EPFO Update: ਭਾਰਤੀ ਪੈਨਸ਼ਰਾਂ ਲਈ ਖੁਸ਼ਖ਼ਬਰੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਦੇਸ਼ ਦੇ ਕਰੋੜਾਂ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। EPFO ਨੇ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਹੁਣ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਵਿੱਚ ਹੀ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਵਾਉਣਾ ਜ਼ਰੂਰੀ ਨਹੀ, ਉਹ ਕਿਸੇ ਵੀ ਸਮੇਂ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਪੈਨਸ਼ਨਰਾਂ ਨੂੰ ਹਰ ਸਾਲ ਨਵੰਬਰ ਮਹੀਨੇ ਵਿੱਚ ਹੀ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਵਾਉਣਾ ਪੈਂਦਾ ਸੀ। ਬਿਨਾਂ ਰੁਕਾਵਟ ਪੈਨਸ਼ਨ ਲੈਣ ਲਈ ਪੈਨਸ਼ਨਰਾਂ ਨੂੰ ਹਰ ਸਾਲ ਜੀਵਨ ਸਰਟੀਫਿਕੇਟ ਦੇਣਾ ਜ਼ਰੂਰੀ ਹੈ। ਜੀਵਨ ਪ੍ਰਮਾਣ ਪੱਤਰ (Life Certificate) ਦੇ ਜਮ੍ਹਾਂ ਕਰਵਾਉਂਣ ਤੋਂ ਹੀ ਪਤਾ ਲੱਗਦਾ ਹੈ ਕਿ ਪੈਨਸ਼ਨਰ ਜ਼ਿੰਦਾ ਹੈ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ EPFO ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ EPS-95 ਦੇ ਪੈਨਸ਼ਨਰ ਹੁਣ ਕਿਸੇ ਵੀ ਸਮੇਂ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਵਾ ਸਕਦੇ ਹਨ। ਇਹ ਸਪੁਰਦਗੀ ਦੀ ਮਿਤੀ ਤੋਂ 1 ਸਾਲ ਲਈ ਯੋਗ ਹੋਵੇਗਾ। ਯਾਨੀ ਕਿ ਹੁਣ ਕਰੋੜਾਂ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਵਿੱਚ ਹੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਤੋਂ ਮੁਕਤੀ ਮਿਲ ਜਾਵੇਗੀ ਅਤੇ ਪੈਨਸ਼ਨਰ ਆਸਾਨੀ ਨਾਲ ਆਪਣਾ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਵਾ ਸਕਣਗੇ। ਇਸ ਤੋਂ ਇਲਾਵਾ ਹੁਣ ਪੈਨਸ਼ਰਾਂ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਆਨਲਾਈਨ ਸਹੂਲਤ ਵੀ ਮਿਲ ਰਹੀ ਹੈ, ਜਿਸ ਸਦਕਾ ਉਹ ਘਰ ਬੈਠੇ ਹੀ ਇਹ ਕੰਮ ਕਰ ਸਰਣਗੇ।
ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਨ ਦਾ ਤਰੀਕਾ
ਪੈਨਸ਼ਨਰ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਉੱਤੇ ਜਾ ਕੇ ਆਪਣਾ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਸਨੂੰ ਬੈਂਕਾਂ ਅਤੇ ਡਾਕਘਰਾਂ ਵਿੱਚ ਵੀ ਇਸਨੂੰ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਆਨਲਾਈਨ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਨ ਦਾ ਢੰਗ
ਤੁਸੀਂ ਘਰ ਬੈਠੇ ਹੀ ਆਨਲਾਈਨ ਰੂਪ ਵਿੱਚ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹੋ। ਇਸ ਦੇ ਲਈ ਬੈਂਕ ਜਾਂ ਡਾਕਖਾਨੇ ਜਾਣ ਦੀ ਲੋੜ ਨਹੀਂ ਹੈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਅਨੁਸਾਰ ਪੈਨਸ਼ਨਰ ਹੁਣ ਡਿਜੀਟਲ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰ ਸਕਦੇ ਹਨ। ਇਸਦੇ ਲਈ ਪੈਨਸ਼ਨਰ 12 ਜਨਤਕ ਖੇਤਰ ਦੇ ਬੈਂਕਾਂ ਦੇ ਡੋਰਸਟੈਪ ਬੈਂਕਿੰਗ ਅਲਾਇੰਸ ਜਾਂ ਡਾਕ ਵਿਭਾਗ ਦੀ ਡੋਰਸਟੈਪ ਸਰਵਿਸ ਦੀ ਵਰਤੋਂ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Epfo, Life