ਦੱਸ ਦੇਈਏ ਕਿ ਨੌਕਰੀ ਕਰਨ ਵਾਲਿਆ ਲਈ ਇਹ ਇੱਕ ਮਹੱਤਵਪੂਰਨ ਖ਼ਬਰ ਹੈ। EPFO ਨੇ ਅਲਰਟ ਜਾਰੀ ਕੀਤਾ ਹੈ ਕਿ ਜਿੰਨ੍ਹਾਂ ਦਾ PF ਖਾਤਾ ਹੈ, ਉਨ੍ਹਾਂ ਨੂੰ ਆਪਣੇ ਖਾਤੇ ਨਾਲ ਆਧਾਰ ਲਿੰਕ ਕਰਨਾ ਜ਼ਰੂਰੀ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਕੇਵਲ ਦੋ ਦਿਨ ਬਚੇ ਹਨ। ਯਾਨੀ ਕਿ 31 ਦਸੰਬਰ 2021 ਆਖਰੀ ਤਰੀਕ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ EPFO ਨਿਵੇਸ਼ਕਾਂ ਲਈ ਆਧਾਰ ਲਿੰਕ ਕਰਨਾ ਲਾਜ਼ਮੀ ਹੋ ਗਿਆ ਹੈ। ਜੇਕਰ ਖਾਤਾਧਾਰਕ ਅਜਿਹਾ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ 'ਚ ਮੁਸੀਬਤ ਆ ਸਕਦੀ ਹੈ ਅਤੇ PF ਖਾਤਾ ਬੰਦ ਹੋ ਸਕਦਾ ਹੈ।
ਆਧਾਰ ਨੂੰ ਲਿੰਕ ਕਰਨ ਦੀ ਅਹਿਮੀਅਤ ਬਾਰੇ ਤੁਹਾਨੂੰ ਦੱਸ ਦੇਈਏ ਕਿ ਸਮਾਜਿਕ ਸੁਰੱਖਿਆ ਜ਼ਾਬਤੇ ਦੀ ਧਾਰਾ 142 ਦੇ ਤਹਿਤ PF ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਜੇਕਰ ਤੁਹਾਡਾ ਆਧਾਰ ਤੁਹਾਡੇ UAN ਨਾਲ ਲਿੰਕ ਨਹੀਂ ਹੈ ਤਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ EPF ਖਾਤੇ ਵਿੱਚ ਮਹੀਨਾਵਾਰ PF ਯੋਗਦਾਨ ਜਮ੍ਹਾ ਨਹੀਂ ਕਰ ਸਕੇਗਾ। ਇਸਦੇ ਨਾਲ ਹੀ ਦੱਸ ਦੇਈਏ ਕਿ ਜਦੋਂ ਤੱਕ ਆਧਾਰ ਲਿੰਕ ਨਹੀਂ ਹੋ ਜਾਂਦਾ, ਤੁਸੀਂ ਆਪਣੇ EPF ਵਿੱਚੋਂ ਕਰਜ਼ਾ ਲੈਣ ਜਾਂ ਰਾਸ਼ੀ ਕਢਵਾਉਣ ਦੇ ਯੋਗ ਨਹੀਂ ਹੋਵੋਗੇ।
EPF ਨਾਲ ਆਧਾਰ ਕਾਰਡ ਲਿੰਕ ਕਰਨ ਦਾ ਢੰਗ
• ਸਭ ਤੋਂ ਪਹਿਲਾਂ ਤੁਸੀਂ EPFO ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
• ਇਸਦੇ ਲਈ ਇਸ ਲਿੰਕ 'ਤੇ ਕਲਿੱਕ ਕਰੋ, https://unifiedportal mem.epfindia.gov.in/memberinterface/
• ਇਸ ਤੋਂ ਬਾਅਦ ਹੁਣ ਆਪਣਾ UAN ਅਤੇ ਪਾਸਵਰਡ ਭਰ ਕੇ ਲੌਗਇਨ ਕਰੋ।
• ਫਿਰ ਤੁਸੀਂ ਮੈਨੇਜ ਸੈਕਸ਼ਨ ਵਿੱਚ ਕੇਵਾਈਸੀ ਵਿਕਲਪ 'ਤੇ ਕਲਿੱਕ ਕਰੋ।
• ਤੁਹਾਨੂੰ EPF ਖਾਤੇ ਨਾਲ ਆਧਾਰ ਲਿੰਕ ਕਰਨ ਲਈ ਕਈ ਦਸਤਾਵੇਜ਼ ਦਿਖਾਈ ਦੇਣਗੇ।
• ਤੁਸੀਂ ਆਧਾਰ ਵਿਕਲਪ ਨੂੰ ਚੁਣੋ ਅਤੇ ਆਧਾਰ ਕਾਰਡ 'ਤੇ ਆਪਣਾ ਆਧਾਰ ਨੰਬਰ ਅਤੇ ਆਪਣਾ ਨਾਮ ਟਾਈਪ
ਕਰਨ ਤੋਂ ਬਾਅਦ ਸਰਵਿਸ 'ਤੇ ਕਲਿੱਕ ਕਰੋ।
• ਇਸ ਤੋਂ ਬਾਅਦ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸੁਰੱਖਿਅਤ ਰਹੇਗੀ ਅਤੇ UIDAI ਦੇ ਡੇਟਾ ਨਾਲ ਤੁਹਾਡਾ ਆਧਾਰ ਨੰਬਰ ਵੈਰੀਫਾਈ ਕੀਤਾ ਜਾਵੇਗਾ।
• ਜੇਕਰ ਤੁਹਾਡੇ ਕੇਵਾਈਸੀ ਦਸਤਾਵੇਜ਼ ਸਹੀ ਹਨ ਤਾਂ ਤੁਹਾਡਾ ਆਧਾਰ ਕਾਰਡ ਤੁਹਾਡੇ EPF ਖਾਤੇ ਨਾਲ ਲਿੰਕ ਕੀਤਾ ਜਾਵੇਗਾ। ਅਤੇ ਤੁਹਾਨੂੰ ਤੁਹਾਡੀ ਆਧਾਰ ਜਾਣਕਾਰੀ ਦੇ ਸਾਹਮਣੇ “Verify” ਲਿਖਿਆ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।