ ਹੀ ਦਿਖਾਈ ਦੇ ਰਿਹਾ ਕੈਪਚਾ ਕੋਡ ਵੀ ਦਰਜ ਕਰੋ। ਇਸ ਤਰ੍ਹਾਂ ਤੁਹਾਡਾ ਅਕਾਊਂਟ ਲੌਗਇਨ ਹੋ ਜਾਵੇਗਾ।

  2. ਲੌਗਇਨ ਹੋਣ ਤੋਂ ਬਾਅਦ ਇੱਕ ਨਵੇਂ ਪੇਜ ਖੁੱਲ੍ਹੇਗਾ। ਜਿਸ ਵਿੱਚ ਤੁਹਾਨੂੰ Manage ਲਿਖਿਆ ਦਿਖਾਈ ਦੇਵੇਗਾ। ਇੱਥੋਂ 'ਕੇਵਾਈਸੀ' ਵਿਕਲਪ ਦੀ ਚੋਣ ਕਰੋ।

  3. ਇਸ ਤੋਂ ਬਾਅਦ ਵੱਖ-ਵੱਖ ਦਸਤਾਵੇਜ਼ ਕਿਸਮਾਂ ਦੀ ਸੂਚੀ ਦੇ ਨਾਲ ਇੱਕ ਨਵਾਂ ਪੰਨਾ ਖੁੱਲ੍ਹੇਗਾ। ਦਸਤਾਵੇਜ਼ ਨੰਬਰ, ਦਸਤਾਵੇਜ਼ ਦੇ ਅਨੁਸਾਰ ਨਾਮ ਅਤੇ ਹੋਰ ਵੇਰਵੇ ਦਰਜ਼ ਕਰੋ। ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਦੇ ਵੇਰਵੇ ਦਰਜ਼ ਕਰਦੇ ਸਮੇਂ ਮਿਆਦ ਪੁੱਗਣ ਦੀ ਮਿਤੀ ਦਰਜ ਕਰੋ ਅਤੇ ਸੇਵ ਬਟਨ ਉੱਤੇ ਕਲਿੱਕ ਕਰੋ।

  4. ਤੁਹਾਨੂੰ KYC ਦਸਤਾਵੇਜ਼ ਦੀ ਸਥਿਤੀ 'KYC Pending for approval' ਕਾਲਮ ਵਿੱਚ ਦਿਖਾਈ ਦੇਵੇਗੀ।

  5. ਤੁਹਾਡੇ ਦੁਆਰਾ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ 'ਡਿਜੀਟਲ ਤੌਰ 'ਤੇ ਮਨਜ਼ੂਰਸ਼ੁਦਾ ਕੇਵਾਈਸੀ' ਸਥਿਤੀ ਦਿਖਾਈ ਦੇਵੇਗੀ। ਇਸਦੇ ਨਾਲ ਹੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ SMS ਪ੍ਰਾਪਤ ਹੋਵੇਗਾ।

Published by:Drishti Gupta
First published:

Tags: Business, Epfo